ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ BJP ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਅੱਜ ਯਾਨੀ ਸੋਮਵਾਰ ਨੂੰ ਬਠਿੰਡਾ ਅਦਾਲਤ 'ਚ ਮਾਨਹਾਨੀ ਮਾਮਲੇ 'ਚ ਪੇਸ਼ੀ ਸੀ, ਪਰ ਉਹ ਅਦਾਲਤ 'ਚ ਹਾਜ਼ਰ ਨਹੀਂ ਹੋਈ। ਕੰਗਨਾ ਦੇ ਵਕੀਲ ਨੇ ਸੁਰੱਖਿਆ ਕਾਰਣਾਂ ਦਾ ਹਵਾਲਾ ਦਿੰਦਿਆਂ ਅਦਾਲਤ ਤੋਂ ਪੇਸ਼ੀ ਤੋਂ ਛੂਟ ਦੀ ਮੰਗ ਕੀਤੀ।
ਮਾਮਲੇ ਦੀ ਸੁਣਵਾਈ ਦੌਰਾਨ ਬਜ਼ੁਰਗ ਮਹਿੰਦਰ ਕੌਰ ਦੇ ਵਕੀਲ ਨੇ ਕੰਗਨਾ ਦੀ ਗੈਰ-ਹਾਜ਼ਰੀ ਦਾ ਵਿਰੋਧ ਕੀਤਾ ਅਤੇ ਅਦਾਲਤ ਅੱਗੇ ਆਪਣਾ ਪੱਖ ਰੱਖਿਆ। ਅਦਾਲਤ ਨੇ ਦੋਵਾਂ ਧਿਰਾਂ ਦੀ ਦਲੀਲ ਸੁਣਨ ਤੋਂ ਬਾਅਦ ਕੰਗਨਾ ਰਣੌਤ ਦੇ ਖਿਲਾਫ ਚਾਰਜ ਫਰੇਮ ਕਰ ਦਿੱਤੇ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ। ਇਹ ਮਾਮਲਾ 2020–21 ਦੇ ਕਿਸਾਨ ਅੰਦੋਲਨ ਨਾਲ ਜੁੜਿਆ ਹੈ। ਕੰਗਨਾ ਰਣੌਤ ਨੇ ਉਸ ਸਮੇਂ ਇਕ ਰੀ-ਟਵੀਟ ਕਰਦੇ ਹੋਏ ਬਠਿੰਡਾ ਦੀ ਰਹਿਣ ਵਾਲੀ ਬਜ਼ੁਰਗ ਮਹਿੰਦਰ ਕੌਰ ਦਾ ਅਪਮਾਨ ਕੀਤਾ ਸੀ, ਜਿਸ ਨੂੰ ਲੈ ਕੇ ਬਜ਼ੁਰਗ ਮਹਿਲਾ ਨੇ ਮਾਨਹਾਣੀ ਦਾ ਕੇਸ ਦਰਜ ਕਰਵਾਇਆ ਸੀ।
ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਕੰਗਨਾ ਰਣੌਤ ਬਠਿੰਡਾ ਅਦਾਲਤ 'ਚ ਪੇਸ਼ ਹੋਈ ਸੀ ਅਤੇ ਉਨ੍ਹਾਂ ਨੇ ਬਜ਼ੁਰਗ ਮਹਿਲਾ ਤੋਂ ਮਾਫ਼ੀ ਵੀ ਮੰਗੀ ਸੀ। ਕੰਗਨਾ ਨੇ ਕਿਹਾ ਸੀ ਕਿ ਉਹ ਕਿਸੇ ਵੀ ਮਾਂ ਬਾਰੇ ਇਸ ਤਰ੍ਹਾਂ ਸੋਚ ਨਹੀਂ ਸਕਦੀ। ਪਰ ਮਹਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਲਾਭ ਸਿੰਘ ਨੇ ਜ਼ਾਹਰ ਕੀਤਾ ਸੀ ਕਿ ਉਹ ਕੰਗਨਾ ਨੂੰ ਮਾਫ਼ ਨਹੀਂ ਕਰਨਗੇ ਅਤੇ ਅਖੀਰ ਤੱਕ ਕਾਨੂੰਨੀ ਲੜਾਈ ਜਾਰੀ ਰੱਖਣਗੇ।
ਕੀ ਹੁੰਦਾ ਹੈ ਚਾਰਜ ਫਰੇਮ
ਕੋਰਟ 'ਚ ਚਾਰਜ ਫਰੇਮ (ਦੋਸ਼ ਤੈਅ ਕਰਨਾ) ਇਕ ਅਜਿਹੀ ਪ੍ਰਕਿਰਿਆ ਹੈ, ਜਿਸ 'ਚ ਇਕ ਮੈਜਿਸਟ੍ਰੇਟ ਜਾਂ ਜੱਜ ਰਸਮੀ ਤੌਰ 'ਤੇ ਦੋਸ਼ੀ ਉਨ੍ਹਾਂ ਵਿਸ਼ੇਸ਼ ਅਪਰਾਧਕ ਅਪਰਾਧਾਂ ਬਾਰੇ ਦੱਸਦੀ ਹੈ, ਜਿਨ੍ਹਾਂ ਲਈ ਉਸ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ। ਇਸ 'ਚ ਮੁਕੱਦਮੇ ਦਾ ਕਾਨੂੰਨੀ ਆਧਾਰ ਬਣਦਾ ਹੈ, ਜਿਸ ਨਾਲ ਅਪਰਾਧੀ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਦੇ ਉੱਪਰ ਕੀ ਦੋਸ਼ ਹਨ ਅਤੇ ਉਹ ਆਪਣਾ ਬਚਾਅ ਤਿਆਰ ਕਰ ਸਕਦਾ ਹੈ। ਇਹ ਪ੍ਰਕਿਰਿਆ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਪੁਲਸ ਚਾਰਜਸ਼ਟ ਦਾਖ਼ਲ ਕਰ ਦਿੰਦੀ ਹੈ ਅਤੇ ਜੱਜ ਨੂੰ ਲੱਗਦਾ ਹੈ ਕਿ ਮੁਲਜ਼ਮ ਨੇ ਅਪਰਾਧ ਕੀਤਾ ਹੈ।
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
ਲੁਧਿਆਣਾ ਦੇ ਨਾਮੀ ਸ਼ੋਅਰੂਮ ਨੂੰ ਖ਼ਾਲੀ ਕਰ ਗਏ ਚੋਰ! ਲੱਖਾਂ ਰੁਪਏ ਦੇ ਕੱਪੜੇ ਚੋਰੀ
NEXT STORY