ਲੌਂਗੋਵਾਲ (ਵਿਜੇ): ਨੇੜਲੇ ਪਿੰਡ ਲੋਹਾਖੇੜਾ ਦੇ ਜਮਪਲ ਅਤੇ ਜੰਮੂ ਕਸ਼ਮੀਰ ਵਿਖੇਂ ਦੇਸ਼ ਸੇਵਾ ਲਈ ਡਿਊਟੀ ਨਿਭਾ ਰਹੇ ਫ਼ੌਜੀ ਜਵਾਨ ਕਰਨੈਲ ਸਿੰਘ ਦੇ ਬੰਬ ਧਮਾਕੇ 'ਚ ਸ਼ਹੀਦ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਦੇ ਸਰਪੰਚ ਜਗਸੀਰ ਸਿੰਘ ਜੱਗੀ ਅਤੇ ਅਕਾਲੀ ਆਗੂ ਜਗਦੇਵ ਸਿੰਘ ਲੋਹਾਖੇੜਾ ਨੇ ਦੱਸਿਆ ਕਿ ਫ਼ੌਜ ਦੇ ਅਧਿਕਾਰੀਆਂ ਵਲੋਂ ਮੈਨੂੰ ਮੋਬਾਇਲ ਫੋਨ ਰਾਹੀ ਇਹ ਦੁਖਦਾਈ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਆਪਣੇ ਹੱਥੀਂ 14 ਸਾਲਾਂ ਧੀ ਦੀ ਜ਼ਿੰਦਗੀ ਉਜਾੜਨ ਜਾ ਰਹੀ ਸੀ ਮਾਂ, ਇੰਝ ਹੋਇਆ ਬਚਾਅ
ਫ਼ੌਜੀ ਜਵਾਨ ਕਰਨੈਲ ਸਿੰਘ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਜਿਵੇਂ ਹੀ ਇਲਾਕੇ ਅੰਦਰ ਫੈਲੀ ਤਾਂ ਸਮੁੱਚਾ ਮਾਹੌਲ ਗਮਗੀਨ ਹੋ ਗਿਆ। ਜੰਮੂ ਕਸ਼ਮੀਰ ਵਿਖੇਂ ਅੱਤਵਾਦੀਆਂ ਵਲੋਂ ਕੀਤੀ ਗਈ ਬੰਮਬਾਰੀ ਦੌਰਾਨ ਸ਼ਹੀਦ ਹੋਏ ਫੌਜੀ ਕਰਨੈਲ ਸਿੰਘ ਸਿੰਘ ਦਾ ਕਰੀਬ ਦੋ ਸਾਲ ਪਹਿਲਾ ਹੀ ਹੋਇਆ ਹੋਇਆ ਸੀ। ਉਸ ਦਾ ਇਕ ਪੁੱਤਰ ਵੀ ਹੈ। ਤਿੰਨ ਭੈਣਾਂ ਅਤੇ ਦੋ ਭਰਾਵਾਂ 'ਚੋਂ ਸਭ ਤੋਂ ਛੋਟੇ ਪੁੱਤਰ ਕਰਨੈਲ ਸਿੰਘ ਦੇ ਸ਼ਹੀਦ ਹੋਣ ਬਾਰੇ ਜਦੋਂ ਉਸ ਦੇ ਪਿਤਾ ਭੂਰਾ ਸਿੰਘ, ਮਾਤਾ ਅਮਰਜੀਤ ਕੌਰ ਨੂੰ ਪਤਾ ਲੱਗਾ ਤਾਂ ਪੂਰਾ ਪੁਰਿਵਾਰ ਭੁੱਬਾ ਮਾਰ ਰੋਇਆ। ਬਚਪਨ ਤੋਂ ਹੀ ਫ਼ੌਜੀ ਅਫ਼ਸਰ ਬਣਨ ਦੀ ਰੀਂਝ ਰੱਖਣ ਵਾਲਾ ਸ਼ਹੀਦ ਫ਼ੌਜੀ ਕਰਨੈਲ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਿੰਡ ਲੋਹਖੇੜਾ ਦੇ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ :ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸਾਊਦੀ 'ਚ ਦਰਦਨਾਕ ਮੌਤ, ਧਰਤੀ ਦੀ ਹਿੱਕ ਨੂੰ ਪਾੜ ਰਹੇ ਨੇ ਭੈਣਾਂ ਦੇ ਵੈਣ
ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਹਿਮਾਚਲ ’ਚ ਪੂਰੀ ਦਹਿਸ਼ਤ, ਜੇਲ੍ਹ ’ਚੋਂ ਕਰ ਰਿਹੈ ਕਾਰਨਾਮੇ
NEXT STORY