ਫ਼ਰੀਦਕੋਟ (ਜੱਸੀ) - 63ਵੀਆਂ ਪੰਜਾਬ ਰਾਜ ਅੰਤਰਰਾਜੀ ਸਕੂਲ ਖੇਡਾਂ ਰੋਲਰ ਸਕੇਟਿੰਗ ਦੇ ਮੁਕਾਬਲੇ ਬੀਤੇ ਦਿਨੀਂ ਪੁਲਸ ਲਾਈਨ ਸੰਗਰੂਰ ਵਿਖੇ ਕਰਵਾਏ ਗਏ। ਇਨ੍ਹਾਂ ਖੇਡਾਂ 'ਚ ਦਸਮੇਸ਼ ਪਬਲਿਕ ਸਕੂਲ, ਫ਼ਰੀਦਕੋਟ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਉਮਰ ਵਰਗ 17 ਸਾਲ 'ਚ ਭਾਗ ਲੈਂਦੇ ਹੋਏ ਇਨ ਲਾਈਨ 300 ਮੀਟਰ ਤੇ 1000 ਮੀਟਰ 'ਚ ਦੂਜਾ ਸਥਾਨ ਅਤੇ ਰੋਡ ਰੇਸ ਵਿਚ ਤੀਸਰਾ ਸਥਾਨ ਹਾਸਲ ਕਰਦੇ ਹੋਏ ਚਾਂਦੀ ਤੇ ਕਾਂਸੀ ਦੇ ਤਮਗੇ ਹਾਸਲ ਕੀਤੇ।
ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਕਰਵਾਈਆਂ ਗਈਆਂ ਪੰਜਾਬ ਰਾਜ ਪੇਂਡੂ ਖੇਡਾਂ 'ਚ ਸਕੂਲ ਦੀ ਵਿਦਿਆਰਥਣ ਅਮਰੋਜ ਸੰਧੂ ਨੇ ਸ਼ਾਟ-ਪੁੱਟ 'ਚ 10.55 ਮੀਟਰ ਦੂਰ ਗੋਲਾ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਪਹੁੰਚਣ 'ਤੇ ਡਾਇਰੈਕਟਰ ਗੁਰਚਰਨ ਸਿੰਘ ਤੇ ਸੀਨੀਅਰ ਕੋਆਰਡੀਨੇਟਰ ਰਾਕੇਸ਼ ਧਵਨ, ਕੋਆਰਡੀਨੇਟਰ ਨਿਤਿਨ ਮਿੱਤਲ ਨੇ ਬੱਚਿਆਂ ਦਾ ਸਨਮਾਨ ਕੀਤਾ ਤੇ ਵਧਾਈ ਦਿੱਤੀ। ਉਨ੍ਹਾਂ ਇਨ੍ਹਾਂ ਪ੍ਰਾਪਤੀਆਂ ਲਈ ਕੋਚ ਗੈਰੀ ਸੰਧੂ ਦਾ ਅਹਿਮ ਯੋਗਦਾਨ ਦੱਸਿਆ। ਇਸ ਸਮੇਂ ਸਪੋਰਟਸ ਮੈਨੇਜਰ ਜੁਗਰਾਜ ਸਿੰਘ ਮਾਨ ਅਤੇ ਸ਼ਵਿੰਦਰ ਕੁਮਾਰ ਹਾਜ਼ਰ ਸਨ।
ਸਰਦੀਆਂ 'ਚ ਬੇਸਹਾਰਾ ਪਸ਼ੂਆਂ ਲਈ ਗੋਲੇਵਾਲਾ ਦੀ ਗਊਸ਼ਾਲਾ ਬਣੀ ਆਸਰਾ : ਪਰਾਸ਼ਰ
NEXT STORY