ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਨੇ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਨੂੰ ਸਭ ਤੋਂ ਵੱਧ ਅਪਣਾਇਆ ਹੈ। ਜਿਨ੍ਹਾਂ ਇਲਾਕਿਆਂ ’ਚ ਅੱਤਵਾਦ ਦਾ ਸਭ ਤੋਂ ਵੱਧ ਖਤਰਾ ਹੈ, ਉੱਥੋਂ ਦੇ ਅਣਗਿਣਤ ਪ੍ਰਭਾਵਿਤ ਲੋਕਾਂ ਨੇ ਰਿਆਸੀ ਦੇ ਵੱਖ-ਵੱਖ ਇਲਾਕਿਆਂ ’ਚ ਆਸਰਾ ਲਿਆ ਹੋਇਆ ਹੈ। ਉਨ੍ਹਾਂ ਵਿਚੋਂ ਹੀ ਇਕ ਪਿੰਡ ਹੈ ਸਿੱਡਾ ਕੋਟਲਾ। ਇਸੇ ਪਿੰਡ ਦੇ ਪੰਚਾਇਤ ਘਰ ’ਚ ਬੀਤੇ ਦਿਨੀਂ ‘ਪੰਜਾਬ ਕੇਸਰੀ’ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਤਹਿਤ ਰਾਹਤ ਸਮੱਗਰੀ ਦਾ 688ਵਾਂ ਟਰੱਕ ਵੰਡਣ ਲਈ ਸਮਾਗਮ ਦਾ ਆਯੋਜਨ ਬੀਤੇ ਦਿਨੀਂ ਸਾਬਕਾ ਵਿਧਾਇਕ ਬਲਦੇਵ ਸ਼ਰਮਾ ਦੀ ਪ੍ਰਧਾਨਗੀ ’ਚ ਹੋਇਆ।
ਇਹ ਰਾਹਤ ਸਮੱਗਰੀ ਸ਼੍ਰੀ ਗਿਆਨ ਸਥਲ ਮੰਦਰ ਸਭਾ (ਰਜਿ.) ਲੁਧਿਆਣਾ ਵੱਲੋਂ ਭਿਜਵਾਈ ਗਈ ਸੀ, ਜਿਸ ਵਿਚ 300 ਪਰਿਵਾਰਾਂ ਲਈ ਰਜਾਈਆਂ ਸਨ। ਬਲਦੇਵ ਸ਼ਰਮਾ ਨੇ ਕਿਹਾ ਕਿ ਸਵ. ਚਮਨ ਲਾਲ ਗੁਪਤਾ ਦੀ ਬੇਨਤੀ ’ਤੇ ਪੰਜਾਬ ਕੇਸਰੀ ਵੱਲੋਂ 1999 ’ਚ ਸ਼ੁਰੂ ਕੀਤੀ ਗਈ ਇਹ ਮੁਹਿੰਮ ਹੁਣ ਤਕ ਜਾਰੀ ਰੱਖਣ ਲਈ ਜੰਮੂ-ਕਸ਼ਮੀਰ ਦੇ ਲੋਕ ਸ਼੍ਰੀ ਵਿਜੇ ਚੋਪੜਾ ਦੇ ਧੰਨਵਾਦੀ ਹਨ। ਸਰਪੰਚ ਬੰਸੀ ਲਾਲ ਸ਼ਰਮਾ, ਸਰਪੰਚ ਲਾਲ ਸਿੰਘ, ਸਰਪੰਚ ਅਸ਼ੋਕ ਕੁਮਾਰ, ਸਰਪੰਚ ਕਰਨੈਲ ਸਿੰਘ, ਸਰਪੰਚ ਜਯੋਤੀ ਦੇਵੀ, ਸਰਪੰਚ ਸੁਦੇਸ਼ ਕੁਮਾਰ, ਡਿੰਪਲ ਸੂਰੀ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਸਮੇਂ ਬਲਦੇਵ ਸ਼ਰਮਾ, ਬੰਸੀ ਲਾਲ ਸ਼ਰਮਾ, ਡਿੰਪਲ ਸੂਰੀ, ਬ੍ਰਿਜਪਾਲ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਹਾਜ਼ਰ ਸਨ।
ਸਰਹੱਦੀ ਲੋਕਾਂ ਲਈ ਭਿਜਵਾਈ ਗਈ 688ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY