ਸ਼ਾਹਕੋਟ, (ਮਰਵਾਹਾ, ਤ੍ਰੇਹਨ)- ਅੱੱਜ ਰਾਤ ਪਿੰਡ ਕੰਨੀਆਂ ਦੇ ਨਜ਼ਦੀਕ ਖੇਤਾਂ 'ਚੋਂ ਇਕ ਨੌਜਵਾਨ ਦੀ ਭੇਤਭਰੀ ਹਾਲਤ 'ਚ ਗਲੀ-ਸੜੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਦਿਲਬਾਗ ਸਿੰਘ, ਐੱਸ. ਐੱਚ. ਓ. ਰੁਪਿੰਦਰ ਸਿੰਘ ਤੇ ਏ. ਐੱਸ. ਆਈ. ਅਵਤਾਰ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੇਰ ਰਾਤ ਐੱਸ. ਐੱਚ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਜੇਬ 'ਚੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਮਨਿੰਦਰ ਸਿੰਘ ਉਰਫ਼ ਮੀਕਾ (33) ਪੁੱਤਰ ਸੋਹਣ ਸਿੰਘ ਵਾਸੀ ਪਿੰਡ ਰਸੂਲਪੁਰ ਕਲਾਂ ਥਾਣਾ ਨਕੋਦਰ ਵਜੋਂ ਹੋਈ। ਮ੍ਰਿਤਕ ਸ਼ਾਹਕੋਟ ਦੇ ਪਿੰਡ ਭੱਦਵਾਂ ਵਿਖੇ ਇਕ ਠੇਕੇਦਾਰ ਨਾਲ ਸ਼ਟਰਿੰਗ ਦਾ ਕੰਮ ਕਰਦਾ ਸੀ।
9 ਅਗਸਤ ਨੂੰ ਉਹ ਆਪਣੇ ਪਿੰਡ ਰਸੂਲਪੁਰ ਕਲਾਂ ਗਿਆ ਸੀ, ਜਿਸ ਤੋਂ ਬਾਅਦ ਅੱਜ ਉਸ ਦੀ ਲਾਸ਼ ਮਿਲੀ ਹੈ। ਲਾਸ਼ ਦੀ ਹਾਲਤ ਬਹੁਤ ਖਰਾਬ ਹੋ ਚੁਕੀ ਸੀ, ਜੋ ਸਿਵਲ ਹਸਪਤਾਲ ਨਕੋਦਰ ਵਿਖੇ ਭੇਜ ਦਿੱਤੀ ਗਈ ਹੈ, ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਹੋਵੇਗਾ।
ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲੇ ਵੀ ਦੇਰ ਰਾਤ ਸ਼ਾਹਕੋਟ ਥਾਣੇ ਪਹੁੰਚ ਗਏ ਸਨ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਿੰਦਰ ਸਿੰਘ ਉਰਫ਼ ਮੀਕਾ ਕੁਝ ਸਾਲ ਪਹਿਲਾਂ ਤੱਕ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ।
7 ਦਿਨਾਂ ਬਾਅਦ ਵੀ ਮੁਸਕਾਨਪ੍ਰੀਤ ਨੂੰ ਪੁਲਸ ਤੋਂ ਨਹੀਂ ਮਿਲਿਆ ਇਨਸਾਫ਼
NEXT STORY