ਫ਼ਰੀਦਕੋਟ (ਰਾਜਨ) - ਕਟਾਰੀਆ ਖੁਦਕੁਸ਼ੀ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਘਟਨਾ ਦੌਰਾਨ ਜ਼ਖਮੀ ਹੋਈ ਮ੍ਰਿਤਕ ਦੀ ਪਤਨੀ ਸ਼ੀਨਮ ਕਟਾਰੀਆ ਨੇ ਬਿਆਨ ਦਿੱਤਾ ਕਿ ਉਸਦਾ ਵਿਆਹ ਕਰਨ ਕਟਾਰੀਆ ਨਾਲ ਸਾਲ 2013 ਵਿਚ ਹੋਇਆ ਸੀ। ਇਸ ਉਪਰੰਤ ਉਸਦੇ ਪਰਿਵਾਰ ਵਿਚ ਇਕ ਮੁੰਡੇ ਰੋਇਸ਼ ਅਤੇ ਕੁੜੀ ਜੈਸਵੀ ਨੇ ਜਨਮ ਲਿਆ। ਬਿਆਨਕਰਤਾ ਨੇ ਦੱਸਿਆ ਕਿ ਉਸਦਾ ਘਰਵਾਲਾ ਕਰਨ ਕਟਾਰੀਆ ਅਤੇ ਦਿਓਰ ਦੋਵੇਂ ਠੇਕੇਦਾਰੀ ਦਾ ਕੰਮ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਸਾਲ 2012-13 ਤੋਂ ਕਰ ਰਹੇ ਸਨ। ਠੇਕੇਦਾਰੀ ਦੇ ਕੰਮ ਕਰਦੇ ਦੌਰਾਨ ਇਨ੍ਹਾਂ ਦੀ ਜਾਣ-ਪਛਾਣ ਸਿਆਸੀ ਲੀਡਰਾਂ ਰਾਜਾ ਵੜਿੰਗ, ਜੋ ਗਿੱਦੜਬਾਹਾ ਦਾ ਵਿਧਾਇਕ ਹੈ ਅਤੇ ਉਸਦੇ ਸਾਲੇ ਡਿੰਪੀ ਵਿਨਾਇਕ ਨਾਲ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼
ਬਿਆਨਕਰਤਾ ਅਨੁਸਾਰ ਗਿੱਦੜਬਾਹਾ ਹਲਕੇ ਵਿਚ ਉਸਦੇ ਪਤੀ ਅਤੇ ਦਿਓਰ ਵੱਲੋਂ ਠੇਕੇਦਾਰੀ ਕਰਨ ਦੇ ਸਮੇਂ ਦੌਰਾਨ ਢੋਆ-ਢੁਆਈ ਅਤੇ ਬਿਜਲੀ ਦੇ ਕੰਮਾਂ ਦਾ ਠੇਕਾ ਲਿਆ ਗਿਆ ਸੀ ਅਤੇ ਇੱਥੇ ਕੰਮ ਕਰਨ ਦੌਰਾਨ ਪਿਛਲੇ ਕੁਝ ਸਮੇਂ ਤੋਂ ਉਸਦਾ ਪਤੀ ਕਰਨ ਕਟਾਰੀਆ ਪ੍ਰੇਸ਼ਾਨ ਦੀ ਹਾਲਤ ਵਿਚ ਰਹਿਣ ਲੱਗ ਪਿਆ। ਸ਼ੀਨਮ ਕਟਾਰੀਆ ਨੇ ਅੱਗੇ ਬਿਆਨ ਕੀਤਾ ਕਿ ਉਸਦੇ ਬਾਰ-ਬਾਰ ਪੁੱਛਣ ’ਤੇ ਕਰਨ ਕਟਾਰੀਆ ਨੇ ਦੱਸਿਆ ਕਿ ਗਿੱਦੜਬਾਹਾ ਹਲਕੇ ਵਿਚ ਜਿੰਨ੍ਹਾਂ ਵੀ ਸਰਕਾਰੀ ਢੋਆ-ਢੁਆਈ ਅਤੇ ਬਿਜਲੀ ਦੇ ਕੰਮਾਂ ਦੀ ਠੇਕੇਦਾਰੀ ਦਾ ਕੰਮ ਕੀਤਾ ਗਿਆ ਹੈ ਉਸ ਵਿਚੋਂ ਬਹੁਤ ਵੱਡਾ ਹਿੱਸਾ ਡਿੰਪੀ ਵਿਨਾਇਕ ਅਤੇ ਰਾਜਾ ਵੜਿੰਗ ਮੈਨੂੰ ਡਰਾ ਧਮਕਾ ਕੇ ਐਡਵਾਂਸ ਲੈ ਗਏ ਹਨ। ਐਡਵਾਂਸ ਦੇ ਕਰੋੜਾਂ ਰੁਪਏ ਬਣਦੇ ਹਨ ਅਤੇ ਉਸ ਪੱਲੇ ਕੁਝ ਵੀ ਨਹੀਂ ਰਿਹਾ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਨੌਜਵਾਨ ਦੀ ਇਟਲੀ ’ਚ ਭੇਤਭਰੇ ਹਾਲਾਤਾਂ ’ਚ ਮੌਤ, ਭੁੱਬਾਂ ਮਾਰ ਰੋਇਆ ਪਰਿਵਾਰ
