ਕਪੂਰਥਲਾ (ਮਹਾਜਨ)- ਕੋਰੋਨਾ ਨੇ ਜ਼ਿਲ੍ਹੇ ’ਚ ਅਜਿਹੀ ਰਫ਼ਤਾਰ ਫੜੀ ਹੈ ਕਿ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ। ਇਨ੍ਹਾਂ ਵੱਧਦੇ ਅੰਕੜਿਆਂ ਤੋਂ ਜ਼ਾਹਰ ਹੈ ਕਿ ਜਲਦ ਹੀ ਜ਼ਿਲ੍ਹੇ ’ਚ ਮਰੀਜ਼ਾਂ ਦੀ ਗਿਣਤੀ 1000 ਦੇ ਪਾਰ ਪਹੁੰਚ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖਤੀ ਵੀ ਕੁੱਝ ਅਸਰ ਨਹੀਂ ਵਿਖਾ ਰਹੀ। ਕੋਰੋਨਾ ਦੇ ਇਸ ਦੌਰ ’ਚ ਹੁਣ ਤੱਕ ਦਾ ਸਭ ਤੋਂ ਵੱਧ ਉਛਾਲ ਨਜ਼ਰ ਆਇਆ। ਜ਼ਿਲ੍ਹੇ ’ਚ 123 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਲੋਕਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਇਨ੍ਹਾਂ ਪਾਜ਼ੇਟਿਵ ਪਾਏ ਗਏ ਸਾਰੇ ਮਰੀਜ਼ਾਂ ਨੂੰ ਮਹਿਕਮੇ ਦੀ ਗਾਈਡਲਾਈਨਜ਼ ਤਹਿਤ ਕੋਆਰੰਟਾਈਨ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਵੀ ਪੁਸ਼ਟੀ ਕੀਤੀ ਜਾ ਰਹੀ ਹੈ। ਜਦਕਿ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਮਰੀਜ਼ਾਂ ’ਚੋਂ 37 ਨੂੰ ਠੀਕ ਹੋਣ ਦੇ ਬਾਅਦ ਘਰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਬੋਰਵੈੱਲ ’ਚ ਜਾਨ ਗੁਆਉਣ ਵਾਲੇ ‘ਫਤਿਹਵੀਰ’ ਦੀ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰੀ, ਰੱਬ ਨੇ ਬਖ਼ਸ਼ੀ ਪੁੱਤ ਦੀ ਦਾਤ
ਇਸ ਤੋਂ ਇਲਾਵਾ 2 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਮਰਨ ਵਾਲਿਆਂ ’ਚ ਪਿੰਡ ਘਨੀਏ ਕੇ ਵਾਸੀ 60 ਸਾਲਾ ਤੇ ਪਿੰਡ ਲੱਖਣ ਕੇ ਪੱਡਾ ਵਾਸੀ 55 ਸਾਲਾ ਪੁਰਸ਼, ਜੋ ਕਿ ਬੀਤੇ ਦਿਨ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜਲੰਧਰ ਦੇ ਨਿੱਜੀ ਹਸਪਤਾਲਾਂ ’ਚ ਇਲਾਜ ਕਰਵਾ ਰਹੇ ਸਨ, ਜਿਨ੍ਹਾਂ ਦੀ ਹਾਲਤ ’ਚ ਸੁਧਾਰ ਨਾ ਹੋਣ ਕਾਰਨ ਮੌਤ ਹੋ ਗਈ। ਇਨ੍ਹਾਂ 2 ਮੌਤਾਂ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 216 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਦੋਆਬਾ ਦੇ 4 ਜ਼ਿਲ੍ਹਿਆਂ ’ਚੋਂ ਮਹਾਨਗਰ ਜਲੰਧਰ ਬਿਜਲੀ ਚੋਰੀ ਕਰਨ ’ਚ ਸਭ ਤੋਂ ਅੱਗੇ
ਸਿਵਲ ਸਰਜਨ ਡਾ. ਸੀਮਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਮਹਿਕਮੇ ਦੀਆਂ ਟੀਮਾਂ ਨੇ ਕੁੱਲ 720 ਲੋਕਾਂ ਦੀ ਸੈਂਪਲਿੰਗ ਹੋਈ। ਜਿਨ੍ਹਾਂ ’ਚ ਕਪੂਰਥਲਾ ਤੋਂ 131, ਫਗਵਾੜਾ ਤੋਂ 69, ਭੁਲੱਥ ਤੋਂ 33, ਸੁਲਤਾਨਪੁਰ ਲੋਧੀ ਤੋਂ 33, ਬੇਗੋਵਾਲ ਤੋਂ 70, ਢਿਲਵਾਂ ਤੋਂ 94 ਕਾਲਾ ਸੰਘਿਆ ਤੋਂ 54, ਫੱਤੂਢੀਂਗਾ ਤੋਂ 61, ਪਾਂਛਟਾ ਤੋਂ 116 ਤੇ ਟਿੱਬਾ ਤੋਂ 59 ਲੋਕਾਂ ਦੇ ਸੈਂਪਲ ਲਏ ਗਏ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਡੀ. ਸੀ. ਵੱਲੋਂ ਨਵੀਆਂ ਹਦਾਇਤਾਂ ਜਾਰੀ
ਕੋਰੋਨਾ ਅਪਡੇਟ
ਕੁੱਲ ਮਾਮਲੇ : 6519
ਠੀਕ ਹੋਏ : 5537
ਐਕਟਿਵ ਮਾਮਲੇ : 766
ਕੁੱਲ ਮੌਤਾਂ : 216
ਇਹ ਵੀ ਪੜ੍ਹੋ : ਟਾਂਡਾ: ਪ੍ਰਵਾਸੀ ਮਜ਼ਦੂਰਾਂ ਦੀਆਂ ਅੱਖਾਂ ਸਾਹਮਣੇ ਸੜ ਕੇ ਸੁਆਹ ਹੋਏ ਉਨ੍ਹਾਂ ਦੇ ਆਸ਼ੀਆਨੇ, ਲੱਖਾਂ ਦਾ ਨੁਕਸਾਨ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਠੱਗੇ, ਜੋੜੇ ’ਤੇ ਕੇਸ
NEXT STORY