ਜਲੰਧਰ- ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਵੱਲੋਂ ਲਈ ਗਈ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ (ਐੱਨ. ਐੱਮ. ਐੱਮ. ਐੱਸ.) ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਰਨਾਲਾ ਦੀ ਵਿਦਿਆਰਥਣ ਜਸਲੀਨ ਕੌਰ ਨੇ 180 ਵਿੱਚੋਂ 155 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਸਲੀਨ ਕੌਰ ਮੂਲ ਰੂਪ ਵਿੱਚ ਬਰਨਾਲਾ ਦੇ ਪਿੰਡ ਜੋਗੇ ਦੀ ਰਹਿਣ ਵਾਲੀ ਹੈ ਅਤੇ ਆਪਣੇ ਰਿਸ਼ਤੇਦਾਰ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਹੈ। ਉਸ ਦੇ ਪਿਤਾ ਇਕ ਮਜ਼ਦੂਰ ਹਨ। ਸੂਬੇ ਭਰ ਵਿੱਚ 2210 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਧ 229 ਬੱਚੇ ਪਾਸ ਹੋਏ ਹਨ। ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਚਾਰ ਸਾਲਾਂ ਲਈ 1000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਮਿਲੇਗਾ। ਸਕਾਲਰਸ਼ਿਪ ਦਾ ਲਾਭ ਲੈਣ ਲਈ, ਵਿਦਿਆਰਥੀਆਂ ਨੂੰ ਪੋਰਟਲ 'ਤੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ।
ਇਹ ਵੀ ਪੜ੍ਹੋ- ਪੰਜਾਬ ਤੋਂ ਮੀਲਾਂ ਦੂਰ ਟੁੱਟੀ ਸਾਹਾਂ ਦੀ ਡੋਰੀ, ਨੌਜਵਾਨ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ
ਸਕਾਲਰਸ਼ਿਪ ਲਈ 8ਵੀਂ ਦੇ ਵਿਦਿਆਰਥੀ ਭਰ ਸਕਦੇ ਨੇ ਅਰਜ਼ੀਆਂ
ਸਕਾਲਰਸ਼ਿਪ ਲਈ 8ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। 9ਵੀਂ ਤੋਂ 12ਵੀਂ ਜਮਾਤ ਤੱਕ ਹਰ ਮਹੀਨੇ ਵਿਦਿਆਰਥੀ ਨੂੰ ਪ੍ਰੀਖਿਆ ਪਾਸ ਕਰਨ 'ਤੇ ਵਜ਼ੀਫ਼ਾ ਦਿੱਤਾ ਜਾਂਦਾ ਹੈ। ਇਹ ਵਜ਼ੀਫ਼ਾ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ 8ਵੀਂ ਜਮਾਤ ਵਿੱਚ ਛੱਡਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕਰਨ ਲਈ ਦਿੱਤਾ ਜਾਂਦਾ ਹੈ।
ਪਾਸ ਵਿਦਿਆਰਥੀਆਂ 'ਚ ਜਲੰਧਰ ਦੂਜੇ ਸਥਾਨ ’ਤੇ ਰਿਹਾ
ਜਲੰਧਰ ਦੇ ਸਰਕਾਰੀ ਸਕੂਲਾਂ ਦੇ 170 ਵਿਦਿਆਰਥੀਆਂ ਨੇ ਐੱਨ. ਐੱਮ. ਐੱਸ. ਐੱਸ. ਦੀ ਪ੍ਰੀਖਿਆ ਪਾਸ ਕੀਤੀ ਹੈ। ਐੱਨ. ਐੱਮ. ਐੱਸ. ਐੱਸ. ਦੀ ਪ੍ਰੀਖਿਆ 19 ਫਰਵਰੀ ਨੂੰ ਹੋਈ ਸੀ, ਜਿਸ ਵਿੱਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਦੋ ਹਜ਼ਾਰ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਸੀ।
ਇਹ ਵੀ ਪੜ੍ਹੋ- ਚੱਬੇਵਾਲ 'ਚ ਦੋ ਕਾਰਾਂ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਨਿਹੰਗ ਸਿੰਘ ਦੀ ਹੋਈ ਮੌਤ
ਸਿਰਫ਼ ਹੋਣਹਾਰਾਂ ਨੂੰ ਹੀ ਲਾਭ ਮਿਲੇਗਾ
ਸੂਬੇ ਦੇ 2210 ਵਿਦਿਆਰਥੀ ਪਾਸ ਹੋਏ ਹਨ। ਸਭ ਤੋਂ ਵੱਧ 229 ਬੱਚੇ ਲੁਧਿਆਣਾ ਤੋਂ ਪਾਸ ਹੋਏ ਹਨ। ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਤਹਿਤ ਵਜ਼ੀਫ਼ਾ ਦਿੰਦਾ ਹੈ।
ਇਹ ਵੀ ਪੜ੍ਹੋ- ਪਟਿਆਲਾ ਤੋਂ ਵੱਡੀ ਖ਼ਬਰ: ਕਰੰਟ ਲੱਗਣ ਨਾਲ 2 ਮਹੀਨੇ ਦੀ ਗਰਭਵਤੀ ਤੇ 10 ਮਹੀਨਿਆਂ ਦੀ ਬੱਚੀ ਦੀ ਮੌਤ
ਜ਼ਿਲ੍ਹਾ ਆਧਾਰਿਤ ਪਾਸ ਵਿਦਿਆਰਥੀਆਂ ਦੀ ਗਿਣਤੀ
ਲੁਧਿਆਣਾ |
229 |
ਜਲੰਧਰ |
170 |
ਅੰਮ੍ਰਿਤਸਰ |
158 |
ਹੁਸ਼ਿਆਰਪੁਰ |
159 |
ਪਟਿਆਲਾ |
157 |
ਗੁਰਦਾਸਪੁਰ |
127 |
ਬਠਿੰਡਾ |
111 |
ਸੰਗਰੂਰ |
106 |
ਤਰਨਤਾਰਨ |
98 |
ਮੋਗਾ |
91 |
ਫਾਜ਼ਿਲਕਾ |
89 |
ਮਾਨਸਾ |
73 |
ਫਿਰੋਜ਼ਪੁਰ |
71 |
ਕਪੂਰਥਲਾ |
70 |
ਸ੍ਰੀ ਮੁਕਤਸਰ ਸਾਹਿਬ |
70 |
ਰੋਪੜ |
66 |
ਨਵਾਂਸ਼ਹਿਰ |
62 |
ਬਰਨਾਲਾ |
58 |
ਮੋਹਾਲੀ |
54 |
ਫਰੀਦਕੋਟ |
53 |
ਫਤਿਹਗੜ੍ਹ ਸਾਹਿਬ |
53 |
ਪਠਾਨਕੋਟ |
50 |
ਮਾਲੇਰਕੋਟਲਾ |
35 |
ਕੁੱਲ |
2210 |
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਲਾਵਾਰਿਸ ਕੁੱਤਿਆਂ ਲਿਲੀ ਤੇ ਡੇਜ਼ੀ ਦੀ ਚਮਕੀ ਕਿਸਮਤ, ਲੱਗਿਆ ਕੈਨੇਡਾ ਦਾ ਵੀਜ਼ਾ
NEXT STORY