ਹਾਜੀਪੁਰ (ਜੋਸ਼ੀ) : ਜੀਪ ਵੱਲੋਂ ਟੱਕਰ ਮਾਰੇ ਜਾਣ 'ਤੇ ਸਕੂਟਰੀ ਸਵਾਰ ਦੀ ਮੌਤ ਹੋ ਜਾਣ 'ਤੇ ਤਲਵਾੜਾ ਪੁਲਸ ਵੱਲੋਂ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ.ਐੱਚ. ਓ. ਤਲਵਾੜਾ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ 'ਚ ਸੁਖਦੇਵ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਰਜਵਾਲ ਨੇ ਦੱਸਿਆ ਕਿ ਉਸ ਦਾ ਭਰਾ ਦੇਸ ਰਾਜ ਆਪਣੇ ਨਿੱਜੀ ਕੰਮ ਲਈ ਸਕੂਟਰੀ 'ਤੇ ਸਵਾਰ ਹੋ ਕੇ ਤਲਵਾੜਾ ਬਾਜ਼ਾਰ ਗਿਆ ਸੀ ਜਦੋਂ ਉਹ ਨਿੱਜੀ ਕੰਮ ਤੋਂ ਬਾਅਦ ਵਾਪਸ ਘਰ ਪਿੰਡ ਰਜਵਾਲ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਰਜਵਾਲ ਅੱਡੇ ਦੇ ਚੌਕ 'ਤੇ ਪੁੱਜਾ ਤਾਂ ਪਿੱਛੋਂ ਇਕ ਜੀਪ ਨੰਬਰ ਐੱਚ.ਪੀ.88-ਏ-3372 ਦੇ ਡਰਾਇਵਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਤਾਂ ਦੇਸ ਰਾਜ ਸੜਕ 'ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ।
ਪਤਾ ਲੱਗਣ 'ਤੇ ਪਰਿਵਾਰਕ ਮੈਂਬਰ ਇਲਾਜ ਲਈ ਤਲਵਾੜਾ ਦੇ ਬੀ. ਬੀ. ਐੱਮ. ਬੀ. ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਜ਼ਿਆਦਾ ਸੀਰੀਅਸ ਹੋਣ ਕਰਕੇ ਜਲੰਧਰ ਲਈ ਰੈਫਰ ਕਰ ਦਿੱਤਾ, ਜਿਸ ਨੂੰ ਲਿਜਾਂਦੇ ਸਮੇਂ ਆਈ. ਟੀ. ਆਈ. ਤਲਵਾੜਾ ਮੋੜ ਦੇ ਲਾਗੇ ਉਸ ਦੀ ਮੌਤ ਹੋ ਗਈ। ਤਲਵਾੜਾ ਪੁਲਸ ਨੇ ਜੀਪ ਡਰਾਇਵਰ ਸੰਨੀ ਕੁਮਾਰ ਪੁੱਤਰ ਬਿਹਾਰੀ ਲਾਲ ਵਾਸੀ ਸੁਨੇਤ ਪੁਲਸ ਸਟੇਸ਼ਨ ਫਤਿਹਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਖਿਲਾਫ਼ ਮੁਕਦਮਾ ਨੰਬਰ 68 ਅੰਡਰ ਸੈਕਸ਼ਨ 106,281 ਬੀ.ਐੱਨ.ਐੱਸ. ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਤਿੰਨ ਦਿਨ ਛੁੱਟੀ 'ਤੇ ਜਾਣ ਦਾ ਐਲਾਨ
NEXT STORY