ਕਪੂਰਥਲਾ (ਗੌਰਵ)-ਸ਼ਹਿਰ ’ਚ ਵਧ ਰਹੇ ਟ੍ਰੈਫਿਕ ਦੇ ਮੱਦੇਨਜ਼ਰ ਜ਼ਿਲਾ ਪੁਲਸ ਕਪਤਾਨ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਚਾਰਜ ਕਪੂਰਥਲਾ ਰਮੇਸ਼ ਲਾਲ ਦੀ ਅਗਵਾਈ ਹੇਠ ਵੱਖ-ਵੱਖ ਟ੍ਰੈਫਿਕ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਚੌਕਾਂ ’ਚ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਖਤਮ ਕਰਨ ਲਈ ਸ਼ਹਿਰ ਕਪੂਰਥਲਾ ਦੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਚਾਰ ਬੀਟਾਂ ’ਚ ਟ੍ਰੈਫਿਕ ਪੁਲਸ ਨੂੰ ਵੰਡਿਆ ਗਿਆ। ਬੀਟ ਦਾ ਇੰਚਾਰਜ ਏ. ਐੱਸ. ਆਈ. ਰੈਂਕ ਦਾ ਕਰਮਚਾਰੀ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਨੋ ਐਂਟਰੀ ਏਰੀਆ ਡੀ. ਸੀ. ਚੌਕ, ਜੰਮੂ ਪੈਲੇਸ ਮੋਡ਼, ਰਮਨੀਕ ਚੌਕ, ਮਸਜਿਦ ਚੌਕ, ਜ਼ਿਲਾ ਹੋਮਗਾਰਡ ਦਫਤਰ ਤੋਂ ਹੈਵੀ ਵ੍ਹੀਕਲਾਂ ਜਿਨ੍ਹਾਂ ’ਚ ਟਰੱਕ, ਟਿੱਪਰ, ਟਰਾਲੇ, ਟ੍ਰੈਕਟਰ-ਟਰਾਲੀਆਂ ਆਦਿ ਦਾ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸ਼ਹਿਰ ਅੰਦਰ ਆਉਣਾ ਸਖਤ ਮਨ੍ਹਾ ਕੀਤਾ ਗਿਆ। ਹੁਣ ਮੁੱਖ ਸਡ਼ਕਾਂ ਤੋਂ ਇਲਾਵਾ ਗਲੀਆਂ, ਮੁਹੱਲਿਆਂ ’ਚ ਵੀ ਅਚਨਚੇਤ ਨਾਕੇ ਲਾਏ ਜਾਣਗੇ। ਇਸ ਤੋਂ ਇਲਾਵਾ ਅੱਜ ਟ੍ਰੈਫਿਕ ਪੁਲਸ ਵੱਲੋਂ 50 ਦੇ ਕਰੀਬ ਚਲਾਨ ਕੱਟੇ ਗਏ, ਜਿਨ੍ਹਾਂ ’ਚੋਂ 10 ਚਲਾਨ ਐਲਕੋਮੀਟਰ ਰਾਹੀਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਕੱਟੇ ਗਏ।
ਸ਼ਹਿਰ ’ਚ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ : ਬਿਲਗਾ
NEXT STORY