ਪੰਚਕੂਲਾ — ਡੇਰਾ ਮੁਖੀ ਰਾਮ ਰਹੀਮ 'ਤੇ ਪੱਤਰਕਾਰ ਰਾਮਚੰਦਰ ਅਤੇ ਰਣਜੀਤ ਸਿੰਘ ਕਤਲਕਾਂਡ 'ਚ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ 'ਚ ਸੁਣਵਾਈ ਸ਼ੁਰੂ ਹੋਈ, ਜਿਸ 'ਚ ਖੱਟਾ ਸਿੰਘ ਫਿਰ ਤੋਂ ਰਾਮ ਰਹੀਮ ਦੇ ਖਿਲਾਫ ਗਵਾਹੀ ਦੇਣ ਲਈ ਤਿਆਰ ਹੋ ਗਏ ਹਨ। ਉਨ੍ਹਾਂ ਨੇ ਅਦਾਲਤ 'ਚ ਗਵਾਹੀ ਦੇਣ ਦੀ ਅਪੀਲ ਕੀਤੀ ਹੈ। ਸੁਣਵਾਈ ਦੇ ਦੌਰਾਨ ਅਦਾਲਤ ਨੇ 22 ਸਤੰਬਰ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ। 22 ਸਤੰਬਰ ਨੂੰ ਕੋਰਟ ਤੈਅ ਕਰੇਗੀ ਕਿ ਖੱਟਾ ਸਿੰਘ ਗਵਾਹੀ ਦੇ ਸਕਦੇ ਹਨ ਕਿ ਨਹੀਂ। ਜ਼ਿਕਰਯੋਗ ਹੈ ਕਿ ਖੱਟਾ ਸਿੰਘ ਰਾਮ ਰਹੀਮ ਦਾ ਡਰਾਈਵਰ ਰਹਿ ਚੁੱਕਾ ਹੈ। ਖੱਟਾ ਸਿੰਘ ਪਹਿਲਾਂ ਵੀ ਰਾਮ ਰਹੀਮ ਦੇ ਖਿਵਾਫ ਕਈ ਖੁਲਾਸੇ ਕਰ ਚੁੱਕਾ ਹੈ। ਖੱਟਾ ਸਿੰਘ ਨੇ ਦੱਸਿਆ ਕਿ ਉਸਨੇ ਰਾਮ ਰਹੀਮ ਦੇ ਡਰ ਕਾਰਨ 7 ਵਾਰ ਆਪਣੇ ਬਿਆਨ ਬਦਲੇ ਸਨ ਪਰ ਹੁਣ ਉਹ ਦੌਬਾਰਾ ਆਪਣੀ ਗਵਾਹੀ ਦੇਣਾ ਚਾਹੁੰਦਾ ਹੈ।
ਖੱਟਾ ਸਿੰਘ ਨੇ ਪਟੀਸ਼ਨ 'ਚ ਕਿਹਾ ਕਿ ਉਹ 2012 ਨੂੰ ਉਹ ਇਨ੍ਹਾਂ ਦੋਵਾਂ ਹੱਤਿਆਵਾਂ ਦੇ ਮਾਮਲੇ 'ਚ ਆਪਣੇ ਬਿਆਨਾਂ 'ਤੋਂ ਪਲਟ ਗਿਆ ਸੀ ਕਿਉਂਕਿ ਉਸਨੂੰ ਲਗਾਤਾਰ ਰਾਮ ਰਹੀਮ ਦੇ ਗੁੰਡਿਆਂ ਵਲੋਂ ਡਰਾਇਆ ਧਮਕਾਇਆ ਜਾ ਰਿਹਾ ਸੀ, ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਸੀ। ਹੁਣ ਰਾਮ ਰਹੀਮ ਜੇਲ ਜਾ ਚੁੱਕਾ ਹੈ । ਹੁਣ ਉਹ ਇਨ੍ਹਾਂ ਦੋਵਾਂ ਕਤਲਾਂ ਦੇ ਮਾਮਲਿਆਂ ਕਾਫੀ ਅਹਿਮ ਕੜੀ ਸਾਬਤ ਹੋ ਸਕਦਾ ਹੈ। ਖੱਟਾ ਸਿੰਘ ਨੇ ਕੋਰਟ ਦੇ ਬਾਹਰ ਆ ਕੇ ਇਹ ਵੀ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਇਸ ਮਾਮਲੇ 'ਚ ਪਿਛਲੇ ਸਮੇਂ ਚੁੱਪ ਰਹੇ ਲੋਕਾਂ ਤੋਂ ਫਿਰ ਤੋਂ ਪੁੱਛਗਿੱਛ ਕਰਨ ਤਾਂ ਉਹ ਲੋਕ ਵੀ ਗਵਾਹੀ ਦੇਣ ਲਈ ਤਿਆਰ ਹੋ ਸਕਦੇ ਹਨ, ਕਿਉਂਕਿ ਰਾਮ ਰਹੀਮ ਇਸ ਸਮੇਂ ਜੇਲ 'ਚ ਹੈ।
ਪ੍ਰਸ਼ਾਸਨ ਦੀ ਪਹਿਲਕਦਮੀ : ਟੀ. ਬੀ. ਦੇ ਮਰੀਜ਼ਾਂ ਨੂੰ ਮਿਲੇਗੀ ਹੁਣ ਇਹ ਵੱਡੀ ਰਾਹਤ
NEXT STORY