ਮਹਿਲ ਕਲਾਂ (ਹਮੀਦੀ): ਨਾਨਕਸਰ ਠਾਠ ਝੋਰੜਾਂ ਦੇ ਮਹਾਨ ਰੂਹਾਨੀ ਮਹਾਂਪੁਰਖ ਬਾਬਾ ਘਾਲਾ ਸਿੰਘ ਨੇ ਧਰਤੀ ਮਾਂ ਨਾਲ ਪਿਆਰ ਤੇ ਵਾਤਾਵਰਣ ਸੰਭਾਲ ਵੱਲ ਇਕ ਇਤਿਹਾਸਕ ਪਹਿਲ ਕਰਦਿਆਂ ਆਪਣੇ ਜੱਦੀ ਪਿੰਡ ਚੰਨਣਵਾਲ ਵਿਖੇ ਦੋ ਏਕੜ ਜ਼ਮੀਨ ਵਿਚ ਜੰਗਲ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵੱਲੋਂ ਵਾਟੀਕਾ ਰੂਪ ਵਿਚ ਬਣਾਏ ਜਾ ਰਹੇ ਇਸ ਜੰਗਲ ’ਚ ਦਰਜਨਾਂ ਦਰਖਤ ਲਗਾਏ ਗਏ, ਜਿਸ ਰਾਹੀਂ ਉਨ੍ਹਾਂ ਪਰਾਲੀ ਦੀ ਸਮੱਸਿਆ, ਹਵਾ ਪ੍ਰਦੂਸ਼ਣ ਅਤੇ ਲੁੱਣ ਪੈ ਰਹੇ ਹਰੇ-ਭਰੇ ਪੰਜਾਬ ਨੂੰ ਮੁੜ ਸਜਾਉਣ ਦਾ ਸੁਨੇਹਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਫ਼ਿਰ ਸਤਾਉਣ ਲੱਗੀ ਹੁੰਮਸ ਭਰੀ ਗਰਮੀ! ਜਾਣੋ ਕਦੋਂ ਪਵੇਗਾ ਮੀਂਹ
"ਇਕ ਦਰਖਤ, ਇਕ ਜੀਵਨ" ਦਾ ਨਾਅਰਾ ਦਿੰਦਿਆਂ ਬਾਬਾ ਘਾਲਾ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧਰਤੀ ਨਾਲ ਪਿਆਰ ਕਰਦੇ ਹੋਏ ਹਰ ਵਿਅਕਤੀ ਨੂੰ ਘੱਟੋ-ਘੱਟ ਇਕ ਪੌਧਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਸੇਵਾਪੂਰਨ ਤੇ ਪਵਿੱਤਰ ਕਾਰਜ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਅਤੇ ਮਹਿਲ ਕਲਾਂ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਖੁਦ ਦਰਖਤ ਲਗਾ ਕੇ ਪਵਿੱਤਰ ਲਹਿਰ ’ਚ ਸਾਂਝ ਪਾਈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ, "ਇਹ ਝੋਲੇ ਵਾਲੇ ਸੰਤ ਨਹੀਂ, ਵਾਤਾਵਰਨ ਦੇ ਯੋਧੇ ਹਨ। ਜਿਹੜਾ ਕੰਮ ਸਰਕਾਰਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ, ਉਹ ਮਹਾਂਪੁਰਖ ਆਪਣੀ ਦਿਲੀ ਲਗਨ ਨਾਲ ਕਰ ਰਹੇ ਹਨ।" ਉਨ੍ਹਾਂ ਪੰਜਾਬ ਦੀ ਮਿੱਟੀ ਨੂੰ ਉਪਜਾਊ ਅਤੇ ਵਿਰਾਸਤੀ ਦੌਲਤ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ "ਮਿੱਟੀ ਨਾਲ ਨਾਤਾ ਨਾ ਟੁੱਟਣ ਦਿਓ"।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਛਿੜੀ ਨਵੀਂ ਚਰਚਾ
