ਗੁਰਦਾਸਪੁਰ (ਹੇਮੰਤ) : ਇਕ ਵਿਅਕਤੀ ਨੂੰ ਐੱਮ.ਈ.ਐਸ ਵਿਚ ਨੌਕਰੀ ਦਿਵਾਉਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ਵਿਚ ਪਤੀ-ਪਤਨੀ ਵਿਰੁੱਧ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਹੈ । ਮਾਮਲੇ ਦੀ ਜਾਂਚ ਕਰ ਰਹੇ ਐੱਸ.ਆਈ ਮੋਹਨ ਲਾਲ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨਾਨੋਵਾਲ ਖੁਰਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਜੂਰਾ ਸਿੰਘ ਪੁੱਤਰ ਰਤਨ ਸਿੰਘ ਨੇ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਮਿਲ ਕੇ ਉਸਨੂੰ ਐੱਮ.ਈ.ਐਸ ਵਿਚ ਨੌਕਰੀ ਦਿਲਵਾਉਣ ਦਾ ਝਾਂਸਾ ਦੇ ਕੇ ਚਾਰ ਲੱਖ ਰੁਪਏ ਦੀ ਠੱਗੀ ਮਾਰੀ।
ਉਕਤ ਨੇ ਦੱਸਿਆ ਕਿ ਆਪਣੀ ਜ਼ਰੂਰਤ ਪੂਰੀ ਕਰਨ ਲਈ ਉਸਦੀ ਦੁਕਾਨ ਬੈਂਕ ਦੇ ਕੋਲ ਗਿਰਵੀ ਵੀ ਰੱਖ ਦਿੱਤੀ ਅਤੇ ਇੱਕ ਲੱਖ 90 ਹਜ਼ਾਰ ਰੁਪਏ ਦਾ ਲੋਨ ਲਿਆ ਜੋ ਕਿ ਦੋਸ਼ੀਆਂ ਨੇ ਵਾਪਸ ਨਹੀਂ ਕੀਤਾ । ਇਸ ਦੇ ਬਦਲੇ ਵਿਚ ਪਤੀ-ਪਤਨੀ ਨੇ ਉਸਨੂੰ ਬੈਂਕ ਦਾ ਚੈੱਕ ਦਿੱਤਾ ਜੋ ਕਿ ਬਾਊਂਸ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪ ਪੁਲਸ ਕਪਤਾਨ ਗ੍ਰਾਮੀਨ ਵਲੋਂ ਕਰਨ ਉਪਰੰਤ ਦਿੱਤੀ ਰਿਪੋਰਟ ਦੇ ਆਧਾਰ ’ਤੇ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਦੇ 5 ਅਧਿਆਪਕ ਕੋਰੋਨਾ ਪਾਜ਼ੇਟਿਵ
NEXT STORY