ਸ਼੍ਰੀਨਗਰ/ਚੰਡੀਗੜ੍ਹ/ਲੁਧਿਆਣਾ (ਰਾਜੇਸ਼, ਸਲੂਜਾ) - ਕਸ਼ਮੀਰ ਅਤੇ ਹਿਮਾਚਲ ਦੀਆਂ ਚੋਟੀਆਂ ਨੇ ਫਿਰ ਬਰਫ਼ ਦੀ ਚਾਦਰ ਤਾਣ ਲਈ ਹੈ। ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ ਅਤੇ ਪਹਿਲਗਾਮ ਅਤੇ ਸ਼ਿਮਲਾ ਨਾਲ ਜੁੜੇ ਕੁਫ਼ਰੀ ਸਮੇਤ ਲਾਹੌਲ-ਸਪੀਤੀ, ਕਿੰਨੌਰ, ਕੁੱਲੂ, ਮਨਾਲੀ, ਰੋਹਤਾਂਗ ਅਤੇ ਚੰਬਾ ਜ਼ਿਲ੍ਹਿਆਂ ’ਚ ਤਾਜ਼ਾ ਬਰਫਬਾਰੀ ਹੋ ਰਹੀ ਹੈ, ਜਦੋਂਕਿ ਮੈਦਾਨੀ ਹਿੱਸਿਆਂ ’ਚ ਕਿਤੇ-ਕਿਤੇ ਹਲਕਾ ਮੀਂਹ ਪਿਆ। ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ’ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਹੀ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ’ਚ ਘੱਟੋ-ਘੱਟ ਤਾਪਮਾਨ ਸਾਧਾਰਣ ਨਾਲੋਂ ਵੱਧ ਦਰਜ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਟੱਕਰ ਦੇਣ ਲਈ ਤਿਆਰ ਇਹ 'ਆਪ' ਆਗੂ, ਦਿੱਤੀ ਵੱਡੀ ਚੁਣੌਤੀ (ਵੀਡੀਓ)
ਸ਼੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ 2.2, ਗੁਲਮਰਗ ’ਚ ਸਿਫ਼ਰ ਤੋਂ 5, ਪਹਿਲਗਾਮ ’ਚ ਸਿਫ਼ਰ ਤੋਂ 0.6, ਕਾਜੀਗੁੰਡ ’ਚ 0.7 ਅਤੇ ਕੁਪਵਾੜਾ ’ਚ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੇਸ਼ ਵਿਚ ਇਕ ਪਾਸੇ ਪਹਾੜੀ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਦੂਜੇ ਪਾਸੇ ਪੱਛਮੀ ਚੱਕਰਵਾਤ ਦੇ ਸਰਗਰਮ ਹੋਣ ਨਾਲ ਸਿੱਧਾ ਪ੍ਰਭਾਵ ਜ਼ਬਰਦਸਤ ਠੰਡ ਦੇ ਰੂਪ ’ਚ ਮੈਦਾਨੀ ਇਲਾਕਿਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਅੱਜ ਮੌਸਮ ਵਾਰ-ਵਾਰ ਕਰਵਟ ਲੈਂਦਾ ਰਿਹਾ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਗੈਂਗਵਾਰ ’ਚ ਗੈਂਗਸਟਰਾਂ ਨੇ ਕੀਤਾ ਵੱਡਾ ਖ਼ੁਲਾਸਾ: ਤਿੰਨ ਸ਼ਾਰਪ ਸ਼ੂਟਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਸਵੇਰ ਦੇ ਸਮੇਂ ਆਸਮਾਨ ਸਮੋਗ ਦੀ ਚਾਦਰ ’ਚ ਸਿਮਟਿਆ ਦਿਖਾਈ ਦਿੱਤਾ। ਦੁਪਹਿਰ ਸਮੇਂ ਸੂਰਜ ਦੇਵਤਾ ਦੀ ਇਕ ਝਲਕ ਦੇਖਣ ਨੂੰ ਮਿਲੀ। ਸ਼ਾਮ ਢਲਦੇ ਹੀ ਬਾਰਿਸ਼ ਨੇ ਦਸਤਕ ਦੇ ਦਿੱਤੀ। ਸਮੋਗ ਤੋਂ ਰਾਹਤ ਲਈ ਬਾਰਿਸ਼ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ 21 ਤੋਂ 23 ਜਨਵਰੀ ਤੱਕ ਹਵਾਵਾਂ, ਬਾਰਿਸ਼ ਅਤੇ ਗੜ੍ਹੇਮਾਰੀ ਹੋ ਸਕਦੀ ਹੈ। ਸ਼ੀਤ ਲਹਿਰ ਦਾ ਪ੍ਰਭਾਵ ਇਸ ਹੱਦ ਤੱਕ ਲੋਕਾਂ ਨੂੰ ਝਿੰਜੋੜ ਰਿਹਾ ਹੈ ਕਿ ਹਰ ਕੋਈ ਠਰਦਾ ਨਜ਼ਰ ਆਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਬਿਨਾਂ ਮਾਸਕ ਤੋਂ ਸੜਕਾਂ ’ਤੇ ਘੁੰਮਣ ਵਾਲੇ ਲੋਕਾਂ ’ਤੇ ਕੱਸਿਆ ਜਾਵੇਗਾ ਹੁਣ ਸ਼ਿਕੰਜਾ
