ਝਬਾਲ (ਨਰਿੰਦਰ) : ਬੀਤੇ ਦਿਨ ਦੋਹਾ ਕਤਰ ਤੋਂ ਪਰਤੇ 7 ਨੌਜਵਾਨਾਂ ਨੂੰ ਇਤਿਹਾਸਕ ਧਾਰਮਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਬਣੀ ਸਰਾਂ 'ਚ ਬਣਾਏ ਗਏ ਵਾਰਡ 'ਚ ਕੁਝ ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਮ. ਓ. ਕਸੇਲ ਡਾ.ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਹਾ ਕਤਰ ਤੋਂ ਵਾਪਸ ਪੁੱਜੇ ਇਨ੍ਹਾਂ ਨੌਜਵਾਨਾ 'ਚ ਸ਼ਾਮਿਲ ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ, ਜਸਬੀਰ ਸਿੰਘ, ਜੋਬਨ ਸਿੰਘ, ਗੁਰਪਿੰਦਰ ਸਿੰਘ, ਬਲਜੀਤ ਸਿੰਘ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣਾਏ ਗਏ ਵਾਰਡ 'ਚ ਪੰਜਵੇਂ ਦਿਨ ਇਨ੍ਹਾਂ ਦੇ ਟੈਸਟ ਕੀਤੇ ਜਾਣਗੇ ਅਤੇ ਰਿਪੋਰਟ ਨੈਗਟਿਵ ਆਉਣ 'ਤੇ ਨੌਜਵਾਨਾਂ ਨੂੰ ਆਪਣੇ ਘਰ ਭੇਜ ਦਿੱਤਾ ਜਾਵੇਗਾ। ਇਸ ਸਮੇਂ ਮੈਨੇਜਰ ਸਤਨਾਮ ਸਿੰਘ ਝਬਾਲ ਨੇ ਗੱਲਬਾਤ ਕਰਦਿਆਂ ਆਖਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਲੰਗਰ, ਚਾਹ ਪਾਣੀ ਪੂਰੀ ਤਰ੍ਹਾਂ ਸਮੇਂ 'ਤੇ ਮੁਹੱਈਆ ਕਰਾਇਆ ਜਾਵੇਗਾ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਇਨ੍ਹਾਂ ਨੂੰ ਕਿਸੇ ਕਿਸਮ ਦੀ ਇੱਥੇ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਨਾਇਬ ਤਹਿਸੀਲਦਾਰ ਝਬਾਲ ਵੀ ਹਾਜ਼ਰ ਸਨ।
ਕੇਂਦਰ ਸਰਕਾਰ ਕਿਸਾਨੀ ਨੂੰ ਤਬਾਹ ਕਰਨ 'ਤੇ ਤੁਲੀ : ਰੰਧਾਵਾ
NEXT STORY