ਕਪੂਰਥਲਾ (ਮੱਲ੍ਹੀ)-ਰੇਲ ਕੋਚ ਫੈਕਟਰੀ ਸਾਹਮਣੇ ਵਸਦੇ ਪਿੰਡ ਬਾਬਾ ਦੀਪ ਸਿੰਘ ਨਗਰ ਦੀ ਨਵੀਂ ਚੁਣੀ ਗਈ ਗ੍ਰਾਮ ਪੰਚਾਇਤ ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਲਈ 3.13 ਲੱਖ ਰੁਪਏ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸਾਂਝੇ ਤੌਰ ’ਤੇ ਸ਼ੁਰੂਆਤ ਕੀਤੀ। ਸਰਪੰਚ ਰੁਪਿੰਦਰ ਕੌਰ ਨੇ ਪੰਚ ਦਵਿੰਦਰਪਾਲ ਕੌਰ, ਪੰਚ ਰਮਨਦੀਪ ਕੌਰ, ਪੰਚ ਗੁਰਮੀਤ ਕੌਰ, ਪੰਚ ਜਗੀਰ ਸਿੰਘ, ਪੰਚ ਕੁਲਦੀਪ ਸਿੰਘ, ਹਰਮਿੰਦਰ ਸਿੰਘ (ਰਾਜੂ), ਤਰਲੋਕ ਸਿੰਘ, ਜੀਤ ਸਿੰਘ, ਸਵਰਨ ਸਿੰਘ ਕੂਕਾ, ਹਰਬੰਸ ਸਿੰਘ, ਬਲਬੀਰ ਮਲਿਕ, ਅਮਰਜੀਤ ਸਿੰਘ ਗਰੇਵਾਲ, ਮਾ. ਰਣਜੀਤ ਸਿੰਘ, ਜੱਸੀ ਝਾਂਸ ਤੇ ਅੰਗਤਜੋਤ ਸਿੰਘ ਆਦਿ ਵੀ ਹਾਜ਼ਰੀ ਦੌਰਾਨ ਸਰਪੰਚ ਰੁਪਿੰਦਰ ਕੌਰ ਨੇ ਵਾਰਡ ਨੰ. 3 ਤੋਂ ਕਰੌਸ ਟਾਈਲ ਲਾ ਕੇ ਕੱਚੀਆਂ ਗੱਲੀਆਂ ਨੂੰ ਪੱਕਾ ਕਰਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਦੀਪ ਸਿੰਘ ਨਗਰ ਦੇ ਲੋਕਾਂ ਨੂੰ ਪੇਸ਼ ਆਉਣ ਵਾਲੀ ਹਰ ਪਰੇਸ਼ਾਨੀ ਦਾ ਤੁਰੰਤ ਢੁੱਕਵਾਂ ਹੱਲ ਲੱਭਿਆ ਜਾਵੇਗਾ ਤੇ ਲੋਡ਼ੀਂਦੇ ਸਾਰੇ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ।
ਬ੍ਰਾਹਮਣ ਸਮਾਜ ਦੀਆਂ ਮੁਸ਼ਕਲਾਂ ਸਬੰਧੀ ਕੀਤਾ ਵਿਚਾਰ-ਵਟਾਂਦਰਾ
NEXT STORY