ਜਲੰਧਰ (ਬਿਊਰੋ)– ਪੰਜਾਬੀ ਗਾਇਕ ਕਨਵਰ ਗਰੇਵਾਲ ਤੇ ਹਰਫ ਚੀਮਾ ਆਪਣੇ ਨਵੇਂ ਜੋਸ਼ ਨਾਲ ਭਰਪੂਰ ਗੀਤ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਏ ਹਨ। ‘ਜਵਾਨੀ ਜ਼ਿੰਦਾਬਾਦ’ ਟਾਈਟਲ ਹੇਠ ਉਹ ਜੋਸ਼ ਨਾਲ ਭਰਿਆ ਕਿਸਾਨੀ ਗੀਤ ਲੈ ਕੇ ਆਏ ਹਨ। ਇਹ ਗੀਤ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਲਈ ਗਾਇਆ ਹੈ, ਜੋ ਕਿਸਾਨੀ ਪ੍ਰਦਰਸ਼ਨ ਨਾਲ ਅੱਗੇ ਹੋ ਕੇ ਖੜ੍ਹੇ ਹਨ।
ਦੱਸਣਯੋਗ ਹੈ ਕਿ ਗੀਤ ਦੇ ਬੋਲ ਹਰਫ ਚੀਮਾ ਨੇ ਲਿਖੇ ਹਨ ਤੇ ਮਿਊਜ਼ਿਕ ਮੰਨਾ ਸਿੰਘ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਖੁਦ ਕਨਵਰ ਗਰੇਵਾਲ ਨੇ ਤਿਆਰ ਕੀਤੀ ਹੈ।
ਵੀਡੀਓ ’ਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਗੱਭਰੂ ਕਿਸਾਨ ਪ੍ਰਦਰਸ਼ਨ ’ਚ ਕੰਮ ਕਰ ਰਹੇ ਹਨ। ਗੀਤ ਨੂੰ ਕਨਵਰ ਗਰੇਵਾਲ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਗੀਤ ਨੂੰ ਯੂਟਿਊਬ ’ਤੇ ਹੁਣ ਤਕ 3 ਲੱਖ 70 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਹਰਫ ਚੀਮਾ ਤੇ ਕਨਵਰ ਗਰੇਵਾਲ ਇਕੱਠੇ ਕਿਸਾਨਾਂ ’ਤੇ ਗੀਤ ਗਾ ਚੁੱਕੇ ਹਨ। ਕਨਵਰ ਗਰੇਵਾਲ ਤੇ ਹਰਫ ਚੀਮਾ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਧਰਨਿਆਂ ’ਚ ਸ਼ਮੂਲੀਅਤ ਕਰ ਰਹੇ ਹਨ ਤੇ ਉਨ੍ਹਾਂ ਦੀ ਇਸ ਦੁੱਖ ਦੀ ਘੜੀ ’ਚ ਸਾਥ ਦੇ ਰਹੇ ਹਨ।
ਨੋਟ- ਹਰਫ ਚੀਮਾ ਤੇ ਕਨਵਰ ਗਰੇਵਾਲ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਵੈਟਨਰੀ ਇੰਸਪੈਕਟਰਾਂ ਨੇ ਕਾਲੇ ਕਾਨੂੰਨ ਰੱਦ ਕਰਨ ਬਾਰੇ ਭਾਰਤ ਬੰਦ ਦੌਰਾਣ ਡੱਟ ਕੇ ਸਾਥ ਦਿਤਾ
NEXT STORY