ਕਪੂਰਥਲਾ (ਸ਼ਰਮਾ)-ਪਿੰਡ ਹੱਸੂਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਸਮੇਂ ਸਾਬਕਾ ਸਰਪੰਚ ਪੂਰਨ ਸਿੰਘ ਦੀ ਅਗਵਾਈ ਸਮਾਗਮ ਕਰਵਾਇਆ ਗਿਆ। ਜਿਸ ’ਚ ਉਘੇ ਸਮਾਜ ਸੇਵਕਾਂ ਗੁਰਮੀਤ ਸਿੰਘ, ਖਾਲਸਾ ਮੈਡੀਕਲ ਸਟੋਰ ਇਬਰਾਹੀਮਵਾਲ, ਸੁਨੀਲ ਕੁਮਾਰ ਟਾਂਡੀ, ਅਮਨਪ੍ਰੀਤ ਸਿੰਘ ਇਬਰਾਹੀਮਵਾਲ ਨੇ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਅਤੇ ਪੈਨਸਲਾਂ ਤੇ ਹੋਰ ਲੋਡ਼ੀਂਦਾ ਸਾਮਾਨ ਦਿੱਤਾ। ਇਸ ਸਮੇਂ ਬੱਚਿਆਂ ਨੂੰ ਖਾਣ ਲਈ ਸਨੈਕਸ ਵੀ ਦਿੱਤੇ ਗਏ। ਸਕੂਲ ਮੁਖੀ ਰਾਜਵਿੰਦਰ ਕੌਰ ਅਤੇ ਅਧਿਆਪਕ ਰਵਨੀਤ ਕੌਰ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਸਕੂਲ ’ਚ 25 ਬੱਚੇ ਪਡ਼੍ਹਦੇ ਹਨ। ਇਹ ਸਾਰੇ ਲੋਡ਼ਵੰਦ ਪਰਿਵਾਰਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਸਟੇਸ਼ਨਰੀ ਦਾ ਸਾਮਾਨ ਦਿੱਤਾ ਗਿਆ ਹੈ। ਇਸ ਮੌਕੇ ਜਰਨੈਲ ਸਿੰਘ ਸਾਬਕਾ ਸਰਪੰਚ ਟਾਂਡੀ, ਮਲਕੀਤ ਸਿੰਘ ਸਾਬਕਾ ਟਾਂਡੀ, ਨਿਰਮਲ ਸਿੰਘ ਸਾਬਕਾ ਪੰਚ, ਬਲਦੇਵ ਸਿੰਘ, ਹਰਜੀਤ ਸਿੰਘ, ਮਨਜੀਤ ਕੌਰ ਤੇ ਹੋਰ ਹਾਜ਼ਰ ਸਨ।
ਨਸ਼ੀਲੇ ਪਦਾਰਥਾਂ ਸਮੇਤ 3 ਨੌਜਵਾਨ ਗ੍ਰਿਫਤਾਰ
NEXT STORY