ਠੰਡੇ ਮੌਸਮ ਦੀ ਵਜ੍ਹਾ ਨਾਲ ਲੁਧਿਆਣਾ ’ਚ ਹੌਜ਼ਰੀ ਕਾਰੋਬਾਰੀ ਹੀ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ, ਜਦ ਕਿ ਹੋਰ ਕਾਰੋਬਾਰ ਇਕ ਤਰ੍ਹਾਂ ਨਾਲ ਚੌਪਟ ਹੋ ਕੇ ਰਹਿ ਗਏ ਹਨ। ਸੜਕਾਂ ’ਤੇ ਆਵਾਜਾਈ ਵੀ ਆਮ ਦਿਨਾਂ ਦੀ ਤੁਲਨਾ ਵਿਚ ਕਾਫੀ ਘੱਟ ਨਜ਼ਰ ਆਉਂਦੀ ਹੈ। ਦਿਹਾੜੀਦਾਰ ਲੋਕ ਸ਼ੀਤ ਲਹਿਰ ਤੋਂ ਬਚਣ ਲਈ ਸੜਕਾਂ ਕਿਨਾਰੇ ਅੱਗ ਦਾ ਸਹਾਰਾ ਲੈਂਦੇ ਦਿਖਾਈ ਪੈਂਦੇ ਹਨ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਨਿਊਨਤਮ ਪਾਰਾ 8.7 ਡਿਗਰੀ ਸੈਲਸੀਅਸ ਅਤੇ ਅਧਿਕਤਮ ਪਾਰਾ 14.4 ਡਿਗਰੀ ਸੈਲਸੀਅਸ ਰਿਹਾ। ਮੌਸਮ ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ’ਚ ਮੌਸਮ ਦਾ ਮਿਜਾਜ਼ ਠੰਡਾ ਅਤੇ ਖੁਸ਼ਕ ਬਣਿਆ ਰਹੇਗਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵਾਰਦਾਤ: ਉਪ ਮੁੱਖ ਮੰਤਰੀ ਦੇ ਘਰ ਨੇੜੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਫੈਲੀ ਸਨਸਨੀ
ਅੰਮ੍ਰਿਤਸਰ ’ਚ ਹੇਠਲਾ ਤਾਪਮਾਨ 9.4, ਲੁਧਿਆਣਾ ’ਚ 10.7 ਅਤੇ ਚੰਡੀਗੜ੍ਹ ’ਚ 10.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਅੰਬਾਲਾ ’ਚ ਘੱਟੋ-ਘੱਟ ਤਾਪਮਾਨ 10.1, ਹਿਸਾਰ ’ਚ 8.8, ਕਰਨਾਲ ’ਚ 9.8, ਰੋਹਤਕ ’ਚ 9.4, ਗੁਰੂਗ੍ਰਾਮ ’ਚ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਓਧਰ ਹਿਮਾਚਲ ’ਚ ਬਰਫ਼ਬਾਰੀ ਕਾਰਨ 149 ਸੜਕਾਂ ਅਜੇ ਵੀ ਬੰਦ ਪਈਆਂ ਹੋਈਆਂ ਹਨ। ਮੌਸਮ ਵਿਭਾਗ ਨੇ 24 ਜਨਵਰੀ ਤੱਕ ਸਮੁੱਚੇ ਹਿਮਾਚਲ ’ਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ। ਮੈਦਾਨੀ ਹਿੱਸਿਆਂ ’ਚ 22 ਤੇ 23 ਜਨਵਰੀ ਨੂੰ ਭਾਰੀ ਮੀਂਹ, ਜਦੋਂ ਕਿ ਪਹਾੜੀ ਇਲਾਕਿਆਂ ’ਚ ਭਾਰੀ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ED ਦੀ ਰੇਡ ਅਤੇ ਰੇਤ ਮਾਈਨਿੰਗ ਨੂੰ ਲੈ ਕੇ ਤਰੁਣ ਚੁੱਘ ਦਾ CM ਚੰਨੀ ’ਤੇ ਤਿੱਖਾ ਹਮਲਾ, ਮੰਗਿਆ ਅਹੁਦੇ ਤੋਂ ਅਸਤੀਫ਼ਾ
ਰਿਸ਼ਤੇਦਾਰਾਂ ਤੋਂ ਕਰੋੜਾਂ ਰੁਪਏ ਦੀ ਹੋਈ ਬਰਾਮਦਗੀ ’ਤੇ ਪਰਮਿੰਦਰ ਢੀਂਡਸਾ ਨੇ CM ਚੰਨੀ ’ਤੇ ਕੱਸਿਆ ਤੰਜ
NEXT STORY