ਕੀਰਤਪੁਰ ਸਾਹਿਬ/ਜਲੰਧਰ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਵਲੋਂ ਕੰਗਨਾ ਰਣੌਤ ਦਾ ਖ਼ੂਬ ਵਿਰੋਧ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ 'ਚ ਪਹੁੰਚੀ ਕੰਗਨਾ ਰਣੌਤ ਨੂੰ ਪੰਜਾਬ ਦੇ ਕਿਸਾਨਾਂ ਨੇ ਘੇਰਿਆ ਅਤੇ ਰੱਜ ਕੇ ਹੰਗਾਮਾ ਕੀਤਾ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕੰਗਨਾ ਰਣੌਤ ਮੁਆਫ਼ੀ ਮੰਗੇ।
ਦੱਸ ਦਈਏ ਕਿ ਇਸ ਦੌਰਾਨ ਕਿਸਾਨਾਂ ਨੇ ਕੰਗਨਾ ਰਣੌਤ ਤੇ ਮੋਦੀ ਹਾਏ ਹਾਏ ਦੇ ਨਾਅਰੇ ਲਾਏ। ਮਹਿਲਾ ਕਿਸਾਨਾਂ ਨੇ ਕੰਗਨਾ ਰਣੌਤ ਤੋਂ ਮੁਆਫੀ ਦੀ ਕੀਤੀ ਮੰਗ।
ਦੱਸ ਦਈਏ ਕਿ ਕੰਗਨਾ ਆਪਣੇ ਬੜਬੋਲੇਪਣ ਅਤੇ ਤਲਖ਼ ਬਿਆਨਾਂ ਨੂੰ ਲੈ ਕੇ ਹਮੇਸ਼ਾ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਮਗਰੋਂ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾਇਆ, ਜਿਸ 'ਚ ਉਸ ਨੇ ਖੇਤੀ ਬਿੱਲਾਂ ਨੂੰ ਵਾਪਸ ਲੈਣ ਦਾ ਜੰਮ ਕੇ ਵਿਰੋਧ ਕੀਤਾ ਸੀ। ਇਸ ਤੋਂ ਪਹਿਲਾਂ ਵੀ ਕੰਗਨਾ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਦੇ ਚੁੱਕੀ ਹੈ। ਉਸ ਨੇ ਕਿਹਾ ਸੀ ਕਿ ਬਾਰਡਰ 'ਤੇ ਬੈਠੇ ਇਹ ਲੋਕ ਕਿਸਾਨ ਨਹੀਂ ਹਨ ਸਗੋਂ ਅੱਤਵਾਦੀ ਹਨ।
ਸਿਰ ’ਤੇ ਇਮਤਿਹਾਨ, ਪੜ੍ਹਾਉਣ ਦੀ ਥਾਂ ਗੁਰੂ ਜੀ ਕਰਨਗੇ ਬੀ. ਐੱਲ. ਓ. ਦੀ ਡਿਊਟੀ
NEXT STORY