ਪਾਕਿਸਤਾਨ/ਅੰਮ੍ਰਿਤਸਰ : ਭਾਰਤ ਵਲੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਬਾਅਦ ਬੁੱਧਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਵੀ ਇਸ ਲਾਂਘੇ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ। ਇਸ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 70 ਸਾਲ ਤੋਂ ਦੁਨੀਆ 'ਚ ਵੱਸਦੇ ਹਰ ਸਿੱਖ ਵਲੋਂ ਕੀਤੀ ਜਾ ਰਹੀ ਅਰਦਾਸ ਅੱਜ ਪੂਰੀ ਹੋ ਗਈ ਹੈ। ਲੱਖਾਂ-ਕਰੋੜਾਂ ਅਰਦਾਸਾਂ ਤੋਂ ਬਾਅਦ ਮੁਰੀਦਾਂ ਦੀ ਇਹ ਮੁਰਾਦ ਪੂਰੀ ਹੋਈ ਹੈ।
ਭਾਵੁਕ ਹੁੰਦਿਆਂ ਹਰਸਿਮਰਤ ਨੇ ਅੱਜ ਦੇ ਇਸ ਦਿਨ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਭਾਰਤ ਤੋਂ ਦੂਰੀ ਸਿਰਫ 4 ਕਿਲੋਮੀਟਰ ਦੀ ਹੈ, ਪਰ ਇੰਨੀ ਨਜ਼ਦੀਕ ਹੁੰਦੇ ਹੋਏ ਵੀ ਇਥੇ ਪਹੁੰਚਦੇ-ਪਹੁੰਚਦੇ ਸਾਨੂੰ 70 ਸਾਲ ਦਾ ਲੰਮਾ ਸਮਾਂ ਲੱਗ ਗਿਆ। ਹਰਸਿਮਰਤ ਨੇ ਕਿਹਾ ਕਿ ਅੱਜ ਦਾ ਇਹ ਦਿਨ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਗੁਰੂ ਸਾਹਿਬ ਦੇ ਚਮਤਕਾਰ ਸਦਕਾ ਹੀ ਅੱਜ ਇਹ ਸੰਭਵ ਹੋ ਸਕਿਆ ਹੈ। ਇਸ ਲਈ ਹਰਸਿਮਰਤ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਵੀ ਕੀਤਾ।
ਚੰਡੀਗੜ੍ਹ 'ਚ ਦਸੰਬਰ ਤੋਂ ਲਾਗੂ ਹੋਵੇਗਾ 'ਰਾਈਟ ਟੂ ਸਰਵਿਸ' ਐਕਟ
NEXT STORY