ਕਪੂਰਥਲਾ (ਧੀਰ)-ਬੂਸੋਵਾਲ ਮਾਰਗ ’ਤੇ ਸਥਿਤ ਦਰਗਾਹ ਪੀਰ ਗੈਬ ਗਾਜੀ ਸ਼ਾਹ ਜੀ ਦੇ ਪਾਵਨ ਅਸਥਾਨ ’ਤੇ ਸਾਲਾਨਾ ਮੇਲਾ ਕਰਵਾਇਆ ਗਿਆ। ਇਸ ਮੌਕੇ ਦਰਗਾਹ ’ਤੇ ਝੰਡੇ ਦੀ ਰਸਮ ਪ੍ਰਬੰਧ ਕਮੇਟੀ ਦੇ ਮੈਂਬਰ ਤੇ ਸੇਵਾਦਾਰ ਰਾਕੇਸ਼ ਕੁਮਾਰ (ਕੇਸ਼ਾ ਬਾਬਾ) ਤੇ ਬਾਬਾ ਸੁਚਾਲਾ ਸਿੰਘ ਵੱਲੋਂ ਅਦਾ ਕੀਤੀ ਗਈ। ਇਸ ਸਮੇਂ ਪ੍ਰਸਿੱਧ ਕੱਵਾਲ ਸਤਨਾਮ ਗੁਰੂ ਤੇ ਸੂਫੀ ਗਾਇਕਾਵਾਂ ਸ਼ਿਲਪਾ ਰੰਧਾਵਾ ਤੇ ਸਰੋਜ ਬਾਲਾ ਨੇ ਸੂਫੀਆਨਾ ਕਲਾਮ ਪੇਸ਼ ਕੀਤੇ। ਇਸ ਦੌਰਾਨ ਸਮੂਹ ਪ੍ਰਬੰਧਕਾਂ ਵੱਲੋਂ ਕਲਾਕਾਰਾਂ ਤੇ ਮਹਿਮਾਨਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮਾਗਮ ’ਚ ਦੇਸ਼ ਦੇ ਕੋਨੇ-ਕੋਨੇ ਤੋਂ ਸੈਂਕਡ਼ਿਆਂ ਦੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਏ ਤੇ ਸਰਬਤ ਦੇ ਭਲੇ ਲਈ ਦੁਆ ਮੰਗੀ ਗਈ। ਉਰਸ ਮੇਲੇ ਦੇ ਦੌਰਾਨ ਸ਼ਰਧਾਲੂਆਂ ਲਈ ਅਤੁੱਟ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਵਿੱਕੀ ਧੀਰ, ਕਮਲਜੀਤ ਗੁਪਤਾ, ਐੱਮ. ਐੱਸ. ਮੱਟੂ (ਯੂ. ਕੇ.), ਅਕਸ਼ੈ ਨਾਹਰ, ਬੱਬੂ ਭਾਟੀਆ ਤੇ ਦੀਪਕ ਢੋਲੀ ਆਦਿ ਹਾਜ਼ਰ ਸਨ।
ਤੰਬਾਕੂ, ਸਿਗਰੇਟ ਦਾ ਸੇਵਨ ਮੂੰਹ ਦੇ ਕੈਂਸਰ ਦਾ ਕਾਰਨ ਬਣਦੈ : ਸਿਵਲ ਸਰਜਨ
NEXT STORY