ਕਪੂਰਥਲਾ (ਸੋਢੀ)-ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਤੇ ਯੂ. ਕੇ. ਦੇ ਸੰਸਥਾਪਕ ਅਤੇ ਸੇਵਾ ਤੇ ਨਾਮ ਬਾਣੀ ਦੇ ਪੁੰਜ, ਮਨੁੱਖਤਾ ਦੇ ਹਮਦਰਦ ਸੱਚਖੰਡ ਵਾਸੀ ਬੀਬੀ ਬਲਵੰਤ ਕੌਰ ਜੀ ਯੂ. ਕੇ. ਦੀ ਯਾਦ ’ਚ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ। ਟਰੱਸਟ ਦੇ ਚੇਅਰਮੈਨ ਜੈਪਾਲ ਸਿੰਘ ਯੂ. ਕੇ. ਤੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਚਾਨਾ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਸਵੇਰੇ 5 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉਪਰੰਤ ਧਾਰਮਕ ਦੀਵਾਨ ਸਜਾਏ ਗਏ। ਜਿਸ ਵਿਚ ਭਾਈ ਤਜਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਠੱਟੇ ਵਾਲੇ, ਭਾਈ ਅਮਰਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੇਬੇ ਨਾਨਕੀ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਅਤੇ ਭਾਈ ਸੁਰਜੀਤ ਸਿੰਘ ਸਭਰਾਅ ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ, ਭਾਈ ਹਰਜਿੰਦਰ ਸਿੰਘ ਚੰਡੀਗਡ਼੍ਹ ਵਾਲੇ ਕਥਾ ਵਾਚਕ ਨੇ ਨਾਮ ਬਾਣੀ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਭਾਈ ਜੇ. ਪੀ. ਸਿੰਘ ਸਟੇਜ ਸਕੱਤਰ ਨੇ ਸੰਗਤਾਂ ਨੂੰ ਬੀਬੀ ਬਲਵੰਤ ਕੌਰ ਜੀ ਦੇ ਸੱਚੇ ਸੁੱਚੇ ਜੀਵਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ।ਸਮਾਗਮ ’ਚ ਇੰਗਲੈਂਡ ਤੋਂ ਵੱਡੀ ਗਿਣਤੀ ’ਚ ਪੁੱਜੀਆਂ ਬੀਬੀਆਂ ਨੇ ਵੀ ਹਾਜ਼ਰੀ ਭਰੀ ਅਤੇ ਸ਼੍ਰੋਮਣੀ ਸੇਵਾ ਰਤਨ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਠੱਟੇ ਵਾਲੇ, ਭਾਈ ਜਸਪਾਲ ਸਿੰਘ (ਬਾਬਾ ਨੀਲਾ) ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।ਬਾਬਾ ਗੁਰਚਰਨ ਸਿੰਘ ਜੀ ਨੇ ਦੱਸਿਆ ਕਿ ਬੀਬੀ ਜੀ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਦਮਦਮਾ ਸਾਹਿਬ ਵਾਲੇ ਮਹਾਪੁਰਸ਼ਾਂ ਦੀ ਅਗਵਾਈ ਹੇਠ ਧੰਨ-ਧੰਨ ਬੇਬੇ ਨਾਨਕੀ ਜੀ ਦੀ ਯਾਦ ਵਿਚ ਇਥੇ ਗੁਰਦੁਆਰਾ ਬੇਬੇ ਨਾਨਕੀ ਜੀ ਦਾ ਨਿਰਮਾਣ ਕਰਵਾਇਆ ਤੇ ਮਾਨਵਤਾ ਦੇ ਕਲਿਆਣ ਲਈ ਵੱਖ-ਵੱਖ ਸੇਵਾ ਕਾਰਜ ਜਿਵੇਂ ਅੱਖਾਂ ਦੇ ਫਰੀ ਕੈਂਪ, ਲੋਡ਼ਵੰਦ ਧੀਆਂ ਦੇ ਆਨੰਦ ਕਾਰਜ ਕਰਵਾਉਣ, ਲਡ਼ਕੀਆਂ ਲਈ ਫਰੀ ਸਿਲਾਈ ਕਢਾਈ ਦੀ ਸਿੱਖਿਆ ਤੇ ਕੰਪਿਊਟਰ ਕੋਰਸ, ਫਰੀ ਡਿਸਪੈਂਸਰੀ ਆਦਿ ਸੇਵਾ ਕਾਰਜ ਆਰੰਭ ਕਰਵਾਏ ਜੋ ਹੁਣ ਵੀ ਜਾਰੀ ਹਨ। ਇਸ ਮੌਕੇ ਐਡ. ਗੁਰਮੀਤ ਸਿੰਘ ਵਿਰਦੀ ਸੈਕਟਰੀ ਬੇਬੇ ਨਾਨਕੀ ਟਰੱਸਟ, ਜਥੇ. ਗੁਰਦਿਆਲ ਸਿੰਘ ਮੈਨੇਜਰ, ਜਸਵੰਤ ਸਿੰਘ ਨੰਡਾ, ਭਾਈ ਭਜਨ ਸਿੰਘ ਹੈੱਡ ਗ੍ਰੰਥੀ, ਡਾ. ਗੁਰਦੀਪ ਸਿੰਘ, ਸੁਖਬੀਰ ਸਿੰਘ, ਨਰਿੰਦਰਜੀਤ ਸਿੰਘ ਕੈਸ਼ੀਅਰ, ਬੀਬੀ ਪਰਮਿੰਦਰ ਕੌਰ ਥਿੰਦ, ਬੀਬੀ ਗਿਆਨ ਕੌਰ , ਬੀਬੀ ਮਹਿੰਦਰ ਕੌਰ, ਸੁਖਦੇਵ ਕੌਰ , ਨਰਿੰਜਨ ਕੌਰ, ਜਗੀਰ ਕੌਰ, ਸੁਰਿੰਦਰ ਕੌਰ, ਅਜੀਤ ਸਿੰਘ, ਜਥੇ. ਪਰਮਿੰਦਰ ਸਿੰਘ ਖਾਲਸਾ, ਪਰਮਜੀਤ ਸਿੰਘ, ਜਥੇ. ਹਰਜਿੰਦਰ ਸਿੰਘ ਲਾਡੀ, ਭਾਈ ਸੁਖਦੇਵ ਸਿੰਘ ਰਾਗੀ, ਗੁਰਪਾਲ ਸਿੰਘ ਚੰਦੀ, ਹਰਜੀਤ ਸਿੰਘ ਵਿਰਦੀ ਤੇ ਹੋਰਨਾਂ ਸ਼ਿਰਕਤ ਕੀਤੀ ।
ਅੱਖਾਂ ਦੇ ਮੁਫਤ ਚੈੱਕਅਪ ਕੈਂਪ ’ਚ 450 ਮਰੀਜ਼ਾਂ ਦੀ ਜਾਂਚ
NEXT STORY