ਕਪੂਰਥਲਾ (ਹਰਜੋਤ)-ਪਿੰਡ ਕ੍ਰਿਪਾਲਪੁਰ ਵਿਖੇ ਪੁਲਸ ਵਿਭਾਗ ਨੇ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਪਿੰਡ ਦੇ ਸਕੂਲ ’ਚ ਸੈਮੀਨਾਰ ਕੀਤਾ, ਜਿਸ ’ਚ ਡੀ. ਐੱਸ. ਪੀ. ਮਨਜੀਤ ਸਿੰਘ ਤੇ ਐੱਸ. ਐੱਚ. ਓ. ਸਤਨਾਮਪੁਰਾ ਉਂਕਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪਿੰਡ ਦੇ ਸਰਪੰਚ ਸੋਮਨਾਥ ਸਮੇਤ ਕਈ ਪੰਚਾਂ ਤੇ ਪ੍ਰਮੁੱਖ ਵਿਅਕਤੀਆਂ ਨੇ ਪਿੰਡ ’ਚ ਚੱਲ ਰਹੇ ਨਸ਼ੇ ਨੂੰ ਸਖ਼ਤੀ ਨਾਲ ਬੰਦ ਕਰਵਾਉਣ ਦੀ ਲੋਡ਼ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪਿੰਡ ਦੇ ਕਈ ਵਿਅਕਤੀਆਂ ਖਿਲਾਫ਼ ਨਸ਼ੇ ਸਬੰਧੀ ਕੇਸ ਦਰਜ ਹੋਣ ਦੇ ਬਾਵਜੂਦ ਉਹ ਧਡ਼ੱਲੇ ਨਾਲ ਫ਼ਿਰ ਕੰਮ ਕਰ ਰਹੇ ਹਨ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰ ਰਹੇ ਹਨ। ਸਰਪੰਚ ਨੇ ਕਿਹਾ ਕਿ ਉਨ੍ਹਾਂ ਤਾਂ ਚੋਣਾਂ ਵੀ ਨਸ਼ਾ ਮੁਕਤੀ ਲਈ ਲਡ਼ੀਆਂ ਹਨ ਪਰ ਉਹ ਅਜੇ ਇਸ ਮੁਹਿੰਮ ਨੂੰ ਠੱਲ੍ਹ ਨਾ ਪੈਣ ਤੋਂ ਨਿਰਾਸ਼ ਹੈ।ਇਸ ਮੌਕੇ ਦੋਵਾਂ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਧੰਦੇ ’ਚ ਸ਼ਾਮਲ ਲੋਕਾਂ ਸਬੰਧੀ ਪੁਲਸ ਨੂੰ ਸੂਚਿਤ ਕਰਨ ਤਾਂ ਜੋ ਸਖ਼ਤ ਕਾਰਵਾਈ ਕੀਤੀ ਜਾ ਸਕੇ। ਸੈਮੀਨਾਰ ’ਚ ਹੋਰਨਾਂ ਤੋਂ ਇਲਾਵਾ ਪੰਚ ਪਰਮਜੀਤ, ਗੁਰਮੀਤ ਰਾਮ, ਕਮਲਾ, ਪਰਮਜੀਤ, ਸੰਦੀਪ ਕੌਰ ਸਾਬਕਾ ਸਰਪੰਚ, ਬਗੀਚਾ ਰਾਮ, ਰਾਮ ਦਿਆਲ, ਕ੍ਰਿਪਾਲ ਚੰਦ ਵੀ ਸ਼ਾਮਲ ਸਨ।
ਮਾਤਾ ਚਿੰਤਪੂਰਨੀ ਤੋਂ ਜੋਤ ਪ੍ਰਾਪਤੀ ਲਈ ਸੰਗਤ ਰਵਾਨਾ
NEXT STORY