ਜਲੰਧਰ (ਰਮਨਦੀਪ ਸੋਢੀ) ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਦਰਮਿਆਨ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਜੇ ਵੀ ਮੌਕਾ ਸੰਭਾਲਣ ਦੀ ਚਿਤਾਵਨੀ ਦਿੱਤੀ ਹੈ। ਬਾਜਵਾ ਨੇ ਆਖਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਤਕ ਕਈ ਕਿਤਾਬਾਂ ਲਿਖ ਚੁੱਕੇ ਹਨ ਪਰ ਹੁਣ ਕੈਪਟਨ ਦੇ ਰਾਜ ’ਤੇ ਕਿਤਾਬ ਲਿਖੀ ਜਾਵੇਗੀ। ਕ੍ਰਿਪਾ ਕਰਕੇ ਗੁਰੂ ਨਾਲ ਕੀਤੇ ਵਾਅਦੇ ਨਿਭਾਓ ਨਹੀਂ ਤਾਂ ਇਤਿਹਾਸਕਾਰ ਤੁਹਾਡੇ ਬਾਰੇ ਕੀ ਲਿਖਣਗੇ, ਇਸ ਦਾ ਹਿਸਾਬ ਤੁਸੀਂ ਆਪ ਹੀ ਲਗਾ ਸਕਦੇ ਹੋ।
ਇਹ ਵੀ ਪੜ੍ਹੋ :ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ 'ਤੇ ਸਿਆਸੀ ਘਮਸਾਨ, ਕੈਪਟਨ-ਯੋਗੀ ਦੀਆਂ ਵੱਖ-ਵੱਖ ਦਲੀਲਾਂ
ਬਾਜਵਾ ਨੇ ਕਿਹਾ ਕਿ ਪਟਿਆਲਾ ਰਿਆਸਤ ਨੂੰ ਰਾਜ ਕਰਦਿਆਂ ਸਵਾ 200 ਸਾਲ ਹੋ ਗਏ ਹਨ। ਇਤਿਹਾਸ ਮੁਤਾਬਿਕ 10 ਵੀਂ ਪਾਤਸ਼ਾਹੀ ਦੇ ਆਸ਼ੀਰਵਾਦ ਨਾਲ 1792 ਈ. ਵਿੱਚ ਪਟਿਆਲਾ ਰਿਆਸਤ ਬੱਝੀ ਸੀ, ਜਿਸ ਨੂੰ ਕੈਪਟਨ ਸਾਹਿਬ ਖ਼ੁਦ ਵੀ ਕਬੂਲਦੇ ਨੇ। ਕੈਪਟਨ ਨੇ 1984 ਆਪ੍ਰਸ਼ੇਨ ਬਲਿਊ ਸਟਾਰ ਦੇ ਵਿਰੋਧ ਵਜੋਂ ਅਸਤੀਫ਼ਾ ਦਿੱਤਾ, ਫਿਰ ਬਰਨਾਲਾ ਸਾਹਿਬ ਦੀ ਸਰਕਾਰ ਵੇਲੇ ਆਪ੍ਰੇਸ਼ਨ ਬਲੈਕ ਥੰਡਰ ਦੇ ਰੋਸ ਵਜੋਂ ਵੀ ਅਸਤੀਫ਼ਾ ਦਿੱਤਾ, ਇਸੇ ਤਰ੍ਹਾਂ ਪਾਣੀਆਂ ਦੇ ਰਖਵਾਲੇ ਵਜੋਂ ਵੀ ਉਹ ਪੰਜਾਬੀਆਂ ਨਾਲ ਖੜ੍ਹੇ ਸਨ। ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜ਼ਾਂ ਅਤੇ ਸਿੱਖਾਂ ’ਚ ਹੋਈਆਂ ਜੰਗਾਂ ’ਤੇ ਕਿਤਾਬ ਲਿਖੀ, ਫਿਰ ਮਹਾਰਾਜਾ ਰਣਜੀਤ ਸਿੰਘ ’ਤੇ ਕਿਤਾਬ ਲਿਖੀ ਅਤੇ 1965-71 ਦੀ ਜੰਗ ’ਤੇ ਵੀ ਕਿਤਾਬ ਲਿਖੀ ਹੈ ਪਰ ਹੁਣ ਵੇਲਾ ਮੁੱਖ ਮੰਤਰੀ ਦੇ ਰਾਜ ’ਤੇ ਕਿਤਾਬ ਲਿਖਣ ਦਾ ਹੈ, ਜੇਕਰ ਉਨ੍ਹਾਂ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਇਤਿਹਾਸਕਾਰ ਉਨ੍ਹਾਂ ’ਤੇ ਵੀ ਕਿਤਾਬ ਲਿਖਣਗੇ ਅਤੇ ਉਨ੍ਹਾਂ ’ਤੇ ਲਿਖੀ ਜਾਣ ਵਾਲੀ ਕਿਤਾਬ ਦਾ ਅੰਦਾਜ਼ਾ ਉਹ ਆਪ ਹੀ ਲਗਾ ਸਕਦੇ ਹਨ। ਬਾਜਵਾ ਨੇ ਕਿਹਾ ਕਿ ਅਜੇ ਵੀ ਪੰਜਾਬ ਸਰਕਾਰ ਕੋਲ 8 ਮਹੀਨਿਆਂ ਦਾ ਸਮਾਂ ਪਿਆ ਹੈ, ਜੇਕਰ ਲੋਕਾਂ ਦੀ ਕਚਹਿਰੀ ਵਿਚ ਜਾਣਾ ਹੈ ਤਾਂ ਵਾਅਦੇ ਪੂਰੇ ਕਰਨੇ ਪੈਣਗੇ ਅਤੇ ਬਾਦਲਾਂ ਅਤੇ ਸੁਮੇਧ ਸੈਣੀ ਨੂੰ ਜਾਂਚ ਦੇ ਦਾਇਰੇ ਵਿਚ ਲਿਆਉਣਾ ਪਵੇਗਾ
ਇਹ ਵੀ ਪੜ੍ਹੋ : ਕਾਂਗਰਸ 'ਚ ਮਚੀ ਤਰਥੱਲੀ ਦੇ ਬਾਵਜੂਦ ਕੈਪਟਨ ਖਾਮੋਸ਼, ਜਾਣੋ ਕਿਉਂ
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜੁਆਬ
ਅਰਦਾਸ ਟਰੱਸਟ ਵੱਲੋਂ ਆਕਸੀਜਨ ਕੰਸਨਟਰੇਟ ਲੋਕ ਸੇਵਾ ਲਈ ਭੇਟ ਕੀਤੇ
NEXT STORY