ਸ਼ੀਨਮ ਨੇ ਬਿਆਨ ਦਿੱਤਾ ਕਿ ਉਸਦੇ ਪਤੀ ਨੇ ਦੱਸਿਆ ਕਿ ਜਦੋਂ ਵੀ ਉਹ ਪੈਸਾ ਵਾਪਸ ਮੰਗਦਾ ਹੈ ਤਾਂ ਉਹ ਉਸਨੂੰ ਸਿਆਸੀ ਰੋਹਬ ਦੇ ਕੇ ਡਰਾ ਧਮਕਾ ਦਿੰਦੇ ਹਨ। ਉਹ ਇਹ ਵੀ ਧਮਕੀ ਦਿੰਦੇ ਹਨ ਕਿ ਜੇਕਰ ਤੁਸੀਂ ਗਿੱਦੜਬਾਹਾ ਜਾਂ ਮੁਕਤਸਰ ਹਲਕੇ ਵਿਚ ਕੰਮ ਕਰਨਾ ਹੈ ਤਾਂ ਤੁਹਾਨੂੰ ਪਹਿਲਾਂ ਦਿੱਤੇ ਹੋਏ ਪੈਸੇ ਭੁਲਾ ਕੇ ਹੋਰ ਰਕਮ ਦੇਣੀ ਪਵੇਗੀ। ਉਸਦੇ ਪਤੀ ਨੇ ਦੱਸਿਆ ਕਿ ਉਹ ਪਹਿਲਾ ਹੀ ਇਨ੍ਹਾਂ ਦਾ ਘਰ ਭਰ ਚੁੱਕਾ ਹੈ ਅਤੇ ਹੁਣ ਉਹ ਆਪਣੇ ਬੱਚਿਆਂ ਦੇ ਮੂੰਹ ਵਿਚੋਂ ਰੋਟੀ ਖੋਹ ਕੇ ਉਨ੍ਹਾਂ ਨੂੰ ਹੋਰ ਕਿੱਥੋਂ ਦੇਵੇ।
ਬਿਆਨਕਰਤਾ ਨੇ ਇਹ ਵੀ ਦੱਸਿਆ ਕਿ ਉਸਦੇ ਪਤੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਸਦਾ ਜੀਅ ਕਰਦਾ ਹੈ ਕਿ ਉਹ ਆਪਣੇ ਆਪਨੂੰ ਖ਼ਤਮ ਕਰ ਦੇਵੇ ਪਰ ਉਹ ਬੱਚਿਆਂ ਅਤੇ ਆਪਣੀ ਪਤਨੀ ਨੂੰ ਵੇਖ ਕੇ ਚੁੱਪ ਹੈ। ਸ਼ੀਨਮ ਅਨੁਸਾਰ 5 ਫਰਵਰੀ ਨੂੰ ਉਸਦਾ ਪਤੀ ਕਰਨ ਕਟਾਰੀਆ ਬਹੁਤ ਪ੍ਰੇਸ਼ਾਨ ਸੀ ਅਤੇ ਰਾਤ ਨੂੰ ਜਦ ਸੌਂਣ ਲੱਗਾ ਤਾਂ ਉਸਦੀ ਹਾਲਤ ਬੇਹੱਦ ਪ੍ਰੇਸ਼ਾਨੀ ਵਾਲੀ ਸੀ। ਬਾਰ-ਬਾਰ ਆਪਣੇ ਕਾਰੋਬਾਰ ਅਤੇ ਲੈਣ-ਦੇਣ ਸਬੰਧੀ ਰਾਜਾ ਵੜਿੰਗ ਅਤੇ ਉਸਦੇ ਸਾਲੇ ਡਿੰਪੀ ਵਿਨਾਇਕ ਵੱਲੋਂ ਤੰਗ ਪ੍ਰੇਸ਼ਾਨ ਕਰਨ ਬਾਰੇ ਗੱਲਾਂ ਕਰ ਰਿਹਾ ਸੀ ਅਤੇ ਮੈਂ ਉਸਦਾ ਮਨ ਹਲਕਾ ਕਰਨ ਲਈ ਚੁੱਪ ਕਰ ਕੇ ਇਹ ਸਭ ਸੁਣਦੀ ਰਹੀ ਅਤੇ ਗੱਲਾਂ ਸੁਣਦਿਆਂ-ਸੁਣਦਿਆਂ ਬਿਆਨਕਰਤਾ ਨੂੰ ਨੀਂਦ ਆ ਗਈ। ਬਿਆਨਕਰਤਾ ਨੇ ਦੱਸਿਆ ਕਿ ਜਿਸ ਵੇਲੇ ਕਮਰੇ ਵਿਚ ਫਾਇਰ ਦੀ ਆਵਾਜ਼ ਆਈ ਤਾਂ ਉਸਦੀ ਨੀਂਦ ਖੁੱਲ੍ਹ ਗਈ ਅਤੇ ਇਸ ਤੋਂ ਪਹਿਲਾਂ ਕਿ ਉਹ ਉੱਠ ਕੇ ਕੁਝ ਵੇਖਦੀ ਉਸਦੇ ਪਤੀ ਨੇ ਸਿੱਧਾ ਫਾਇਰ ਉਸਦੇ ਮੂੰਹ ’ਤੇ ਕੀਤਾ। ਇਸ ਦੌਰਾਨ ਉਸਨੇ ਵੇਖਿਆ ਕਿ ਉਸਦੇ ਦੋਵੇਂ ਬੱਚਿਆਂ ਦੇ ਵੀ ਗੋਲੀ ਲੱਗੀ ਹੋਈ ਅਤੇ ਉਸਦੇ ਪਤੀ ਨੇ ਵੀ ਆਪਣੇ ਆਪਨੂੰ ਗੋਲੀ ਮਾਰ ਲਈ ਹੈ।
ਪੜ੍ਹੋ ਇਹ ਵੀ ਖ਼ਬਰ - ਕਿਰਾਏ ਦੇ ਮਕਾਨ ’ਚ ਰਹਿੰਦੀ ਜਨਾਨੀ ਨੇ ਇਲਾਕੇ ’ਚ ਫੈਲਾਈ ਦਹਿਸ਼ਤ, ਧਮਕੀ ਦੇ ਕੇ ਕਹਿੰਦੀ ‘ਮੈਂ ਨੀ ਡਰਦੀ'
ਦੱਸਣਯੋਗ ਹੈ ਕਿ ਇਹ ਘਟਨਾ ਬੀਤੀ 6 ਫਰਵਰੀ ਨੂੰ ਤੜਕੇ ਮੂੰਹ ਹਨ੍ਹੇਰੇ ਵਾਪਰੀ ਸੀ, ਜਿਸ ਵਿਚ ਬਿਆਨਕਰਤਾ ਸ਼ੀਨਮ ਦੇ ਪਤੀ ਕਰਨ ਕਟਾਰੀਆ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਇਆ ਕਿ ਇਹ ਸਭ ਵਿਧਾਇਕ ਰਾਜਾ ਵੜਿੰਗ ਅਤੇ ਡਿੰਪੀ ਵਿਨਾਇਕ ਵੱਲੋਂ ਉਸਦੇ ਘਰ ਵਾਲੇ ਨੂੰ ਪੈਸੇ ਵਾਪਸ ਨਾ ਕਰਨ ਅਤੇ ਹੋਰ ਪੈਸਿਆਂ ਲਈ ਡਰਾਉਣ ਧਮਕਾਉਣ ਕਾਰਣ ਉਸਦੇ ਪਤੀ ਵੱਲੋਂ ਮਾਨਸਿਕ ਪ੍ਰੇਸ਼ਾਨੀ ਵਿਚ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਘਟਨਾ ਉਪਰੰਤ ਸਥਾਨਕ ਥਾਣਾ ਸਿਟੀ ਵਿਖੇ ਮ੍ਰਿਤਕ ਕਰਨ ਕਟਾਰੀਆ ਦੇ ਛੋਟੇ ਭਰਾ ਦੇ ਬਿਆਨਾਂ ’ਤੇ ਡਿੰਪੀ ਵਿਨਾਇਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਸੀ, ਜਿਸਦੀ ਤਫਤੀਸ਼ ਪੁਲਸ ਪ੍ਰਸ਼ਾਸਨ ਵੱਲੋਂ ਜਾਰੀ ਹੈ।
ਮ੍ਰਿਤਕ ਦੇ ਪਿਤਾ ਪੁਲਸ ਕਾਰਵਾਈ ਤੋਂ ਅਸੰਤੁਸ਼ਟ
ਇਸ ਪ੍ਰਤੀਨਿਧੀ ਨੇ ਜਦ ਮ੍ਰਿਤਕ ਕਰਨ ਕਟਾਰੀਆ ਦੇ ਪਿਤਾ ਸਤੀਸ਼ ਕਟਾਰੀਆ ਵਾਸੀ ਨਾਰਾਇਣ ਨਗਰ ਫ਼ਰੀਦਕੋਟ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਸ਼ੀਨਮ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਪਰ ਉਹ ਬਹੁਤ ਭਾਰੀ ਸਦਮੇਂ ਵਿਚ ਹੈ। ਉਨ੍ਹਾਂ ਦੁੱਖ ਜ਼ਾਹਿਰ ਕੀਤਾ ਕਿ ਉਹ ਇਸ ਮਾਮਲੇ ਵਿਚ ਪੁਲਸ ਦੀ ਢਿੱਲੀ ਕਾਰਵਾਈ ਤੋਂ ਅਸੰਤੁਸ਼ਟ ਹਨ। ਉਨ੍ਹਾਂ ਇਸ ਮਾਮਲੇ ਵਿਚ ਕਈ ਵਾਰ ਪੁਲਸ ਅਧਿਕਾਰੀਆਂ ਨੂੰ ਮਿਲੇ ਹਨ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ।
