ਅੰਮ੍ਰਿਤਸਰ (ਮਹਿੰਦਰ) - ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੁਆਰਾ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਮੁਖੀ ਸੰਜੇ ਸਿੰਘ ਤੇ ਦਿੱਲੀ ਡਾਇਲਾਗ ਕਮੇਟੀ ਦੇ ਚੇਅਰਮੈਨ ਆਸ਼ੀਸ਼ ਖੇਤਾਨ ਖਿਲਾਫ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ 'ਚ 8 ਜੂਨ ਨੂੰ ਵੀ ਨਾ ਤਾਂ 'ਆਪ' ਦੇ ਉਕਤ ਨੇਤਾ ਅਦਾਲਤ ਪਹੁੰਚੇ ਅਤੇ ਨਾ ਹੀ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਆਏ। ਸ਼ਿਕਾਇਤਕਰਤਾ ਅਤੇ ਕਥਿਤ ਦੋਸ਼ੀ 'ਆਪ' ਨੇਤਾਵਾਂ ਦੁਆਰਾ ਭੇਜੇ ਗਏ ਪੇਸ਼ੀ ਵਿਚ ਨਾ ਪਹੁੰਚ ਪਾਉਣ ਸਬੰਧੀ ਬਿਨੈ ਪੱਤਰਾਂ ਨੂੰ ਸਵੀਕਾਰ ਕਰਦੇ ਹੋਏ ਜੇ. ਐੱਮ. ਆਈ. ਸੀ. ਅਰਜੁਨ ਸਿੰਘ ਦੀ ਅਦਾਲਤ ਨੇ ਇਸ ਮਾਮਲੇ 'ਤੇ ਅਗਲੀ ਸੁਣਵਾਈ ਲਈ 14 ਜੁਲਾਈ ਦੀ ਤਰੀਕ ਤੈਅ ਕੀਤੀ ਹੈ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਮੁੱਦਈ ਬਿਕਰਮ ਸਿੰਘ ਮਜੀਠੀਆ ਦੇ ਗਵਾਹ ਕੈਪਟਨ ਅਜੀਤਪਾਲ ਸਿੰਘ ਰੰਧਾਵਾ ਦੀ ਗਵਾਹੀ 'ਤੇ ਗਰਮਾ-ਗਰਮ ਬਹਿਸ ਹੋਈ। ਇਸ ਦੌਰਾਨ ਕੈਪਟਨ ਰੰਧਾਵਾ ਦਾ ਕਹਿਣਾ ਸੀ ਕਿ ਉਸ ਦੇ ਕੋਲ ਉਹ ਸੀ. ਡੀ. ਮੌਜੂਦ ਹੈ, ਜਿਸ ਵਿਚ ਕੇਜਰੀਵਾਲ ਦਾ ਭਾਸ਼ਣ ਅਤੇ ਬਿਆਨ ਰਿਕਾਰਡ ਹੈ। ਇਸ ਭਾਸ਼ਣ ਵਿਚ ਕੇਜਰੀਵਾਲ ਸ਼ਰੇਆਮ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਕੇ ਉਸ 'ਤੇ ਡਰੱਗ ਕਾਰੋਬਾਰ ਵਿਚ ਸ਼ਾਮਿਲ ਹੋਣ ਦੇ ਦੋਸ਼ ਲਾ ਰਿਹਾ ਹੈ ਅਤੇ ਉਨ੍ਹਾਂ ਨੂੰ ਕਾਲਰ ਤੋਂ ਫੜ ਕੇ ਜੇਲ ਵਿਚ ਬੰਦ ਕਰਵਾਉਣ ਦੀਆਂ ਗੱਲਾਂ ਕਰ ਰਿਹਾ ਹੈ। ਕੈਪਟਨ ਰੰਧਾਵਾ ਦੇ ਇਸ ਬਿਆਨ 'ਤੇ ਬਚਾਅ ਪੱਖ ਦੇ ਕੌਂਸਲ ਨੇ ਅਜਿਹੇ-ਅਜਿਹੇ ਸਵਾਲ ਪੁੱਛੇ ਕਿ ਉਹ ਇਕ ਤਰ੍ਹਾਂ ਨਾਲ ਚਕਰਾ ਗਏ ਅਤੇ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਉਨ੍ਹਾਂ ਨੇ ਨਹੀਂ ਪਤਾ ਕਹਿ ਕੇ ਛੁਟਕਾਰਾ ਪਾਇਆ।
ਨਾਭਾ ਜੇਲ ਬ੍ਰ੍ਰੇਕ ਕਾਂਡ 'ਚ ਫਰਾਰ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਕਾਬੂ!
NEXT STORY