ਚੰਡੀਗੜ੍ਹ/ਜੰਮੂ: ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ ਹੈ। ਜੰਮੂਤਵੀ ਸਟੇਸ਼ਨ ਦੇ ਵਿਕਾਸ ਅਤੇ ਧੁੰਦ ਦੇ ਕਾਰਨ ਜਿੱਥੇ ਜੰਮੂ ਵੱਲ ਜਾਣ ਵਾਲੀਆਂ ਕਈ ਰੇਲ ਗੱਡੀਆਂ ਰੱਦ ਹੋ ਗਈਆਂ ਹਨ। ਉੱਥੇ ਹੀ ਕਈ ਰੇਲਗੱਡੀਆਂ ਦੇਰੀ ਨਾਲ ਵੀ ਚੱਲ ਰਹੀਆਂ ਹਨ। ਜਾਣਕਾਰੀ ਮੁਤਾਬਕ ਜੰਮੂ ਨੂੰ ਆਉਣ ਵਾਲੀਆਂ 5 ਰੇਲਗੱਡੀਆਂ ਰੱਦ ਹੋ ਗਈਆਂ ਹਨ ਤੇ ਇਕ ਦਰਜਨ ਤੋਂ ਵੱਧ ਟਰੇਨਾਂ ਕਈ ਘੰਟੇ ਲੇਟ ਚੱਲ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਹੋਰ ਵਧੇਗੀ ਠੰਡ! ਹੁਣ 13 ਜਨਵਰੀ ਨੂੰ ਖੁਲ੍ਹਣਗੇ ਸਕੂਲ
8 ਜਨਵਰੀ ਤੋਂ ਜੰਮੂ ਰੇਲਵੇ ਸਟੇਸ਼ਨ 'ਤੇ ਟ੍ਰੈਕ ਨਾਨ-ਇੰਟਰ ਲਾਕਿੰਗ ਦਾ ਕੰਮ ਸ਼ੁਰੂ ਹੋਵੇਗਾ, ਜਿਸ ਕਾਰਨ ਦਿਨ ਵੇਲੇ ਜੰਮੂ ਰੇਲਵੇ ਸਟੇਸ਼ਨ 'ਤੇ ਕੋਈ ਵੀ ਰੇਲਗੱਡੀ ਨਹੀਂ ਪਹੁੰਚ ਸਕੇਗੀ। ਇਸ ਕਾਰਨ 8 ਤੋਂ 14 ਜਨਵਰੀ ਤਕ ਰੇਲਯਾਤਰੀਆਂ ਨੂੰ ਆਪਣਾ ਸ਼ਡਿਊਲ ਬਦਲਣਾ ਪਵੇਗਾ। ਇਸ ਦੌਰਾਨ 30 ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਇਸ ਵਿਚ 7 ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ, ਜਦਕਿ ਕਈਆਂ ਨੂੰ ਪੰਜਾਬ, ਦਿੱਲੀ ਜਾਂ ਅੰਬਾਲਾ ਤੋਂ ਹੀ ਵਾਪਸ ਮੋੜ ਦਿੱਤਾ ਜਾਵੇਗਾ।
ਰੱਦ ਹੋਣ ਵਾਲੀਆਂ ਰੇਲ ਗੱਡੀਆਂ:
1. ਹੇਮਕੁੰਟ ਐਕਸਪ੍ਰੈੱਸ
2. ਸ਼ਾਲੀਮਾਰ ਐਕਸਪ੍ਰੈੱਸ
3. ਟਾਟਾਮੁਰੀ ਐਕਸਪ੍ਰੈੱਸ
4. ਕਾਲਕਾ-ਕੱਟੜਾ ਐਕਸਪ੍ਰੈੱਸ
5. ਦੁਰੰਤੋ ਐਕਸਪ੍ਰੈੱਸ
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਸਰਕਾਰ ਨੇ 3 ਗੁਣਾ ਵਧਾਈ ਬੁਢਾਪਾ ਪੈਨਸ਼ਨ
ਦੇਰੀ ਨਾਲ ਪਹੁੰਚਣ ਵਾਲੀਆਂ ਰੇਲ ਗੱਡੀਆਂ
1. ਸ਼੍ਰੀ ਸ਼ਕਤੀ ਐਕਸਪ੍ਰੈੱਸ (2 ਘੰਟੇ ਲੇਟ)
2. ਰਾਜਧਾਨੀ ਐਕਸਪ੍ਰੈੱਸ (5 ਘੰਟੇ ਲੇਟ)
3. ਸ਼ਾਲੀਮਾਰ ਐਕਸਪ੍ਰੈੱਸ (3 ਘੰਟੇ ਲੇਟ)
4. ਉੱਤਰ ਸੰਪਰਕ ਕ੍ਰਾਂਤੀ (3 ਘੰਟੇ ਲੇਟ)
5. ਜੰਮੂ ਮੇਲ (4 ਘੰਟੇ ਲੇਟ)
6. ਸਿਆਲਦਾਹ ਐਕਸਪ੍ਰੈੱਸ (4 ਘੰਟੇ ਲੇਟ)
7. ਗਾਜ਼ੀਪੁਰ ਕੱਟੜਾ ਐਕਸਪ੍ਰੈੱਸ (4 ਘੰਟੇ ਲੇਟ)
8. ਪੂਜਾ ਐਕਸਪ੍ਰੈੱਸ (7 ਘੰਟੇ ਲੇਟ)
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਦੇ ਕੌਮੀ ਬੁਲਾਰੇ RP ਸਿੰਘ ਨਾਲ 'ਜਗ ਬਾਣੀ' ਦੀ ਖ਼ਾਸ ਗੱਲਬਾਤ, ਦੱਸਿਆ ਕਿਹੜੇ ਮੁੱਦਿਆਂ 'ਤੇ ਰਹੇਗਾ ਫੋਕਸ
NEXT STORY