ਨਵੀਂ ਦਿੱਲੀ/ਜਲੰਧਰ (ਵੈਬ ਡੈਸਕ)— ਭਾਰਤ ਸਰਕਾਰ ਵਲੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ 26 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਨੀਂਹ ਪੱਥਰ ਰੱਖਣ 'ਚ ਥੋੜ੍ਹਾ ਬਦਲਾਅ ਕੀਤਾ ਗਿਆ, ਜਿਸ 'ਚ ਰਾਸ਼ਟਰਪਤੀ ਦੀ ਜਗ੍ਹਾ ਹੁਣ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸ਼ਾਮਲ ਹੋਣਗੇ ਅਤੇ ਨੀਂਹ ਪੱਥਰ ਰੱਖਣਗੇ। ਜਿਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ। ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਨੇ ਅਹਿਮ ਫੈਸਲਾ ਲਿਆ, ਜਿਸ 'ਚ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਲਈ ਵਿਸ਼ਵ ਪੱਧਰੀ ਲਾਂਘਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਭਾਰਤ ਸਰਕਾਰ ਵਲੋਂ ਕੀਤੇ ਗਏ ਇਸ ਇਤਿਹਾਸਕ ਫੈਸਲੇ ਦੀ ਸਿੱਖ ਸੰਗਤ ਵਿਚ ਖੁਸ਼ੀ ਦੀ ਲਹਿਰ ਦੌੜ ਪਈ।
ਪੜੋ 26 ਨਵੰਬਰ ਦੀਆਂ ਖਾਸ ਖਬਰਾਂ-
ਰਾਹੁਲ ਆਉਣਗੇ ਅਜਮੇਰ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 26 ਨਵੰਬਰ ਨੂੰ ਆਪਣੀ ਇਕ ਦਿਨਾਂ ਧਾਰਮਿਕ ਯਾਤਰਾ 'ਤੇ ਅਜਮੇਰ ਆਉਣਗੇ ਅਤੇ ਇੱਥੇ ਦਰਗਾਹ ਜਿਆਰਤ ਅਤੇ ਪੁਸ਼ਕਰ 'ਚ ਪੂਜਾ ਕਰਨਗੇ। ਗਾਂਧੀ ਦੀ ਅਜਮੇਰ ਯਾਤਰਾ ਨੂੰ ਲੈ ਕੇ ਐੱਸ.ਪੀ.ਜੀ. ਦੇ ਅਧਿਕਾਰੀਆਂ ਨਾਲ ਸ਼ੁੱਕਰਵਾਰ ਦਿਨਭਰ ਸ਼ਹਿਰ ਕਾਂਗਰਸ ਪ੍ਰਧਾਨ ਵਿਜੈ ਜੈਨ ਨੇ ਚਰਚਾ ਕੀਤੀ ਅਤੇ ਰੂਟ ਮੈਪ ਤਿਆਰ ਕੀਤਾ।
ਪੀ.ਐੱਮ. ਮੋਦੀ ਮੱਧ ਪ੍ਰਦੇਸ਼ ਦੇ ਭੀਲਵਾੜਾ 'ਚ ਕਰਨਗੇ ਚੋਣ ਰੈਲੀ

ਮੱਧ ਪ੍ਰਦੇਸ਼ ਚੋਣਾਂ ਨੂੰ ਲੈ ਕੇ ਪੀ.ਐੱਮ. ਮੋਦੀ 25 ਨਵੰਬਰ ਤੋਂ ਰਾਜਸਥਾਨ ਦੌਰੇ 'ਤੇ ਹਨ। ਸ਼ਨੀਵਾਰ ਨੂੰ ਪੀ.ਐੱਮ. ਮੋਦੀ ਨੇ ਅਲਵਰ 'ਚ ਚੋਣ ਸਭਾ ਨੂੰ ਸੰਬੋਧਿਤ ਕੀਤਾ। ਉੱਥੇ ਹੀ 26 ਨਵੰਬਰ ਨੂੰ ਪੀ.ਐੱਮ. ਮੋਦੀ 11 ਵਜੇ ਭੀਲਵਾੜਾ 'ਚ ਚੋਣ ਰੈਲੀ ਕਰਨਗੇ।
26/11 ਅੱਤਵਾਦੀ ਹਮਲਾ : ਮ੍ਰਿਤਕਾਂ ਦੀ ਯਾਦ 'ਚ ਸਮਾਰਕ ਦਾ ਹੋਵੇਗਾ ਉਦਘਾਟਨ

ਮੁੰਬਈ 'ਚ ਹੋਏ 26/11 ਦੇ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਦੀ ਯਾਦ 'ਚ ਬਣੇ ਸਮਾਰਕ ਦੇ ਪਹਿਲੇ ਪੜਾਅ ਦਾ ਉਦਘਾਟਨ ਸੋਮਵਾਰ ਨੂੰ ਹੋਵੇਗਾ। ਸਮਾਰਕ ਦੱਖਣੀ ਮੁੰਬਈ ਦੇ ਕੋਲਾਬਾ ਖੇਤਰ 'ਚ ਸਥਿਤ ਨਰੀਮਨ ਹਾਊਸ 'ਚ ਬਣਾਇਆ ਗਿਆ ਹੈ। 26 ਨਵੰਬਰ, 2008 'ਚ ਹੋਏ ਹਮਲੇ 'ਚ ਅੱਤਵਾਦੀਆਂ ਨੇ ਨਰੀਮਨ ਹਾਊਸ ਨੂੰ ਵੀ ਨਿਸ਼ਾਨ ਬਣਾਇਆ ਸੀ।
ਸ਼ਾਹ ਮੱਧ ਪ੍ਰਦੇਸ਼ 'ਚ ਕਰਨਗੇ ਰੋਡ ਸ਼ੋਅ

ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਸੋਮਵਾਰ ਨੂੰ ਧਾਰ, ਇੰਦੌਰ 'ਚ ਜਨਸਭਾ ਅਤੇ ਰੋਡ ਸ਼ੋਅ 'ਚ ਹਿੱਸਾ ਲੈਣਗੇ। ਸ਼ਾਹ ਸਵੇਰੇ 11.50 ਵਜੇ ਇੰਦੌਰ ਤੋਂ ਹੈਲੀਕਾਪਟਰ ਰਾਹੀ ਧਾਰ ਜ਼ਿਲੇ ਦੇ ਕੁਕਸ਼ੀ ਪਹੁੰਚ ਕੇ ਜਨਸਭਾ ਨੂੰ ਸੰਬੋਧਿਤ ਕਰਨਗੇ।
ਅੱਜ ਦੇ ਮੈਚ

ਫੁੱਟਬਾਲ : ਬੈਂਗਲੁਰੂ ਬਨਾਮ ਦਿੱਲੀ (ਆਈ. ਐੱਸ. ਐੱਲ.)
ਵਰਲਡ ਟੂਰ ਕਾਰ ਰੇਸ-2018
ਫੁੱਟਬਾਲ : ਐੱਮ. ਐੱਲ. ਐੱਸ. ਫੁੱਟਬਾਲ ਟੂਰਨਾਮੈਂਟ-2018
ਨਾਬਾਲਿਗ ਲੜਕੀ ਨਾਲ ਗੈਂਗ ਰੇਪ ਕਰਨ ਦੇ ਦੋਸ਼ 'ਚ 5 ਲੜਕਿਆਂ ਖਿਲਾਫ ਮਾਮਲਾ ਦਰਜ
NEXT STORY