ਡੇਰਾ ਬਾਬਾ ਨਾਨਕ,(ਵਤਨ) : ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਸੰਤੁਸ਼ਟ ਜਨਕ ਰਹੀ ਤੇ ਕਰਤਾਰਪੁਰ ਦਰਸ਼ਨ ਸਥੱਲ ਤੇ ਵੀ ਦੂਰੋਂ ਦਰਸ਼ਨ ਦੀਦਾਰ ਕਰਨ ਲਈ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 691 ਸ਼ਰਧਾਲੂਆਂ ਨੇ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਗਏ।
ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਪਰਤੀਆਂ ਸੰਗਤਾਂ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਕਰਤਾਰਪੁਰ ਸਾਹਿਬ ਜਾਣ ਲਈ ਪ੍ਰਕਿਰਿਆ ਦੀ ਸਮਝ ਆ ਗਈ ਹੈ ਅਤੇ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਦੋਹਾਂ ਦੇਸ਼ਾਂ ਦਾ ਸੁਰੱਖਿਆ ਦਾ ਮਾਮਲਾ ਹੈ ਅਤੇ ਪਾਸਪੋਰਟ ਇਸ ਲਾਂਘੇ ਲਈ ਅਤਿ ਜਰੂਰੀ ਦਸਤਾਵੇਜ ਹੈ ਪਰ ਫਿਰ ਵੀ ਜੇਕਰ ਸਰਕਾਰ ਇਨ•ਾਂ ਸ਼ਰਤਾਂ ਨੂੰ ਖਤਮ ਕਰ ਦੇਵੇ ਜਾਂ ਫਿਰ ਹੋਰ ਨਰਮ ਕਰ ਦੇਵੇ ਤਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਕਾਫੀ ਰਾਹਤ ਮਿਲੇਗੀ। ਸੰਗਤਾਂ ਦਾ ਇਹ ਵੀ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰੱਖੀ ਗਈ 20 ਡਾਲਰ ਦੀ ਫੀਸ ਕੁਝ ਵੀ ਨਹੀਂ ਹੈ ਅਤੇ ਇਸ ਸਬੰਧੀ ਕਿਸੇ ਵੀ ਤਰਾਂ ਦਾ ਵਿਵਾਦ ਨਹੀਂ ਹੋਣਾ ਚਾਹਿਦਾ ਹੈ। ਸੰਗਤਾਂ ਦਾ ਕਹਿਣਾ ਹੈ ਕਿ ਜੇਕਰ ਇਹ ਕੋਰੀਡੋਰ ਲੰਬੇ ਸਮੇਂ ਤੱਕ ਖੁੱਲਾ ਰਹਿੰਦਾ ਹੈ ਤਾਂ ਯਕੀਨਨ ਦੋਹਾਂ ਦੇਸ਼ਾਂ ਵਿਚ ਅਮਨ ਦੇ ਪੁੱਲ ਦਾ ਕੰਮ ਕਰੇਗਾ ਅਤੇ ਸਰਹੱਦੀ ਖਿੱਤੇ ਵਿਚ ਸ਼ਾਂਤੀ ਵੀ ਰਹੇਗੀ ਅਤੇ ਵਪਾਰ ਖੁੱਲਣ ਦੇ ਵੀ ਮੌਕੇ ਆਰੰਭ ਹੋਣਗੇ। ਸੰਗਤਾਂ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵਲੋਂ ਕੀਤੇ ਪ੍ਰਬੰਧ ਲਾਮਿਸਾਲ ਹਨ ਅਤੇ ਇਨ੍ਹਾਂ ਥੋੜੇ ਸਮੇਂ ਵਿਚ ਪਾਕਿਸਤਾਨ ਵਲੋਂ ਕੀਤੇ ਪ੍ਰਬੰਧ ਕਾਬਿਲੇ ਤਾਰੀਫ ਹਨ ਅਤੇ ਪਾਕਿਸਾਤਨੀਆਂ ਵਲੋਂ ਭਾਰਤੀਆਂ ਦਾ ਬੜੇ ਨਿੱਘੇ ਤਰੀਕੇ ਨਾਲ ਸਵਾਗਤ ਕੀਤਾ ਜਾਦਾ ਹੈ ਅਤੇ ਪਾਕਿਸਤਾਨੀ ਆਪਣੀ ਆਉਂ ਭਗਤ ਨਾਲ ਹੀ ਭਾਰਤੀਆਂ ਦਾ ਮਨ ਮੋਹ ਲੈਂਦੇ ਹਨ।
ਸੰਗਤਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਾਸਪੋਰਟ ਬਨਾਉਣ ਲਈ ਵੱਧ ਤੋਂ ਵੱਧ ਕੈਂਪ ਲਗਾਉਣੇ ਚਾਹਿਦੇ ਹਨ ਤਾਂ ਜੋ ਸੰਗਤ ਵੱਧ ਤੋਂ ਵਧ ਇਨ੍ਹਾਂ ਕੈਂਪਾਂ ਦਾ ਲਾਭ ਲੈ ਕੇ ਪਾਸਪੋਰਟ ਬਣਾ ਸਕੇ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕੇ। ਸੰਗਤਾਂ ਨੇ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਵਿਖੇ ਪਾਸਪੋਰਟ ਸੇਵਾ ਕੇਂਦਰ ਖੋਲਣ ਅਤੇ ਬਸ ਸਟੈਂਡ ਤੋਂ ਕਰਤਾਰਪੁਰ ਕੋਰੀਡੋਰ ਲਈ ਸ਼ੁਰੂ ਕੀਤੀ ਸਪੈਸ਼ਲ ਬਸ ਸੇਵਾ ਦੀ ਵੀ ਸਲਾਘਾ ਕੀਤੀ।
ਮਤਰੇਈ ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਤੀ ਦੇ ਕੀਤੇ 3 ਦਰਜਨ ਟੁਕੜੇ
NEXT STORY