ਕਪੂਰਥਲਾ (ਮੱਲ੍ਹੀ)-ਰਾਜੇਸ਼ ਅਗਰਵਾਲ ਮੈਂਬਰ ਰੋਲਿੰਗ ਸਟਾਕ ਰੇਲਵੇ ਬੋਰਡ ਨੇ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ ਕੀਤਾ। ਬਤੌਰ ਮੈਂਬਰ ਇਹ ਉਨ੍ਹਾਂ ਦਾ ਆਰ. ਸੀ. ਐੱਫ. ’ਚ ਦੂਜਾ ਦੌਰਾ ਹੈ। ਆਰ. ਸੀ. ਐੱਫ. ’ਚ ਉਨ੍ਹਾਂ ਵਰਕਸ਼ਾਪ ’ਚ ਕੋਚ ਨਿਰਮਾਣ ਗਤੀਵਿਧੀਆਂ ਦਾ ਨਿਰੀਖਣ ਕੀਤਾ। ਆਰ. ਸੀ. ਐੱਫ. ਜਿਵੇਂ ਥ੍ਰੀ ਫੇਸ ਪ੍ਰਣਾਲੀ ਵਾਲਾ ਮੇਨ ਲਾਈਨ ਇਲੈਕਟ੍ਰੀਕਲ ਮਲਟੀਪਲ ਯੂਨਿਟ ਬਣਾਉਣ ਦਾ ਹੁਕਮ ਪ੍ਰਾਪਤ ਹੋਇਆ ਹੈ ਲਈ ਆਰ. ਸੀ. ਐੱਫ. ’ਚ ਨਿਰਮਿਤ ਕੀਤੇ ਜਾ ਰਹੇ ਅੰਡਰ ਫ੍ਰੇਮ ਦਾ ਨਿਰੀਖਣ ਕੀਤਾ। ਇਨ੍ਹਾਂ ਡੱਬਿਆਂ ਦਾ ਆਰ. ਸੀ. ਐੱਫ. ’ਚ ਵੱਡੇ ਪੱਧਰ ’ਤੇ ਨਿਰਮਾਣ ਇਸ ਸਾਲ ਤੋਂ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਆਪਣੇ ਏ. ਸੀ. ਕੰਪੋਜਿਟ ਕੋਚ, ਏ. ਸੀ. ਟੂ ਟੀਅਰ ਤੇ ਪਾਵਰ ਕਾਰ ਦਾ ਨਿਰੀਖਣ ਵੀ ਕੀਤਾ ਤੇ ਉਨ੍ਹਾਂ ਦੇ ਨਿਰਮਾਣ ਲਈ ਕੀਮਤੀ ਸੁਝਾਅ ਵੀ ਦਿੱਤੇ। ਅਗਰਵਾਲ ਨੇ ਬਾਅਦ ’ਚ ਆਰ. ਸੀ. ਐੱਫ. ਦੇ ਮਹਾ ਪ੍ਰਬੰਧਕ ਐੱਸ. ਪੀ. ਤ੍ਰਿਵੇਦੀ ਤੋਂ ਆਰ. ਸੀ. ਐੱਫ. ਦੇ ਕੋਚ ਨਿਰਮਾਣ ’ਚ ਤੇਜੀ ਲਿਆਉਣ ਲਈ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਅਗਰਵਾਲ ਨੇ ਰੇਲਵੇ ਬੋਰਡ ਦੇ ਨਾਲ ਆਰ. ਸੀ. ਐੱਫ. ਦੇ ਉੱਚ ਅਧਿਕਾਰੀਆਂ ਸਮੇਤ ਵੀਡਿਓ ਕਾਨਫਰੈਂਸਿੰਗ ਵੀ ਕੀਤੀ। ਆਰ. ਸੀ. ਐੱਫ. ਵਾਸੀਆਂ ਦੀ ਮੰਗ ’ਤੇ ਆਰ. ਸੀ. ਐੱਫ. ਦੇ ਬਾਹਰ ਰੇਲਵੇ ਅੰਡਰ ਬ੍ਰਿਜ ਬਣਾਉਣ ਦੀ ਯੋਜਨਾ ਹੈ। ਇਸ ਤੋਂ ਬਾਅਦ ਉਨ੍ਹਾਂ ਆਰ. ਸੀ. ਐੱਫ. ਹਾਲਟ ਸਟੇਸ਼ਨ ਸਥਿਤ ਰੇਲ ਵਾਟਿਕਾ ਦੇ ਬਾਗ ’ਚ ਪੌਦਾ ਵੀ ਲਗਾਇਆ। ਇਸ ਤੋਂ ਇਲਾਵਾ ਉਨ੍ਹਾਂ ਆਰ. ਸੀ. ਐੱਫ. ਦੀ ਯੂਨੀਅਨ/ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ। ਅਗਰਵਾਲ ਨੇ ਵਿਕਰੇਤਾਵਾਂ ਨਾਲ ਮੀਟਿੰਗ ਵੀ ਕੀਤੀ, ਜੋ ਕੋਚ ਨਿਰਮਾਣ ਲਈ ਆਰ. ਸੀ. ਐੱਫ. ਨੂੰ ਸਮੱਗਰੀ ਦੀ ਪੂਰਤੀ ਕਰਦੇ ਹਨ। ਉਨ੍ਹਾਂ ਨੂੰ ਉੱਚ ਕੁਆਲਿਟੀ ਦਾ ਸਾਮਾਨ ਸਹੀ ਸਮੇਂ ’ਤੇ ਉਪਲੱਬਧ ਕਰਵਾਉਣ ਦਾ ਸੱਦਾ ਦਿੱਤਾ। ਮੈਂਬਰ ਰੋਲਿੰਗ ਸਟਾਕ ਤੋਂ ਬਾਅਦ ਆਰ. ਸੀ. ਐੱਫ. ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਅਗਰਵਾਲ ਨੇ ਭਾਰਤੀ ਰੇਲ ਦੀ ਉਨਤੀ ’ਚ ਆਰ. ਸੀ. ਐੱਫ. ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਰ. ਸੀ. ਐੱਫ. ਨੇ ਰੇਲ ਡੱਬਿਆਂ ’ਚ ਨਵੀ ਟੈਕਨਾਲੋਜੀ ਲਿਆ ਕੇ ਜਿੱਥੇ ਭਾਰਤੀ ਰੇਲ ਦਾ ਕਾਇਆ ਕਲਪ ਕਰਨ ’ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਉੱਥੇ ਇਸ ਨਾਲ ਭਾਰਤੀ ਰੇਲ ਹੁਣ ਯਾਤਰੀਆਂ ਨੂੰ ਤੇਜ਼ ਗਤੀ ਤੇ ਸੁਰੱਖਿਅਤ ਯਾਤਰਾ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ’ਚ ਸਮਰਥ ਹੋ ਗਈ ਹੈ। ਸਮੇਂ ਦੇ ਨਾਲ-ਨਾਲ ਰੇਲ ਡੱਬਿਆਂ ਦੀ ਮੰਗ ਤੇ ਵੱਧ ਰਹੀ ਹੈ ਤੇ ਇਸਦੇ ਲਈ ਜ਼ਰੂਰੀ ਹੈ ਕਿ ਆਰ. ਸੀ. ਐੱਫ. ਆਪਣੇ ਉਤਪਾਦਨ ’ਚ ਵਾਧਾ ਕਰੇ। ਇਸਦੇ ਲਈ ਰੇਲਵੇ ਬੋਰਡ ਆਰ. ਸੀ. ਐੱਫ. ਨੂੰ ਹਰ ਸਹਾਇਤਾ ਪ੍ਰਦਾਨ ਕਰੇਗਾ।
ਸੁਲਤਾਨਪੁਰ ਲੋਧੀ ਪਹੁੰਚਿਆ ਵਿਸ਼ਾਲ ਨਗਰ ਕੀਰਤਨ (ਵੀਡੀਓ)
NEXT STORY