ਕਪੂਰਥਲਾ (ਧੀਰ)- ਮੰਡ ਖੇਤਰ ਦੇ ਕਿਸਾਨਾਂ ਦੀ ਬਦੌਲਤ ਲੰਬੇ ਸਮੇਂ ਤਕ ਰਾਜ ਸੁੱਖ ਭੋਗਣ ਵਾਲੀ ਅਕਾਲੀ ਦਲ ਪਾਰਟੀ ਨੇ ਆਪਣੇ ਰਾਜ ਭਾਗ ’ਚ ਕਦੇ ਵੀ ਮੰਡ ਖੇਤਰ ਦੇ ਨਿਵਾਸੀਆਂ ਦੇ ਜੀਵਨ ਜਿਊਣ ਦਾ ਪੱਧਰ ਉੱਚਾ ਚੁੱਕਣ ਵਾਸਤੇ ਕੋਈ ਕੰਮ ਨਹੀਂ ਕੀਤਾ ਤੇ ਦੂਜੇ ਪਾਸੇ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਪਣੇ ਇਕੋ ਇਕ ਵਾਅਦੇ ਨੂੰ ਪੂਰਾ ਕਰ ਕੇ ਜੋ ਵਿਖਾਇਆ ਹੈ, ਉਸ ਨਾਲ ਹਰੇਕ ਮੰਡ ਵਾਸੀ ਵਿਧਾਇਕ ਚੀਮਾ ਦੇ ਰਿਣੀ ਹੋ ਗਏ ਹਨ। ਇਹ ਪ੍ਰਗਟਾਵਾ ਮੰਡ ਖੇਤਰ ਦੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂਆਂ ਪਰਮਜੀਤ ਸਿੰਘ ਬਾਊਪੁਰ ਤੇ ਕੁਲਦੀਪ ਸਿੰਘ ਸਾਂਗਰਾ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਪਲਟੂਨ ਬ੍ਰਿਜ ਦੀ ਥਾਂ ਸਥਾਈ ਤੌਰ ’ਤੇ ਪੱਕਾ ਪੁਲ ਬਣਾਉਣ ਦੇ ਕਾਰਜ ਦੀ ਸ਼ੁਰੂਆਤ ਲਈ ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸਰਕਾਰਾਂ ਜਾਂ ਕੋਈ ਲੀਡਰ ਆਪਣੇ ਚੋਣਵੇਂ ਸਾਲ ਦੇ ਅਖੀਰਲੇ 6 ਮਹੀਨੇ ਪਹਿਲਾਂ ਕੰਮ ਕਰਦਾ ਹੈ ਕਿਉਂਕਿ ਲੋਕਾਂ ਨੂੰ ਯਾਦ ਰਹੇ ਤੇ ਉਹ ਵੋਟਾਂ ਹਾਸਲ ਕਰ ਸਕੇ। ਵਿਧਾਇਕ ਚੀਮਾ ਨੇ ਹਰੇਕ ਕਿਆਸਰਾਈਆਂ ਨੂੰ ਫੇਲ ਕਰ ਕੇ ਮੰਡ ਵਾਸੀਆਂ ਨੂੰ ਦੇਸ਼ ਦੀ ਆਜ਼ਾਦੀ ਵਾਂਗ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ, ਜਿਸ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਦੇ। ਉਨ੍ਹਾਂ ਦੱਸਿਆ ਕਿ ਹੁਣ ਸਾਡੇ 16 ਪਿੰਡਾਂ ਦੇ ਲੋਕ ਹਮੇਸ਼ਾ ਲਈ ਸ਼ਹਿਰ ਨਾਲ ਜੁਡ਼ ਜਾਣਗੇ ਤੇ ਸਾਡਾ ਖੇਤਰ ਵੀ ਹੋਰ ਖੇਤਰਾਂ ਵਾਂਗ ਤਰੱਕੀ ਕਰੇਗਾ। ਇਸ ਮੌਕੇ ਸਰਪੰਚ ਗੁਰਮੀਤ ਸਿੰਘ ਬਾਊਪੁਰ, ਸਰਪੰਚ ਗੁਰਮੇਜ ਸਿੰਘ ਸਾਂਗਰਾ, ਸਰਪੰਚ ਜਗਦੀਪ ਸਿੰਘ ਰਾਮ ਪੁਰ ਗੋਰੇ, ਸੁਰਜੀਤ ਸੱਦੂਵਾਲ, ਸਰਪੰਚ ਜਗਜੀਤ ਸਿੰਘ ਲੱਖ ਵਰਿਆਂ, ਪਰਵਿੰਦਰ ਪੱਪਾ, ਹਰਚਰਨ ਬੱਗਾ ਆਦਿ ਵੀ ਹਾਜ਼ਰ ਸਨ।
ਜਸਵਿੰਦਰ ਸਿੰਘ ਬਣੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਬਣੇ
NEXT STORY