ਚੰਡੀਗੜ੍ਹ (ਰਾਜਿੰਦਰ) : ਬਿਨਾ ਹੋਲੋਗ੍ਰਾਮ ਲਿਕਰ ਮਿਲਣ ਅਤੇ ਰਿਕਾਰਡ ਮੇਨਟੇਨ ਨਾ ਹੋਣ ਦੇ ਮਾਮਲੇ 'ਚ ਚੰਡੀਗੜ੍ਹ ਪ੍ਰਸ਼ਾਸਨ ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਸੈਕਟਰ-35 ਸਥਿਤ ਜੇ. ਡਬਲਿਯੂ. ਮੈਰੀਅਟ 'ਤੇ 5 ਲੱਖ ਰੁਪਏ ਦੀ ਪੈਨਲਟੀ ਲਾਈ ਹੈ, ਨਾਲ ਹੀ ਬਿਨਾਂ ਲਾਈਸੈਂਸ ਪਰਮਿਟ ਆਪਣੇ ਹੋਟਲ 'ਚ ਗਾਹਕਾਂ ਨੂੰ ਲਿਕਰ ਸਰਵ ਕਰਨ 'ਤੇ ਐੱਮ. ਐੱਸ. ਗਰੀਬ ਨਿਵਾਜ ਹੋਟਲਸ ਪ੍ਰਾਈਵੇਟ ਲਿਮਟਿਡ ਤੇ ਡਿਪਾਰਟਮੈਂਟ ਨੂੰ ਐਕਸਾਈਜ਼ ਤਹਿਤ ਐੱਫ. ਆਈ. ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਸਾਈਨ ਬੋਰਡ ਜ਼ਰੀਏ ਲਿਕਰ ਦੀ ਪ੍ਰਮੋਸ਼ਨ ਕਰਨ 'ਤੇ ਐੱਮ. ਐੱਸ. ਪੰਜਾਬ ਸਟੋਰ ਸੈਕਟਰ-9 'ਤੇ 50 ਹਜ਼ਾਰ ਰੁਪਏ ਦੀ ਪੈਨਲਟੀ ਲਾਈ ਗਈ ਹੈ। ਇਸ ਸਬੰਧੀ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਆਰ. ਕੇ. ਚੌਧਰੀ ਨੇ ਦੱਸਿਆ ਕਿ ਐਕਸਾਈਜ਼ ਨਿਯਮਾਂ ਦੀ ਉਲੰਘਣਾ ਕਰਨ 'ਤੇ ਹੀ ਉਨ੍ਹਾਂ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਦੌਰਾਨ ਕਈ ਤਰ੍ਹਾਂ ਦੀ ਵਾਇਲੇਸ਼ਨ ਪਾਈ ਗਈ ਸੀ, ਜਿਸ ਦੀ ਰਿਪੋਰਟ ਤਿਆਰ ਕਰਕੇ ਵਿਭਾਗ ਨੇ ਉਨ੍ਹਾਂ ਨੂੰ ਸੌਂਪੀ ਸੀ।
2 ਕੇਲਿਆਂ ਦੇ 442 ਰੁਪਏ ਵਸੂਲਣ 'ਤੇ ਲੱਗੀ ਸੀ 25 ਹਜ਼ਾਰ ਰੁਪਏ ਪੈਨਲਟੀ
ਇਸ ਤੋਂ ਪਹਿਲਾਂ ਵਿਭਾਗ ਨੇ ਜੇ. ਡਬਲਿਊ. ਮੈਰੀਅਟ 'ਤੇ 2 ਕੇਲਿਆਂ ਦੇ 442 ਰੁਪਏ ਦੀ ਪੈਨਲਟੀ ਦੇ ਮਾਮਲੇ 'ਚ ਵੀ 25 ਹਜ਼ਾਰ ਰੁਪਏ ਦੀ ਪੈਨਲਟੀ ਲਾਈ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਫਿਲਮ ਅਦਾਕਾਰ ਰਾਹੁਲ ਬੌਸ ਨੇ ਟਵੀਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਦੱਸਿਆ ਕਿ ਹੋਟਲ 'ਚ 2 ਕੇਲੇ ਮੰਗਵਾਉਣ 'ਤੇ ਉਨ੍ਹਾਂ ਨੂੰ 442.50 ਰੁਪਏ ਦਾ ਬਿੱਲ ਫੜ੍ਹਾ ਦਿੱਤਾ ਗਿਆ।
ਫਰੀਦਕੋਟ : ਦਾਜ ਦੇ ਦੈਂਤ ਨੇ ਨਿਗਲੀ ਮਾਪਿਆਂ ਦੀ ਲਾਡਲੀ ਧੀ
NEXT STORY