ਕਪੂਰਥਲਾ (ਵਿਪਿਨ ਮਹਾਜਨ)— ਕਪੂਰਥਲਾ ਥਾਣਾ ਸਿਟੀ ’ਚ ਵਿਜੀਲੈਂਸ ਦੀ ਟੀਮ ਨੇ ਰੇਡ ਕਰਕੇ ਇਕ ਏ. ਐੱਸ. ਆਈ. ਨੂੰ ਦੋ ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਰਫ਼ਤਾਰ ਕੀਤਾ ਹੈ। ਹਿਰਾਸਤ ’ਚ ਲਏ ਗਏ ਏ. ਐੱਸ. ਆਈ. ਲਖਵਿੰਦਰ ਸਿੰਘ ਨੂੰ ਵਿਜੀਲੈਂਸ ਦੀ ਟੀਮ ਆਪਣੇ ਨਾਲ ਆਪਣੇ ਹੈੱਡ ਕੁਆਰਟਰ ’ਚ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ’ਚ ਇਕ ਧਿਰ ਤੋਂ ਏ. ਐੱਸ. ਆਈ. ਲਖਵਿੰਦਰ ਸਿੰਘ ਵੱਲੋਂ ਰਿਸ਼ਵਤ ਮੰਗੀ ਗਈ ਸੀ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਦੇਰ ਰਾਤ ਸਿਟੀ ਥਾਣਾ ’ਚ ਛਾਪੇਮਾਰੀ ਕਰਕੇ ਲਖਵਿੰਦਰ ਨੂੰ ਦਬੋਚ ਲਿਆ ਗਿਆ।
ਉਥੇ ਹੀ ਵਿਜੀਲੈਂਸ ਟੀਮ ਦੇ ਡੀ. ਐੱਸ. ਪੀ. ਅਰਮਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਵਾਸੀ ਸੰਤਪੁਰਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਕਿਸੇ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਸੇ ਸਬੰਧ ’ਚ ਉਸ ਨੇ ਥਾਣਾ ਸਿਟੀ ’ਚ ਇਕ ਸ਼ਿਕਾਇਤ ਦਿੱਤੀ ਸੀ, ਜੋਕਿ ਏ. ਐੱਸ. ਆਈ. ਲਖਵਿੰਦਰ ਸਿੰਘ ਨੂੰ ਮਾਰਕ ਕੀਤੀ ਗਈ ਸੀ। ਉਹ ਵਾਰ-ਵਾਰ ਥਾਣੇ ਦੇ ਚੱਕਰ ਕੱਟ ਰਿਹਾ ਸੀ। ਉਥੇ ਹੀ ਦੂਜੇ ਪਾਸੇ ਏ. ਐੱਸ. ਆਈ. ਵੱਲੋਂ ਗੱਲਬਾਤ ਲਈ ਬੁਲਾਇਆ ਨਹੀਂ ਜਾ ਰਿਹਾ ਸੀ।
ਇਹ ਵੀ ਪੜ੍ਹੋ: ਅਗਨੀਪਥ ਸਕੀਮ ਸਬੰਧੀ CM ਮਾਨ ਦਾ ਵੱਡਾ ਬਿਆਨ, ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਇਹ ਹੁਕਮ
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮਾਮਲੇ ਨੂੰ ਟਾਲਮਟੋਲ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਏ. ਐੱਸ. ਆਈ. ਨੇ ਉਸ ਤੋਂ 2 ਹਜ਼ਾਰ ’ਤੇ ਰਿਸ਼ਤਵ ਦੀ ਮੰਗ ਕੀਤੀ ਸੀ। ਸ਼ਿਕਾਇਤ ਕਰਤਾ ਨੇ ਇਹ ਸਾਰਾ ਮਾਮਲਾ ਵਿਜੀਲੈਂਸ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਦੱਸਿਆ। ਮੰਗਲਵਾਰ ਦੇਰ ਸ਼ਾਮ ਨੂੰ ਗੌਰਵ ਜਦੋਂ ਪੈਸੇ ਦੇਣ ਲਈ ਏ. ਐੱਸ. ਆਈ. ਲਖਵਿੰਦਰ ਸਿੰਘ ਦੇ ਕੋਲ ਪਹੁੰਚਿਆ ਤਾਂ ਵਿਜੀਲੈਂਸ ਦੀ ਟੀਮ ਵੱਲੋਂ ਦਬਿਸ਼ ਦੇ ਕੇ ਉਕਤ ਏ. ਐੱਸ. ਆਈ. ਨੂੰ 2 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਗਿ੍ਰਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਪੰਜਾਬ 'ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਨੂੰ ਲੈ ਕੇ ਬਿਜਲੀ ਮੰਤਰੀ ਹਰਭਜਨ ਸਿੰਘ ਤੋਂ ਜਾਣੋ ਕੀ ਹੈ ਪਾਲਿਸੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਰਮਨ ਦੌਰੇ 'ਤੇ ਗਏ CM ਮਾਨ ਦੇ ਨਿਸ਼ਾਨੇ 'ਤੇ ਭਾਜਪਾ, ਵੀਡੀਓ ਜਾਰੀ ਕਰ ਕਹੀਆਂ ਵੱਡੀਆਂ ਗੱਲਾਂ
NEXT STORY