ਲੁਧਿਆਣਾ (ਅਨਿਲ) : ਐੱਸ. ਟੀ. ਐੱਫ. ਦੀ ਟੀਮ ਵਲੋਂ 10 ਫਰਵਰੀ ਨੂੰ ਗ੍ਰਿਫਤਾਰ ਕੀਤੇ ਗਏ ਸਾਬਕਾ ਕਬੱਡੀ ਖਿਡਾਰੀ ਕਾਲੋਨਾਈਜ਼ਰ ਰਣਜੀਤ ਸਿੰਘ ਉਰਫ ਜੀਤਾ ਮੌੜ ਸਾਬਕਾ ਏ. ਸੀ. ਪੀ. ਬਿਮਲਕਾਂਤ ਅਤੇ ਏ. ਐੱਸ. ਆਈ. ਮੁਨੀਸ਼ ਕੁਮਾਰ ਤੋਂ ਨਸ਼ਾ ਸਮੱਗਲਿੰਗ ਮਾਮਲੇ ’ਚ ਪੁੱਛਗਿੱਛ ਕਰਨ ਲਈ ਸੋਮਵਾਰ ਨੂੰ ਐੱਸ. ਟੀ. ਐੱਫ. ਦੇ ਚੀਫ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਚੰਡੀਗੜ੍ਹ ਤੋਂ ਲੁਧਿਆਣਾ ਮੋਤੀ ਨਗਰ ਦਫਤਰ ’ਚ ਪੁੱਜੇ। ਜਿੱਥੇ ਸਵੇਰੇ ਕਰੀਬ 11 ਵਜੇ ਐੱਸ. ਟੀ. ਐੱਫ. ਚੀਫ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਤਿੰਨੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਰਾਤ ਕਰੀਬ 8 ਵਜੇ ਤਕ ਇਹ ਜਾਂਚ ਚੱਲਦੀ ਰਹੀ।
ਇਹ ਵੀ ਪੜ੍ਹੋ : ਹੰਝੂ ਭਰੀਆਂ ਅੱਖਾਂ ਨਾਲ ਬੋਲਿਆ ਪਿਤਾ, ਮੇਰੀ ਢਾਈ ਮਹੀਨੇ ਪਹਿਲਾਂ ਵਿਆਹੀ ਧੀ ਦਾ ਸਹੁਰਿਆਂ ਨੇ ਕੀਤਾ ਕਤਲ
ਦੱਸਿਆ ਜਾ ਰਿਹਾ ਹੈ ਕਿ ਇਸ ਜਾਂਚ ਵਿਚ ਐੱਸ. ਟੀ. ਐੱਫ. ਦੇ ਸਾਹਮਣੇ ਨਸ਼ਾ ਸਮੱਗਲਰਾਂ ਨੇ ਕਈ ਅਹਿਮ ਖ਼ੁਲਾਸੇ ਕੀਤੇ ਹਨ, ਜਿਸ ਵਿਚ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੀਤਾ ਮੌੜ ਕਿਨ੍ਹਾਂ-ਕਿਨ੍ਹਾਂ ਨਸ਼ਾ ਸਮੱਗਲਰਾਂ ਨਾਲ ਮਿਲ ਕੇ ਇਹ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਕਾਰੋਬਾਰ ਚਲਾ ਰਿਹਾ ਸੀ, ਉਸ ਦੀ ਇਕ ਵੱਡੀ ਲਿਸਟ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ ਦੋ-ਤਿੰਨ ਮੁੱਖ ਮੰਤਰੀ ਭੁਗਤਾ ਦਿੱਤੇ, ਜੇ ਠੀਕ ਨਾ ਚੱਲਿਆ ਤਾਂ...
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲੁਧਿਆਣਾ ਪੁੱਜੇ ਅਰਵਿੰਦ ਕੇਜਰੀਵਾਲ, ਪੰਜਾਬੀਆਂ ਨਾਲ ਕੀਤਾ ਵੱਡਾ ਵਾਅਦਾ
NEXT STORY