ਪੜ੍ਹੋ ਇਹ ਵੀ ਖ਼ਬਰ - ਕੰਮ ਕਰਨ ਦੇ ਬਾਵਜੂਦ ਤਨਖ਼ਾਹ ਨਾ ਮਿਲਣ ’ਤੇ ਟਰੱਕ ਚਾਲਕ ਨੇ ਟਰੱਕ ’ਚ ਫਾਹਾ ਲਾ ਕੀਤੀ ਖੁਦਕਸ਼ੀ
ਕੀ ਕਹਿੰਦੇ ਹਨ ਯੂਥ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਰੋਮਾਣਾ
ਇਸ ਸਬੰਧੀ ਪਰਮਬੰਸ ਸਿੰਘ ਬੰਟੀ ਰੋਮਾਣਾ ਪੰਜਾਬ ਪ੍ਰਧਾਨ ਯੂਥ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮ੍ਰਿਤਕ ਕਰਨ ਕਟਾਰੀਆ ਦੇ ਛੋਟੇ ਭਰਾ ਦੇ ਬਿਆਨਾਂ ’ਤੇ ਰਾਜਾ ਵੜਿੰਗ ਦੇ ਸਾਲੇ ਡਿੰਪੀ ’ਤੇ ਮੁਕੱਦਮਾ ਦਰਜ ਹੋਇਆ ਹੈ ਪਰ ਪੁਲਸ ਰਾਜਨੀਤਿਕ ਦਬਾਅ ਦੇ ਚੱਲਦਿਆਂ ਉਸਦੀ ਗ੍ਰਿਫ਼ਤਾਰੀ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਇਸ ਮੰਦਭਾਗੀ ਘਟਨਾ ਵਿਚ 3 ਕੀਮਤੀ ਜਾਨਾਂ ਇਨ੍ਹਾਂ ਦੋਵਾਂ ਦੇ ਤਸ਼ੱਦਦ ਕਾਰਣ ਚਲੀਆਂ ਗਈਆਂ, ਜਦਕਿ ਪੁਲਸ ਪ੍ਰਸ਼ਾਸਨ ਇਸ ਪੀੜਤ ਪਰਿਵਾਰ ਨੂੰ ਇਨ੍ਹਾਂ ਦੀ ਤਸੱਲੀ ਅਨੁਸਾਰ ਇਨਸਾਫ ਦੇਣ ਤੋਂ ਅਸਮਰੱਥ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਲਈ ਜਲਦ ਲੋੜੀਂਦੇ ਆਦੇਸ਼ ਜਾਰੀ ਕਰਨ।
ਪੜ੍ਹੋ ਇਹ ਵੀ ਖ਼ਬਰ - ਰੇਲਵੇ ਲਾਈਨ ’ਤੇ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ, ਲਾਏ ਕਤਲ ਦੇ ਦੋਸ਼
ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਜਵਾਬ?
CBSE ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਹੁਣ ਨਵੇਂ ਪੈਟਰਨ ਮੁਤਾਬਕ ਕਰਨੀ ਪਵੇਗੀ ਪੇਪਰਾਂ ਦੀ ਤਿਆਰੀ
NEXT STORY