ਸੁਲਤਨਾਪੁਰ ਲੋਧੀ (ਧੀਰ)-ਪਾਰਲੀਮੈਂਟ ਦੇ ਚੱਲ ਰਹੇ ਸਰਦ ਰੁੱਤ ਦੇ ਸ਼ੈਸ਼ਨ ਦੌਰਾਨ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਦੇ ਭੂਮੀਗਤ ਪਾਣੀ ਦੀ ਤੇਜ਼ੀ ਨਾਲ ਡਿੱਗ ਰਹੀ ਸਥਿਤੀ ਸਬੰਧੀ ਰਾਜ ਸਭਾ ’ਚ ਪੁੱਛੇ ਗਏ ਲਿਖਤੀ ਸਵਾਲਾਂ ਦੇ ਜਵਾਬ ਵਿਚ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਕੇਂਦਰੀ ਭੂਜਲ ਦੀ ਰਿਪੋਰਟ ਰਾਹੀਂ ਖ਼ੁਲਾਸਾ ਕੀਤਾ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਧ ਭੂਜਲ ਤਣਾਅ ਵਾਲਾ ਰਾਜ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕੁਦਰਤੀ ਤੌਰ ’ਤੇ ਜਿੰਨਾ ਪਾਣੀ ਸਾਲਾਨਾ ਮੁੜ ਭਰ ਸਕਦਾ ਹੈ, ਉਸ ਤੋਂ ਕਈ ਗੁਣਾ ਵੱਧ ਭੂਮੀਗਤ ਪਾਣੀ ਕੱਢ ਰਿਹਾ ਹੈ।
ਕੇਂਦਰੀ ਭੂਜਲ ਬੋਰਡ ਦੀ 2024–25 ਦੀ ਰਾਸ਼ਟਰੀ ਅੰਕਲਨ ਰਿਪੋਰਟ ਮੁਤਾਬਕ ਪੰਜਾਬ ਵਿਚ ਭੂਜਲ ਦੀ ਖ਼ਪਤ ਦਰ 156 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ, ਜੋ ਦੇਸ਼ ਦੇ ਸਾਰੇ ਰਾਜਾਂ ਵਿਚ ਸਭ ਤੋਂ ਉੱਚੀ ਹੈ। ਇਹ ਦਰ ਦੇਸ਼ ਦੀ ਔਸਤ 60.63 ਫ਼ੀਸਦੀ ਤੋਂ ਕਈ ਗੁਣਾ ਵੱਧ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਸੰਘਣੀ ਆਬਾਦੀ ਵਾਲੇ ਬਾਜ਼ਾਰ 'ਚ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ
ਰਿਪੋਰਟ ਅਨੁਸਾਰ ਪੰਜਾਬ ਵਿਚ ਸਾਲਾਨਾ ਕੁੱਲ੍ਹ ਭੂਜਲ ਰੀਚਾਰਜ 18.60 ਬਿਲੀਅਨ ਕਿਊਬਿਕ ਮੀਟਰ ਅੰਕਲਿਤ ਕੀਤਾ ਗਿਆ ਹੈ, ਜਦਕਿ ਸੁਰੱਖਿਅਤ ਤੌਰ ’ਤੇ ਵਰਤੋਂ ਯੋਗ ਪਾਣੀ ਸਿਰਫ਼ 16.80 ਹੈ ਪਰ ਇਸ ਦੇ ਉਲਟ ਪੰਜਾਬ ਇਸ ਵੇਲੇ ਲਗਭਗ 26.27 ਬਿਲੀਅਨ ਕਿਊਬਿਕ ਮੀਟਰ ਪਾਣੀ ਸਿੰਚਾਈ, ਘਰੇਲੂ ਅਤੇ ਉਦਯੋਗਿਕ ਵਰਤੋਂ ਲਈ ਸਾਲਾਨਾ ਕੱਢ ਰਿਹਾ ਹੈ।
ਝੋਨੇ ਵਰਗੀਆਂ ਪਾਣੀ-ਖਪਤ ਵਾਲੀਆਂ ਫਸਲਾਂ ਅਤੇ ਟਿਊਬਵੈੱਲਾਂ ’ਤੇ ਹੱਦ ਤੋਂ ਵੱਧ ਨਿਰਭਰਤਾ ਕਾਰਨ ਕਈ ਖੇਤਰਾਂ ਵਿਚ ਭੂਜਲ ਪੱਧਰ ਹਰ ਸਾਲ ਅੱਧੇ ਮੀਟਰ ਤੋਂ ਵੀ ਵੱਧ ਘਟ ਰਿਹਾ ਹੈ। ਇਸ ਸੂਚੀ ਵਿਚ ਰਾਜਸਥਾਨ 147.11 ਫੀਸਦੀ ਨਾਲ ਦੂਜੇ ਅਤੇ ਹਰਿਆਣਾ 136.75 ਫੀਸਦੀ ਨਾਲ ਤੀਜੇ ਸਥਾਨ ’ਤੇ ਹਨ।
ਰਾਜ ਸਭਾ ਵਿਚ ਦਿੱਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਜਲ ਸ਼ਕਤੀ ਅਭਿਆਨ 2025 ਤਹਿਤ ਪੰਜਾਬ ਦੇ 20 ਜ਼ਿਲ੍ਹਿਆਂ ਨੂੰ ਪ੍ਰਾਥਮਿਕਤਾ ਸੂਚੀ ਵਿਚ ਸ਼ਾਮਲ ਕੀਤਾ ਹੈ। ਪਿਛਲੇ 4 ਸਾਲਾਂ ਦੌਰਾਨ ਰਾਜ ਵਿਚ 61,500 ਤੋਂ ਵੱਧ ਭੂਜਲ ਰੀਚਾਰਜ ਅਤੇ ਪਾਣੀ ਸੰਭਾਲ ਢਾਂਚੇ ਤਿਆਰ ਕੀਤੇ ਗਏ ਹਨ।
ਇਹ ਵੀ ਪੜ੍ਹੋ: ਵੋਟਾਂ ਵਿਚਾਲੇ ਜਲੰਧਰ ਸ਼ਹਿਰ ਵਿਚ ਵੱਡਾ ਧਮਾਕਾ, ਇਕ ਦੀ ਮੌਤ
ਇਸ ਤੋਂ ਇਲਾਵਾ ਪੰਜਾਬ ਵਿਚ ਲਗਭਗ 11 ਲੱਖ ਰੀਚਾਰਜ ਢਾਂਚੇ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਿਨ੍ਹਾਂ ਰਾਹੀਂ ਸਾਲਾਨਾ ਕਰੀਬ 1,200 ਮਿਲੀਅਨ ਕਿਊਬਿਕ ਮੀਟਰ ਵਰਖਾ ਦਾ ਪਾਣੀ ਸੰਭਾਲਿਆ ਜਾ ਸਕੇਗਾ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਪਾਣੀ ਨੂੰ ਬਚਾਉਣਾ ਸਭ ਤੋਂ ਵੱਡਾ ਧਰਮ ਅਤੇ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜੇ ਵੀ ਗੰਭੀਰ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਵਿਚ ਪਾਣੀ ਦੀ ਸਥਿਤੀ ਹੋਰ ਭਿਆਨਕ ਹੋ ਸਕਦੀ ਹੈ, ਇਸ ਲਈ ਹਰ ਵਰਗ ਨੂੰ ਪਾਣੀ ਸੰਭਾਲ ਲਈ ਇਕੱਠੇ ਹੋਣਾ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਨਵੀਂ ਅਪਡੇਟ! 17 ਦਸੰਬਰ ਤੱਕ ਵਿਭਾਗ ਨੇ ਦਿੱਤੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਕ ਗਾਰਡਨ 'ਚ ਮਿਲੇਗੀ FREE ENTRY, ਸੈਲਾਨੀਆਂ ਨੂੰ ਨਹੀਂ ਦੇਣਾ ਪਵੇਗਾ ਕੋਈ ਪੈਸਾ
NEXT STORY