ਲੁਧਿਆਣਾ (ਰਾਜ): ਮਹਾਨਗਰ ਵਿਚ ਘਰ ਦੇ ਬਾਹਰ ਖੜ੍ਹੀ ਇਕ ਬ੍ਰਾਂਡ ਨਿਊ ਮਹਿੰਦਰਾ ਸਕਾਰਪੀਓ-ਐੱਨ ਨੂੰ ਸ਼ਾਤਿਰ ਚੋਰਾਂ ਨੇ ਬੜੀ ਚਾਲਾਕੀ ਦੇ ਨਾਲ ਚੋਰੀ ਕਰ ਲਿਆ। ਚੋਰੀ ਦੌਰਾਨ ਜਦੋਂ ਗੱਡੀ ਦਾ ਸਿਕਿਓਰਿਟੀ ਹੂਟਰ ਤੇ ਅਲਾਰਮ ਵੱਜਿਆਂ ਤਾਂ ਵੀ ਚੋਰ ਬਿਨਾਂ ਕਿਸੇ ਖ਼ੌਫ਼ ਦੇ ਡਟੇ ਰਹੇ। ਉਨ੍ਹਾਂ ਨੇ ਪਹਿਲਾਂ ਅਲਾਰਮ ਬੰਦ ਕੀਤਾ ਤੇ ਫ਼ਿਰ ਕੁਝ ਮਿਨਟਾਂ ਵਿਚ ਹੀ ਨਵੀਂ ਗੱਡੀ ਲੈ ਕੇ ਫ਼ਰਾਰ ਹੋ ਗਏ। ਇਹ ਪੂਰੀ ਵਾਰਦਾਤ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਸਵੇਰੇ ਜਦੋਂ ਪਰਿਵਾਰ ਨੇ ਵੇਖਿਆ ਕਿ ਘਰ ਦੇ ਬਾਹਰ ਖੜ੍ਹੀ ਕਾਰ ਗਾਇਬ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਉਨ੍ਹਾਂ ਨੇ ਆਲੇ-ਦੁਆਲੇ ਦੇ ਕੈਮਰਿਆਂ ਦੀ ਫੁਟੇਜ ਵੇਖੀ ਤਾਂ ਇਸ ਵਾਰਦਾਤ ਬਾਰੇ ਪਤਾ ਲੱਗਿਆ। ਪੀੜਤ ਦੀ ਸੂਚਨਾ 'ਤੇ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਤੇ ਫੁਟੇਜ ਨੂੰ ਕਬਜ਼ੇ ਵਿਚ ਲੈ ਲਿਆ। ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਅਤੇ ਵਾਰਦਾਤ ਵਿਚ ਵਰਤੀ ਗਈ ਦੂਜੀ ਗੱਡੀ ਦੀ ਨੰਬਰ ਅਤੇ ਮੂਵਮੈਂਟ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਿੰਡ ਦੇ ਛੱਪੜ ਨੇੜਿਓਂ ਵਿਅਕਤੀ ਦੀ ਲਾਸ਼ ਬਰਾਮਦ
NEXT STORY