ਕਪੂਰਥਲਾ (ਭੂਸ਼ਣ)— ਕੇਂਦਰੀ ਜੇਲ 'ਚ ਸੀ. ਆਰ. ਪੀ. ਐੱਫ. ਦੀ ਨਿਯੁਕਤੀ ਤੋਂ ਬਾਅਦ ਮੋਬਾਇਲ ਫੋਨ ਬਰਾਮਦਗੀ ਦੇ ਮਾਮਲਿਆਂ 'ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੀ. ਆਰ. ਪੀ. ਐੱਫ. ਕੇਂਦਰ ਦੀ ਟੀਮ ਨੂੰ ਚੈਕਿੰਗ ਪ੍ਰਕਿਰਿਆ 'ਚ ਲਾਉਣ ਨਾਲ ਜੇਲ 'ਚ ਨਸ਼ੇ ਅਤੇ ਹੋਰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ 'ਤੇ ਭਾਰੀ ਵਿਰਾਮ ਲਗਾ ਹੈ। ਜਿਸ ਕਾਰਨ ਜੇਲ ਦੇ ਅੰਦਰ ਮੋਬਾਇਲ ਅਤੇ ਡਰੱਗ ਨੈੱਟਵਰਕ ਚਲਾਉਣ ਵਾਲੇ ਮਾਫੀਆ 'ਚ ਭਾਰੀ ਦਹਿਸ਼ਤ ਫੈਲ ਗਈ ਹੈ।
ਉਥੇ ਹੀ ਸੀ. ਆਰ. ਪੀ. ਐੱਫ. ਨੂੰ ਗੈਂਗਸਟਰਾਂ ਦੀ ਮੁੱਖ ਬੈਰਕਾਂ ਦੇ ਬਾਹਰ ਤਾਇਨਾਤ ਕਰਨ ਨਾਲ ਜੇਲ ਦੇ ਅੰਦਰ ਗੈਂਗਵਾਰ ਦੀਆਂ ਘਟਨਾਵਾਂ ਕਾਫੀ ਹੱਦ ਤਕ ਘੱਟ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਜੋ ਕਿ 3200 ਕੈਦੀਆਂ ਅਤੇ ਹਵਾਲਾਤੀਆਂ ਦੀ ਸਮਰੱਥਾ ਨਾਲ ਲੈਸ ਹੈ, 'ਚ ਕੁਝ ਮਹੀਨੇ ਪਹਿਲਾਂ ਤਕ ਮੋਬਾਇਲ ਫੋਨ ਦੇ ਧੜੱਲੇ ਨਾਲ ਇਸਤੇਮਾਲ ਅਤੇ ਡਰੱਗ ਸਮੱਗਲਿੰਗ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਸਨ। ਜਿਸ ਤੋਂ ਬਾਅਦ ਸੂਬੇ ਸਰਕਾਰ ਨੇ ਕੇਂਦਰੀ ਜੇਲ ਸਮੇਤ ਸੂਬੇ ਦੀਆਂ ਸਾਰੇ ਪ੍ਰਮੁੱਖ ਜੇਲਾਂ 'ਚ ਸੀ. ਆਰ. ਪੀ. ਐੱਫ. ਦੀ ਇਕ-ਇਕ ਕੰੰਪਨੀ ਤੈਨਾਤ ਕਰ ਦਿੱਤੀ ਸੀ। ਜਿਸ ਨੇ ਆਪਣਾ ਭਾਰੀ ਅਸਰ ਦਿਖਾਉਂਦੇ ਹੋਏ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਚ ਡਰੱਗ ਅਤੇ ਮੋਬਾਇਲ ਨੈੱਟਵਰਕ ਚਲਾਉਣ ਵਾਲੇ ਮਾਫੀਆ ਦੀ ਨੀਂਦ ਉਡਾ ਦਿੱਤੀ ਹੈ । ਜਿਸ ਕਾਰਣ ਬੀਤੇ ਇਕ ਮਹੀਨੇ ਦੌਰਾਨ ਜੇਲ ਕੰੰਪਲੈਕਸ 'ਚ ਚੈਕਿੰਗ ਦੌਰਾਨ ਸੀ. ਆਰ. ਪੀ. ਐੱਫ. ਨੇ 21 ਮੋਬਾਇਲ ਫੋਨ ਸਮੇਤ ਭਾਰੀ ਮਾਤਰਾ 'ਚ ਬਰਾਮਦਗੀ ਕੀਤੀ ਹੈ।
