ਕਪੂਰਥਲਾ (ਸੋਢੀ)-ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਨੂੰ ਸਮਰਪਿਤ ਜਿਥੇ ਕਾਫੀ ਸਡ਼ਕਾਂ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ, ਉੱਥੇ ਹੀ ਰਣਧੀਰਪੁਰ-ਹੈਬਤਪੁਰ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਾਲੇਵਾਲ ਵਾਲੀ 18 ਫੁੱਟ ਚੌਡ਼ੀ ਰੋਡ ਦੀ ਰਿਪੇਅਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਡ਼ਕ ਵਿਚ ਕਈ ਜਗ੍ਹਾ ਡੂੰਘੇ ਟੋਏ ਬਣਦੇ ਜਾ ਰਹੇ ਹਨ ਤੇ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਪਿੰਡ ਹੈਬਤਪੁਰ ਤੋਂ ਖੋਖਰ ਜਦੀਦ (ਕਾਲੇਵਾਲ) ਦੇ ਵਿਚਕਾਰ ਪਿੰਡ ਹੈਬਤਪੁਰ ਦੀ ਹੱਦ ਵਿਚ ਇਕ 100 ਮੀਟਰ ਦਾ ਟੋਟਾ ਕਿਸੇ ਕਾਰਨ ਸਬੰਧਿਤ ਠੇਕੇਦਾਰ ਵਲੋਂ ਸਡ਼ਕ ਬਣਾਉਣ ਸਮੇਂ ਅਧੂਰਾ ਛੱਡ ਦਿੱਤਾ ਗਿਆ ਸੀ, ਜਿਥੇ ਸਡ਼ਕ ਦਾ ਨਾਮੋ ਨਿਸ਼ਾਨ ਹੀ ਮਿਟ ਚੁੱਕਾ ਹੈ ਤੇ ਲੰਘਣ ਵਾਲੇ ਲੋਕਾਂ ਦੀਆਂ ਗੱਡੀਆਂ ਡੂਘੇ ਖੱਡਿਆਂ ਕਾਰਨ ਬੁਰੀ ਤਰ੍ਹਾਂ ਨੁਕਸਾਨੀਆਂ ਜਾ ਰਹੀਆਂ ਹਨ। ਇਸ ਬਾਰੇ ਸਬੰਧਿਤ ਵਿਭਾਗ ਨੇ ਕਦੇ ਕੋਈ ਧਿਆਨ ਹੀ ਨਹੀਂ ਦਿੱਤਾ। ਇਲਾਕੇ ਦੇ ਲੋਕਾਂ ਦੀ ਜ਼ਿਲਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਇਸ ਸਡ਼ਕ ਵੱਲ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਇਸ ਸਡ਼ਕ ਰਾਹੀਂ ਸੈਂਕਡ਼ੇ ਪਿੰਡਾਂ ਦੇ ਲੋਕ ਲੰਘਦੇ ਹਨ।
ਹਾਈਕੋਰਟ ਦੇ ਜਸਟਿਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
NEXT STORY