ਲੁਧਿਆਣਾ (ਜੋਸ਼ੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐੱਮਪੀ ਰਾਘਵ ