ਫਤਿਹਗੜ੍ਹ ਸਾਹਿਬ, (ਜਗਦੇਵ)- ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਰਸ਼ਪਿੰਦਰ ਸਿੰਘ ਰਾਜਾ ਨੇ ਸਾਰੇ ਬਲਾਕ ਪ੍ਰਧਾਨਾਂ, ਸਰਕਲ ਪ੍ਰਧਾਨਾਂ ਅਤੇ ਵਲੰਟੀਅਰਾਂ ਨਾਲ ਮੀਟਿੰਗ ਕੀਤੀ ।
ਇਸ ਮੌਕੇ ਰਾਜਾ ਨੇ ਕਿਹਾ ਕਿ ਹਲਕੇ ਦੇ ਦਰਜਨਾਂ ਪਿੰਡਾਂ ਤੋਂ ਬਾਘਾ ਪੁਰਾਣਾ ਕਿਸਾਨ ਮਹਾਸੰਮੇਲਨ ਲਈ ਸੈਂਕੜੇ ਵਾਲੰਟੀਅਰ ਪਹੁੰਚੇ। ਰਾਜਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਕਿਸਾਨਾਂ ਦੇ ਹੱਕਾਂ ਲਈ ਪੰਜਾਬ ਆਉਣ ਨਾਲ ਆਮ ਲੋਕਾਂ ’ਚ ਉਤਸ਼ਾਹ ਵੱਧ ਗਿਆ ਹੈ। ਪੰਜਾਬ ਦੇ ਲੋਕ ਦਿੱਲੀ ਵਰਗੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਉਨ੍ਹਾ ਨਾਲ ਬਲਾਕ ਪ੍ਰਧਾਨ ਅਜੀਤ ਸਿੰਘ ਤਿੰਬਰਪੁਰ, ਸ਼ਹਿਰੀ ਪ੍ਰਧਾਨ ਸੰਨੀ ਚੋਪੜਾ, ਬਲਦੇਵ ਸਿੰਘ ਭੱਲ ਮਾਜਰਾ, ਹਰਪ੍ਰੀਤ ਸਿੰਘ ਪੰਜੋਲੀ, ਗੁਰਵਿੰਦਰ ਸਿੰਘ ਪੰਜੋਲਾ ਆਦਿ ਹਾਜ਼ਰ ਹਨ।
ਕਿਸਾਨ ਸੰਘਰਸ਼ ਦੇ ਯੋਧੇ ਇਕਬਾਲ ਸਿੰਘ ਖੇੜਾ 117 ਦਿਨਾਂ ਤੋਂ ਦਿੱਲੀ 'ਚ ਕਰ ਰਹੇ ਹਨ ਲੰਗਰ ਦੀ ਸੇਵਾ
NEXT STORY