ਫਰੀਦਕੋਟ (ਜਗਤਾਰ) - ਫਰੀਦਕੋਟ 'ਚ 24 ਸਾਲਾ ਜਸਪਾਲ ਸਿੰਘ ਨਾਮੀਂ ਮੁੰਡੇ ਦੀ ਪੁਲਸ ਹਿਰਾਸਤ 'ਚ ਹੋਈ ਮੌਤ ਦਾ ਮਾਮਲਾ ਦਿਨੋਂ-ਦਿਨ ਤੂਲ ਫੜਦਾ ਜਾ ਰਿਹਾ ਹੈ। ਇਸ ਮਾਮਲੇ ਦੇ ਵਿਰੋਧ 'ਚ ਪੀੜਤ ਪਰਿਵਾਰ ਵਲੋਂ ਐੱਸ. ਅੱਸ. ਪੀ. ਦਫਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਅੱਠਵੇਂ ਦਿਨ 'ਚ ਦਾਖਲ ਹੋ ਗਿਆ ਹੈ। ਪਰਿਵਾਰਕ ਮੈਂਬਰ ਤੇ ਸਮਾਜ ਸੇਵੀ ਜਥੇਬੰਦੀਆਂ ਮ੍ਰਿਤਕ ਜਸਪਾਲ ਦੀ ਲਾਸ਼ ਲੈਣ ਲਈ ਦਿਨ-ਰਾਤ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ ਉਕਤ ਪੀੜਤ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਬੰਟੀ ਰੋਮਾਣਾ ਅਤੇ ਜ਼ਿਲਾ ਪ੍ਰਧਾਨ ਮਨਤਾਰ ਸਿੰਘ ਬਰਾੜ ਫਰੀਦਕੋਟ ਆਪਣੀ ਸਮੁੱਚੀ ਲੀਡਰਸ਼ਿਪ ਨਾਲ ਉਨ੍ਹਾਂ ਵਲੋਂ ਲਗਾਏ ਗਏ ਧਰਨੇ 'ਚ ਉਨ੍ਹਾਂ ਦੇ ਸਾਥ ਦੇਣ ਲਈ ਪਹੁੰਚੇ।
ਧਰਨੇ 'ਤੇ ਬੈਠੇ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਬੰਟੀ ਰੋਮਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ 'ਚ ਪੀੜਤ ਪਰਿਵਾਰ ਨੂੰ ਇਨਸਾਫ ਦਿਵਾ ਕੇ ਰਹਿਣਗੇ, ਚਾਹੇ ਇਸ ਲਈ ਉਨ੍ਹਾਂ ਨੂੰ ਆਪਣਾ ਲਹੂ ਕਿਉਂ ਨਾ ਵਹਾਉਣਾ ਪਵੇ।
ਜਲਾਲਾਬਾਦ : ਭੇਤਭਰੀ ਹਾਲਤ 'ਚ ਗਲੀ 'ਚੋਂ ਬਰਾਮਦ ਹੋਈ ਬਜ਼ੁਰਗ ਦੀ ਲਾਸ਼
NEXT STORY