ਜਲੰਧਰ (ਸੋਨੂੰ) : ਸ਼ਹਿਰ ਦੇ ਸ਼ੇਖਾਂ ਬਾਜ਼ਾਰ 'ਚ ਸਥਿਤ ਮੰਦਰ 'ਚ ਇਕ ਚਮਤਕਾਰ ਦੇਖਣ ਨੂੰ ਮਿਲਿਆ। ਅਸਲ 'ਚ ਇੱਥੇ ਜਨਮ ਅਸ਼ਟਮੀ ਦੇ ਅਗਲੇ ਹੀ ਦਿਨ ਲੱਡੂ ਗੋਪਾਲ ਮਤਲਬ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਭਗਤਾਂ ਦੇ ਹੱਥੋਂ ਦੁੱਧ ਪੀਂਦੇ ਹੋਏ ਨਜ਼ਰ ਆਏ। ਜਾਣਕਾਰੀ ਮੁਤਾਬਕ ਸ਼ੇਖਾਂ ਬਾਜ਼ਾਰ ਸਥਿਤ ਤੇਲ ਵਾਲੀ ਗਲੀ 'ਚ ਸ਼੍ਰੀ ਕ੍ਰਿਸ਼ਨਾ ਮੰਦਰ 'ਚ ਕ੍ਰਿਸ਼ਨ ਭਗਤ ਇਕ ਔਰਤ ਨੇ ਆਪਣੇ ਬਾਲ ਗੋਪਾਲ ਨੂੰ ਹਰ ਰੋਜ਼ ਦੀ ਤਰ੍ਹਾਂ ਦੁੱਧ ਦਾ ਭੋਗ ਲਾਇਆ। ਜਿਵੇਂ ਹੀ ਉਸ ਨੇ ਚਮਚ ਨਾਲ ਗੋਪਾਲ ਨੂੰ ਦੁੱਧ ਪਿਲਾਇਆ ਤਾਂ ਦੁੱਧ ਅਚਾਨਕ ਉਨ੍ਹਾਂ ਦੇ ਮੂੰਹ ਨਾਲ ਲੱਗਣ 'ਤੇ ਗਾਇਬ ਹੋਣ ਲੱਗਾ। ਇਸ ਤੋਂ ਬਾਅਦ ਇਹ ਖਬਰ ਜੰਗਲ 'ਚ ਲੱਗੀ ਅੱਗ ਦੀ ਤਰ੍ਹਾਂ ਫੈਲ ਗਈ ਕਿ ਲੱਡੂ ਗੋਪਾਲ ਦੁੱਧ ਪੀ ਰਹੇ ਹਨ। ਉੱਥੇ ਮੌਜੂਦ ਲੋਕ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ।
ਪੰਜਾਬ ਵਿਧਾਨ ਸਭਾ ਸੈਸ਼ਨ ਹੁਣ 19 ਸਤੰਬਰ ਤੋਂ
NEXT STORY