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਣ ਮਹੋਤਸਵ, ਨਦੀ ਸੰਭਾਲ ਸਕੀਮ ਅਤੇ ਵਿਰਾਸਤ ਮਿਸ਼ਨ ਰਾਹੀਂ ਪਹਿਲਾਂ ਹੀ ਵਾਤਾਵਰਨ ਬਚਾਉਂਦੇ ਉੱਦਮ ਕਰ ਰਹੀ ਹੈ। ਉਨ੍ਹਾਂ ਕਿਹਾ, "ਜਦੋਂ ਸੰਤ ਜਨ ਅੱਗੇ ਆਉਣ, ਤਾਂ ਲੋਕਾਂ ਦੀ ਭਾਗੀਦਾਰੀ ਆਪਣੇ ਆਪ ਬਣ ਜਾਂਦੀ ਹੈ। "ਬਾਬਾ ਘਾਲਾ ਸਿੰਘ ਵੱਲੋਂ ਇਸ ਮੌਕੇ ਵਾਤਾਵਰਨ ਰਾਖਿਆਂ, ਧਾਰਮਿਕ ਸੇਵਾਦਾਰਾਂ, ਅਤੇ ਸਮਾਜ ਸੇਵਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰਮੁੱਖ ਸ਼ਖਸੀਅਤਾਂ ਵਿੱਚ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਿੰਘ ਸਾਹਿਬਾਨ ਜਥੇਦਾਰ ਟੇਕ ਸਿੰਘ (ਤਖ਼ਤ ਦਮਦਮਾ ਸਾਹਿਬ, ਧਨੌਲਾ) ਬਾਬਾ ਕੇਹਰ ਸਿੰਘ (ਮਹਿਲ ਕਲਾਂ), ਜਥੇਦਾਰ ਨਾਥ ਸਿੰਘ (ਹਮੀਦੀ), ਕਾਂਗਰਸੀ ਆਗੂ ਜਸਬੀਰ ਸਿੰਘ ਖੇੜੀ, ਗੁਰਜੀਤ ਸਿੰਘ ਧਾਲੀਵਾਲ, ਮੋਹਿਤ ਗਰਗ, ਜਸਪ੍ਰੀਤ ਪੰਡੋਰੀ, ਸਰਪੰਚ ਗੁਰਜੰਟ ਸਿੰਘ (ਚੰਨਣਵਾਲ), ਏ.ਐਸ.ਆਈ. ਗੁਰਮੇਲ ਸਿੰਘ, ਬਲਵਿੰਦਰ ਸਿੰਘ (ਪੰਚ), ਅਮਰਜੀਤ ਸਿੰਘ, ਗੁਰਮੀਤ ਕੌਰ, ਹਰਸੇਵਕ ਸਿੰਘ (ਪੰਚ), ਮਨਪ੍ਰੀਤ ਸਿੰਘ, ਜਗਮੇਲ ਸਿੰਘ (ਛੀਨੀਵਾਲ), ਰਾਜਵਿੰਦਰ ਸਿੰਘ (ਕਲਾਲਮਾਜਰਾ) ਸਰਪੰਚ ਹਰਪ੍ਰੀਤ ਸਿੰਘ ਹੈਪੀ (ਮਾਣੂਕੇ), ਸਰਪੰਚ ਗੁਰਪ੍ਰੀਤ ਸਿੰਘ (ਝੋਰੜਾਂ), ਗੁਰਜੋਤ ਸਿੰਘ (ਮਾਣੂਕੇ), ਸਾਬਕਾ ਸਰਪੰਚ ਰੇਸ਼ਮ ਸਿੰਘ (ਮਾਣੂਕੇ), ਜੋਤਪਾਲ ਸਿੰਘ (ਝੋਰੜਾਂ) ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਹਾਜ਼ਰੀ ਲਵਾਈ ਅਤੇ ਸਨਮਾਨ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਚਾਇਤੀ ਚੋਣ ਦੇ ਮੱਦੇਨਜ਼ਰ ਪਾਬੰਦੀਆਂ ਦੇ ਹੁਕਮ ਜਾਰੀ
NEXT STORY