ਝਬਾਲ (ਲਾਲੂਘੁੰਮਣ, ਬਖਤਾਵਰ, ਨਰਿੰਦਰ)-ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਸਾਹਿਬ ਦੇ ਸਰੋਵਰ 'ਚ ਇਕ ਔਰਤ ਵੱਲੋਂ ਪ੍ਰੇਸ਼ਾਨੀ ਦੀ ਹਾਲਤ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਛਾਣ ਰੀਟਾ ਦੇਵੀ ਪਤਨੀ ਦਵਿੰਦਰਪਾਲ ਵਜੋਂ ਹੋਈ ਹੈ, ਜੋ ਕਸਬਾ ਛੇਹਰਟਾ ਨਰਾਇਣਗੜ੍ਹ ਅੰਮ੍ਰਿਤਸਰ ਦੀ ਵਾਸੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਉਸਦਾ ਪਤੀ ਦਵਿੰਦਰਪਾਲ ਅਤੇ ਲੜਕਾ ਅੱਜ ਐਤਵਾਰ ਹੋਣ ਕਰਕੇ ਗੁਰਦੁਆਰਾ ਬੀੜ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਔਰਤ ਦਾ ਪਤੀ ਅਤੇ ਲੜਕਾ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ 'ਚ ਬੈਠੇ ਕੀਰਤਨ ਸੁਣ ਰਹੇ ਸਨ ਤਾਂ ਉਕਤ ਔਰਤ ਨੇ ਸਰੋਵਰ 'ਚ ਛਲਾਂਗ ਲਾ ਦਿੱਤੀ। ਪਤਾ ਲੱਗਣ 'ਤੇ ਭਾਵੇ ਹੀ ਛੇਤੀ ਹੀ ਔਰਤ ਨੂੰ ਸਰੋਵਰ ਚੋਂ ਬਹਾਰ ਕੱਢ ਕੇ ਨੇੜੇ ਹੀ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ, ਡਾਕਟਰਾਂ ਵੱਲੋਂ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਔਰਤ ਪੇਕੇ ਪਿੰਡ ਝਬਾਲ ਦੀ ਰਹਿਣ ਵਾਲੀ ਹੈ ਅਤੇ ਉਹ ਕਸਬਾ ਨਰਾਇਗੜ੍ਹ•ਅੰਮ੍ਰਿਤਸਰ ਵਿਖੇ ਵਿਆਹੀ ਹੋਈ ਸੀ। ਸੂਤਰਾਂ ਮੁਤਾਬਕ ਉਨਾਂ ਦੇ ਮੁਹੱਲੇ 'ਚ ਕੁਝ ਨਸ਼ਾ ਵੇਚਣ ਵਾਲੇ ਲੋਕਾਂ ਤੋਂ ਵੀ ਔਰਤ ਦੁਖੀ ਸੀ ਅਤੇ ਪਿੱਛਲੇ ਸਮੇਂ ਤੋਂ ਪ੍ਰੇਸ਼ਾਨੀ ਦੀ ਹਾਲਤ 'ਚ ਸੀ। ਥਾਣਾ ਮੁਖੀ ਮਨੋਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਵਾਰਸਾਂ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਵਾਉਣ ਕਰਕੇ ਲੋੜੀਂਦੀ ਕਾਗਜੀ ਪ੍ਰਕਿਰਿਆ ਪੂਰੀ ਕਰਕੇ ਏ.ਐੱਸ.ਆਈ ਰਾਜਬੀਰ ਸਿੰਘ ਵੱਲੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਮਖਦੂਮਪੁਰਾ ਕੌਂਸਲਰ ਚੱਡਾ ਨੇ ਮੁਹੱਲਾ ਨਿਵਾਸੀਆਂ ਨਾਲ ਦਿੱਤਾ ਧਰਨਾ
NEXT STORY