ਜੇਲ ਕੰੰਪਲੈਕਸ 'ਚੋਂ 2 ਮੋਬਾਇਲ ਫੋਨ ਅਤੇ ਇਕ ਸਿਮ ਕਾਰਡ ਬਰਾਮਦ
ਬੀਤੀ ਰਾਤ ਸੀ. ਆਰ. ਪੀ. ਜੇਲ ਕੰੰਪਲੈਕਸ ਦੇ ਅੰਦਰ ਚਲਾਈ ਗਈ ਸਰਚ ਮੁਹਿੰਮ ਦੌਰਾਨ ਬੈਰਕ ਨੰਬਰ 3 ਦੇ ਕਮਰਾ ਨੰ. 7 ਦੀ ਤਲਾਸ਼ੀ ਦੌਰਾਨ ਅਚਨ ਪੁੱਤਰ ਕੇਵਲ ਵਾਸੀ ਪਿੰਡ ਅਕਬਰਪੁਰ ਥਾਣਾ ਬੇਗੋਵਾਲ, ਹਵਾਲਾਤੀ ਰਣਬੀਰ ਸਿੰਘ ਪੁੱਤਰ ਸੁਮੇਲ ਵਾਸੀ ਪਿੰਡ ਡੋਗਰਾਂਵਾਲ ਥਾਣਾ ਕੋਤਵਾਲੀ ਕਪੂਰਥਲਾ, ਰਾਕੇਸ਼ ਕੁਮਾਰ ਉਰਫ ਕੇਸ਼ਾ ਨਿਵਾਸੀ ਕਪੂਰਥਲਾ, ਜਗਰੂਪ ਸਿੰਘ ਪੁੱਤਰ ਸਲਵਿੰਦਰ ਸਿੰਘ ਨਿਵਾਸੀ ਕਾਰਾਰਾਮ ਸਿੰਘ ਥਾਣਾ ਲੋਹੀਆਂ ਜ਼ਿਲਾ ਜਲੰਧਰ ਦਿਹਾਤੀ ਅਤੇ ਹਵਾਲਾਤੀ ਪ੍ਰਭਜੋਤ ਸਿੰਘ ਪੁੱਤਰ ਸੰਪੂਰਣ ਸਿੰਘ ਵਾਸੀ ਖੁਰਦਾ ਥਾਣਾ ਗਰੜ੍ਹੀਵਾਲ ਜ਼ਿਲਾ ਹੁਸ਼ਿਆਰਪੁਰ ਨਾਲ 2 ਮੋਬਾਇਲ ਫੋਨ, ਇਕ ਸਿਮ ਕਾਰਡ, ਇਕ ਸਿਮ ਖੋਲ ਅਤੇ 2 ਬੈਟਰੀਆਂ ਬਰਾਮਦ ਕੀਤੀਆਂ। ਪੰਜਾਂ ਹਵਾਲਾਤੀਆਂ ਖਿਲਾਫ ਥਾਣਾ ਕੋਤਵਾਲੀ 'ਚ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਸੁਪਰਡੈਂਟ ਜੇਲ ਬਲਜੀਤ ਸਿੰਘ ਘੁੰਮਣ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਦੀ ਨਿਯੁਕਤੀ ਨਾਲ ਜੇਲ 'ਚ ਲਗਾਤਾਰ ਮੋਬਾਇਲ ਫੋਨ ਅਤੇ ਹੋਰ ਸਾਮਾਨ ਦੀ ਬਰਾਮਦਗੀ ਹੋ ਰਹੀ ਹੈ। ਜਿਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ।
'ਚਿੱਟੇ' ਨੇ ਖੋਹਿਆ 3 ਭੈਣਾਂ ਦਾ ਇਕਲੌਤਾ ਭਰਾ, ਰੋਂਦੀ ਮਾਂ ਨੇ ਫਰੋਲਿਆ ਦੁੱਖ
NEXT STORY