ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਭਾਰਤ-ਪਾਕਿ ਸਰਹੱਦ ’ਤੇ ਸਥਿਤ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਤਹਿਤ ਬੀਤੇ ਦਿਨੀਂ ਰਾਹਤ ਸਮੱਗਰੀ ਦਾ 777ਵਾਂ ਟਰੱਕ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸਾਂਬਾ ਦੇ ਸੈਕਟਰ ਰਾਮਗੜ੍ਹ ’ਚ ਸੰਪੰਨ ਹੋਇਆ, ਜਿਸ ਵਿਚ ਲੋਕਾਂ ਨੂੰ 200 ਰਜਾਈਆਂ ਵੰਡੀਆਂ ਗਈਆਂ, ਜੋ ਕਿ ‘ਆਫਸੈੱਟ ਪ੍ਰਿੰਟਰਸ ਐਸੋਸੀਏਸ਼ਨ’ ਨੇ ਲੁਧਿਆਣਾ ਤੋਂ ਭਿਜਵਾਈਆਂ ਸਨ। ਸਮਾਗਮ ਦੀ ਪ੍ਰਧਾਨਗੀ ਕਿਸਾਨ ਮੋਰਚਾ ਦੇ ਪ੍ਰਧਾਨ ਸਰਵਜੀਤ ਸਿੰਘ ਜੌਹਲ ਨੇ ਕੀਤੀ ਅਤੇ ਵੰਡ ਦੀ ਵਿਵਸਥਾ ਤ੍ਰਿਲੋਕ ਸਿੰਘ ਤੇ ਸ਼ਿਵ ਚੌਧਰੀ ਵਲੋਂ ਕੀਤੀ ਗਈ।
ਪ੍ਰਿੰਟਰਸ ਐਸੋਸੀਏਸ਼ਨ ਵਲੋਂ ਮੁੱਖ ਮਹਿਮਾਨ ਵਜੋਂ ਪਧਾਰੇ ਕਮਲ ਮੋਹਨ ਚੋਪੜਾ ਤੇ ਅਸ਼ਵਨੀ ਗੁਪਤਾ ਨੇ ਕਿਹਾ ਕਿ ਇੱਥੇ ਆ ਕੇ ਸਾਨੂੰ ਅਹਿਸਾਸ ਹੋਇਆ ਕਿ ਅਸਲ ’ਚ ਇਨ੍ਹਾਂ ਹੀ ਲੋਕਾਂ ਨੂੰ ਮਦਦ ਦੀ ਸਭ ਤੋਂ ਵੱਧ ਲੋੜ ਹੈ। ਅਸੀਂ ਭਵਿੱਖ ’ਚ ਵੀ ਇਸ ਮੁਹਿੰਮ ਦਾ ਹਿੱਸਾ ਬਣਾਂਗੇ। ਯੋਗ ਗੁਰੂ ਵਰਿੰਦਰ ਸ਼ਰਮਾ ਨੇ ਕਿਹਾ ਕਿ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੋ ਇਸ ਕੰਮ ਨੂੰ ਨਿਰਪੱਖ ਢੰਗ ਨਾਲ ਕਰਨ ਅਤੇ ਦਾਨੀ ਸੱਜਣਾਂ ਦਾ ਸਾਮਾਨ ਸਹੀ ਹੱਥਾਂ ’ਚ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਦੀ ਟੀਮ ਦਾ ਸਹਿਯੋਗ ਕਰਦੇ ਹਨ। ਭਾਜਪਾ ਦੀ ਨੇਤਾ ਡਿੰਪਲ ਸੂਰੀ, ਸਰਵਜੀਤ ਸਿੰਘ ਜੌਹਲ ਤੇ ਸਤੀਸ਼ ਭਾਰਤੀ ਨੇ ਵੀ ਸੰਬੋਧਨ ਕੀਤਾ। ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡਦੇ ਤਰਲੋਕ ਸਿੰਘ, ਸਰਵਜੀਤ ਸਿੰਘ ਜੌਹਲ, ਯੋਗ ਗੁਰੂ ਵਰਿੰਦਰ ਸ਼ਰਮਾ, ਕਮਲ ਮੋਹਨ ਚੋਪੜਾ, ਅਸ਼ਵਨੀ ਗੁਪਤਾ, ਡਿੰਪਲ ਸੂਰੀ, ਨੈਂਸੀ ਚੌਧਰੀ, ਬਾਬਾ ਪੁਰਸ਼ੋਤਮ ਸ਼ਰਮਾ, ਸ਼ਿਵ ਚੌਧਰੀ, ਚਮਨ ਲਾਲ ਅਤੇ ਹੋਰ ਹਾਜ਼ਰ ਸਨ।
ਗੈਂਗਸਟਰ ਅਰਸ਼ ਡੱਲਾ ਨੇ ਘੋੜਿਆਂ ਦੇ ਵਪਾਰੀ ਤੋਂ ਮੰਗੀ ਲੱਖਾਂ ਰੁਪਏ ਦੀ ਫਿਰੌਤੀ
NEXT STORY