ਕਰਤਾਰਪੁਰ (ਸਾਹਨੀ) : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕਰੀਬ ਸਵਾ ਸਾਲ ਬਾਅਦ ਜ਼ਿਲ੍ਹਾ ਜਲੰਧਰ ’ਚ ਮੁੜ ਵੱਡੀ ਜ਼ਿੰਮੇਵਾਰੀ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਣ ਤੋ ਬਾਅਦ ਸਥਾਨਕ ਸਰਕਾਰਾਂ ਅਤੇ ਪਾਰਲੀਮਾਨੀ ਮਾਮਲੇ ਬਾਰੇ ਮਹਿਕਮੇ ਦੀ ਜ਼ਿੰਮੇਵਾਰੀ ਮਿਲੀ ਹੈ ਜੋਕਿ ਹਲਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੇ ਕੈਬਨਿਟ ਮੰਤਰੀ ਬਣਨ ’ਤੇ ਆਮ ਆਦਮੀ ਪਾਰਟੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਨਗਰ ਕੌਂਸਲ ਦਫਤਰ ਵਿੱਖੇ ਇੱਕਤਰ ਹੋਏ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਲੱਡੂ ਵੰਡੇ ਗਏ ਅਤੇ ਸ਼ਹਿਰ ਵਾਸੀਆਂ ਨਾਲ ਖੁਸ਼ੀ ਸਾਂਝੀ ਕਰਨ ਲਈ ਢੋਲ ਦੇ ਨਾਲ ਮਾਰਚ ਕੱਢਿਆ ਗਿਆ। ਇਸ ਮੌਕੇ ਕੌਂਸਲ ਪ੍ਰਧਾਨ ਸੁਰਿੰਦਰ ਪਾਲ, ਆਪ ਆਗੂ ਵਰੂਣ ਬਾਵਾ, ਗੁਰਪਾਲ ਸਿੰਘ, ਹਰਵਿੰਦਰ ਬਾਬਾ, ਉਮੰਗ ਬੱਸੀ, ਲੱਬਾ ਰਾਮ, ਜਸਵਿੰਦਰ ਬਬਲਾ ਆਦਿ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਪਿਛਲੇ ਕਰੀਬ ਸਵਾ ਸਾਲ ਤੋਂ ਬਲਕਾਰ ਸਿੰਘ ਆਪਣੇ ਪਰਿਵਾਰ ਸਮੇਤ ਲੋਕ ਸੇਵਾ ਲਈ ਸਮਰਪਿਤ ਰਹੇ। ਰੋਜ਼ਾਨਾ ਸਵੇਰੇ ਆਪਣੇ ਘਰ ਅਤੇ ਬਾਅਦ ’ਚ ਪਿੰਡਾ ਅਤੇ ਸ਼ਹਿਰ ’ਚ ਜਨਤਾ ਦਰਬਾਰ ’ਚ ਲੋਕਾਂ ਦੀ ਸਮਸਿਆਵਾਂ ਦੇ ਨਿਪਟਾਰੇ ਅਤੇ ਭਾਈਚਾਰਕ ਸਾਂਝ ਨੂੰ ਤਰਜੀਹ ਦਿੰਦੇ ਰਹੇ। ਉਨ੍ਹਾਂ ਦੀ ਕੁਸ਼ਲ ਅਗਵਾਈ ’ਚ ਹਲਕੇ ’ਚ ਕੁਝ ਸਮੇਂ ’ਚ ਹੀ ਪਾਰਟੀ ਦਾ ਨਾ ਸਿਰਫ਼ ਦਾਇਰਾ ਵੱਡਾ ਹੋਇਆ ਸਗੋਂ ਪਾਰਟੀ ਦਾ ਆਧਾਰ ਵੀ ਮਜ਼ਬੂਤ ਹੋਇਆ, ਜਿਸ ਦੀ ਮਿਸਾਲ ਪਿਛਲੇ ਦਿਨੀਂ ਹੋਈ ਲੋਕ ਸਭਾ ਚੋਣ ’ਚ ਸਭ ਤੋਂ ਵੱਡੀ ਜਿੱਤ ਹਲਕਾ ਕਰਤਾਰਪੁਰ ਤੋਂ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਇਕ ਬਲਕਾਰ ਸਿੰਘ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਦੇ ਨਾਲ-ਨਾਲ ਸਥਾਨਕ ਸਰਕਾਰਾਂ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ, ਜੋ ਕਿ ਹਲਕੇ ਲਈ ਮਾਨ ਦੀ ਗੱਲ ਹੈ। ਜਿਸ ਤਰ੍ਹਾਂ ਉਨ੍ਹਾਂ ਕਰਤਾਰਪੁਰ ’ਚ ਪਾਰਟੀ ਦਾ ਅਕਸ ਮਜ਼ਬੂਤ ਕੀਤਾ, ਇਸ ਜ਼ਿੰਮੇਵਾਰੀ ਤੋਂ ਬਾਅਦ ਪੂਰੇ ਸੂਬੇ ਵਿੱਚ ਪਾਰਟੀ ਅਤੇ ਲੋਕ ਪੱਖੀ ਫੈਸਲਿਆ ਨਾਲ ਵਿਕਾਸ ਦਾ ਨੀਂਹ ਪੱਥਰ ਰਖਣਗੇ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸਿਆਸੀ ਯੋਧਿਆਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਬਾਗੇਸ਼ਵਰ ਧਾਮ
ਇਥੇ ਇਹ ਦਸਣਯੋਗ ਹੈ ਕਿ ਸਾਲ 2002 ’ਚ ਸਾਬਕਾ ਮੰਤਰੀ ਚੌਧਰੀ ਸੁਰਿੰਦਰ ਸਿੰਘ ਕੋਲ ਕਾਂਗਰਸ ਕਾਰਜਕਾਲ ਦੌਰਾਨ ਇਹ ਮਹਿਕਮੇ ਸਨ ਅਤੇ ਉਸ ਸਮੇਂ ਕਰਤਾਰਪੁਰ ਨੂੰ ਨਗਰ ਸੁਧਾਰ ਟਰਸੱਟ ਵਰਗਾ ਤੋਹਫਾ ਮਿਲਿਆ ਸੀ ਅਤੇ ਹੁਣ ਕਰੀਬ 21 ਸਾਲਾਂ ਬਾਅਦ ਇਹ ਦੋਵੇਂ ਮਹਿਕਮੇ ਮੁੜ ਕਰਤਾਰਪੁਰ ਨੂੰ ਮਿਲੇ ਹਨ ਅਤੇ ਲੋਕਾਂ ਦੀਆਂ ਵੱਡੀਆਂ ਆਸਾ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਮੌਜੂਦਾ ਕੈਬਨਿਟ ਮੰਤਰੀ ਬਲਕਾਰ ਸਿੰਘ ਕੋਲੋਂ ਵੀ ਹਨ। ਇਸ ਨਗਰ ਕੌਂਸਲ ਅਤੇ ਸ਼ਹਿਰ ਦੀ ਇਤਿਹਾਸਕ ਪਛਾਣ ਨੂੰ ਹੋਰ ਨਿਖਾਰਣ ਲਈ ਉਹ ਕਿਹੜਾ ਕਦਮ ਚੁੱਕਣਗੇ ਕਿਉਕਿ ਅੱਜੇ ਸਮਾਂ ਬਹੁਤ ਹੈ ਅਤੇ ਜ਼ਿੰਮੇਵਾਰੀ ਵੀ ਵੱਡੀ ਅਤੇ ਲੋਕਾਂ ਦੀਆਂ ਆਸਾਂ ਵੀ ਵੱਡੀਆਂ ਹੀ ਹਨ ਪਰ ਮੌਜੂਦਾ ਸਮਾਂ ’ਚ ‘ਆਪ’ ਵਰਕਰ ਇਸ ਵੱਡੀ ਪ੍ਰਾਪਤੀ ਦੀ ਜਿੱਤ ਦੀ ਖੁਸ਼ੀ ਮਨਾਉਣ ’ਚ ਲਗੇ ਹਨ। ਸਿਰਫ ਸ਼ਹਿਰ ਹੀ ਨਹੀਂ ਪਿੰਡਾਂ ’ਚ ਵੀ ਆਪ ਆਗੂਆਂ ਵਲੋਂ ਲੱਡੂ ਵੰਡੇ ਜਾ ਰਹੇ ਹਨ। ਅੱਜ ਬਲਕਾਰ ਸਿੰਘ ਹੋਰਾਂ ਦੇ ਮੰਤਰੀ ਬਣਨ ’ਤੇ ਜਿੱਤ ਦੀ ਖੁਸ਼ੀ ਮਣਾਉਣ ਲਈ ਸ਼ਾਮਲ ਆਗੂਆਂ ਵਿੱਚ ਸਰਪੰਚ ਹਰਜਿੰਦਰ ਸਿੰਘ ਰਾਜਾ, ਕੌਂਸਲਰ ਸ਼ਾਮ ਸੁੰਦਰ ਪਾਲ, ਤੇਜ ਪਾਲ ਤੇਜੀ, ਬਾਲ ਮੁਕੰਦ ਬਾਲੀ, ਅਮਰਜੀਤ ਕੌਰ, ਅਤੇ ਹੋਰ ਵੱਡੀ ਗਿਣਤੀ ’ਚ ਆਪ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਕੈਦੀਆਂ ਵਿਚਾਲੇ ਖੂਨੀ ਝੜਪ, ਹੱਥ ਤੋਂ ਵੱਖ ਕੀਤਾ ਅੰਗੂਠਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਟ੍ਰੈਫਿਕ ਨਿਯਮ ਨਾ ਮੰਨਣ ਵਾਲਿਆਂ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਬਿਨਾਂ ਹੈਲਮੇਟ ਵਾਲਿਆਂ ਦੇ ਹੀ ਕੱਟ ਦਿੱਤੇ 700 ਚਲਾਨ
NEXT STORY