ਜਲੰਧਰ (ਜ.ਬ.) : ਸ਼ਹਿਰ ’ਚ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਖ਼ਿਲਾਫ਼ ਟ੍ਰੈਫਿਕ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਿਰਫ਼ 2 ਦਿਨਾਂ ’ਚ ਹੀ ਟ੍ਰੈਫਿਕ ਪੁਲਸ ਨੇ ਮਹਾਨਗਰ ’ਚ ਵੱਖ-ਵੱਖ ਇਲਾਕਿਆਂ ’ਚ ਨਾਕਾਬੰਦੀ ਕਰ ਕੇ ਬਿਨਾਂ ਹੈਲਮੇਟ ਵਾਲਿਆਂ ਦੇ 700 ਚਲਾਨ ਕੱਟ ਦਿੱਤੇ। ਇਸ ਦੇ ਇਲਾਵਾ ਟ੍ਰੈਫਿਕ ਪੁਲਸ ਵੱਲੋਂ ਬਿਨਾਂ ਦਸਤਾਵੇਜ਼ਾਂ ਦੇ ਚੱਲ ਰਹੇ ਆਟੋਆਂ ’ਤੇ ਵੀ ਦੋ ਦਿਨਾਂ ’ਚ ਕਾਰਵਾਈ ਕੀਤੀ, ਜਦਕਿ ਡ੍ਰੰਕ ਐਂਡ ਡਰਾਈਵ ਕਰਨ ਵਾਲੇ ਚਾਲਕਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ। ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਦਾ ਮਿਲਿਆ ਤਾਂ ਉਸ ਦਾ ਬਿਨਾਂ ਕਿਸੇ ਦਬਾਅ ’ਤੇ ਚਲਾਨ ਕੱਟਿਆ ਜਾਵੇ ਤੇ ਵਾਹਨ ਚਾਲਕ ਦੇ ਕਹਿਣ ’ਤੇ ਕਿਸੇ ਨਾਲ ਫੋਨ ’ਤੇ ਗੱਲ ਵੀ ਨਾ ਕਰੇ।
ਉਨ੍ਹਾਂ ਕਿਹਾ ਕਿ 700 ਬਿਨਾਂ ਹੈਲਮੇਟ ਤੋਂ ਇਲਾਵਾ 2 ਦਿਨਾਂ ’ਚ 15 ਆਟੋ ਇੰਪਾਊਂਡ ਕੀਤੇ ਗਏ ਹਨ, ਜਿਨ੍ਹਾਂ ਦੇ ਦਸਤਾਵੇਜ਼ ਨਹੀਂ ਸੀ। ਇਸ ਤੋਂ ਇਲਾਵਾ ਅਲੱਗ ਪੁਆਇੰਟਸ ’ਤੇ ਲਾਏ ਗਏ ਸਪੈਸ਼ਲ ਡ੍ਰੰਕ ਐਂਡ ਡਰਾਈਵ ਦੇ ਨਾਕਿਆਂ ’ਤੇ 12 ਚਲਾਨ ਕੱਟੇ ਗਏ ਹਨ। ਉਕਤ ਸਾਰੇ 12 ਚਾਲਕਾਂ ਨੇ ਸ਼ਰਾਬ ਪੀਤੀ ਹੋਈ ਸੀ। ਏ. ਡੀ. ਸੀ. ਪੀ. ਚਾਹਲ ਨੇ ਕਿਹਾ ਕਿ ਜੇਕਰ ਲੋਕ ਚਲਾਨ ਤੋਂ ਬਚਣਾ ਚਾਹੁੰਦੇ ਹਨ ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸਿਆਸੀ ਯੋਧਿਆਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਬਾਗੇਸ਼ਵਰ ਧਾਮ
ਨੋ ਆਟੋ ਜ਼ੋਨ ’ਚ ਬਿਨਾਂ ਰੋਕ ਟੋਕ ਚੱਲ ਰਹੇ ਆਟੋ
ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ’ਤੇ ਬਿਨਾ ਕਿਸੇ ਰੋਕ-ਟੋਕ ਦੇ ਆਟੋ ਤੇ ਈ-ਰਿਕਸ਼ਾ ਦਾ ਚੱਲਣਾ ਜਾਰੀ ਹੈ। ਟ੍ਰੈਫਿਕ ਪੁਲਸ ਦੇ ਮੁਲਾਜ਼ਮ ਹੀ ਆਟੋ ਤੇ ਈ-ਰਿਕਸ਼ਾ ਦੀ ਐਂਟਰੀ ਕਰਵਾਉਂਦੇ ਹਨ ਤੇ ਇਹ ਕਾਰਨ ਹਨ ਕਿ ਉਨ੍ਹਾਂ ਦੇ ਚਲਾਨ ਨਹੀਂ ਕੱਟੇ ਜਾਂਦੇ। ਇੰਨੇ ਲੰਬੇ ਸਮੇਂ ਬਾਅਦ ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ਤੱਕ ਦੇ ਦੁਕਾਨਦਾਰਾਂ ਤੇ ਉਥੋਂ ਨਿਕਲਣ ਵਾਲੇ ਰਾਹਗੀਰਾਂ ਨੂੰ ਜਾਮ ਤੋਂ ਮੁਕਤੀ ਮਿਲੀ ਸੀ ਪਰ ਦੁਬਾਰਾ ਤੋਂ ਹੀ ਉਕਤ ਰੋਡ ’ਤੇ ਪੁਰਾਣੇ ਵਰਗਾ ਹਾਲ ਹੋ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਆਰਡੀਨੈਂਸ ਸਬੰਧੀ ਕੇਜਰੀਵਾਲ ਤੇ ਭਗਵੰਤ ਮਾਨ ਭਲਕੇ ਸਟਾਲਿਨ ਨੂੰ ਮਿਲਣਗੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਨਾਬਾਲਗ ਕੁੜੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ ’ਤੇ ਕੀਤੀਆਂ ਵਾਇਰਲ, ਮਾਮਲਾ ਦਰਜ
NEXT STORY