ਜਲੰਧਰ (ਵਰਿੰਦਰ ਸ਼ਰਮਾ)- ਸਰਹੱਦੀ ਖੇਤਰਾਂ ਦੇ ਪੀੜਤਾਂ ਦੀ ਮਦਦ ਲਈ ਮੁਹਿੰਮ ਜਾਰੀ ਹੈ। ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 644ਵਾਂ ਟਰੱਕ ਰਵਾਨਾ ਕੀਤਾ, ਜੋ ਵ੍ਰਿੰਦਾਵਨ ਵਾਲੀ ਕੁਟੀਆ (ਬੀਨੇਵਾਲ) ਵਾਲੇ ਸਵਾਮੀ ਕ੍ਰਿਸ਼ਨਾਨੰਦ ਜੀ ਵੱਲੋਂ ਭੇਟ ਕੀਤਾ ਗਿਆ ਸੀ, ਜਿਸ ਵਿਚ 300 ਪਰਿਵਾਰਾਂ ਲਈ ਰਾਸ਼ਨ ਤੇ ਕੰਬਲ ਸਨ।
ਟਰੱਕ ਰਵਾਨਾ ਕਰਦੇ ਹੋਏ ਸ਼੍ਰੀ ਚੋਪੜਾ ਨਾਲ ਪਲਾਨਿੰਗ ਬੋਰਡ ਹੁਸ਼ਿਆਰਪੁਰ ਦੇ ਸਾਬਕਾ ਪ੍ਰਧਾਨ ਜਵਾਹਰ ਖੁਰਾਣਾ, ਯਸ਼ ਰਾਮਪਾਲ, ਵਿਨੋਦ ਸ਼ਰਮਾ, ਰਾਧੇ ਸ਼ਿਆਮ ਭਾਰਦਵਾਜ, ਪਾਰਥ ਰਾਮਪਾਲ, ਤਰਸੇਮ ਕਟਾਰੀਆ, ਇਕਬਾਲ ਸਿੰਘ ਅਰਨੇਜਾ, ਅੰਜੂ ਲੂੰਬਾ, ਮਨੋਹਰ ਲਾਲ ਵਰਮਾ, ਸੁਰਜਨ ਸਿੰਘ ਮੇਹਮੀ, ਸੁਬੋਧ ਧੀਰ ਅਤੇ ਰਾਹਤ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ।
ਪੰਜਾਬ ’ਚ ਪਹਿਲੀ ਵਾਰ ਰਾਜ ਸਭਾ ਦੀਆਂ ਸੀਟਾਂ ਲਈ ਮਚੇਗਾ ਘਮਸਾਨ
NEXT STORY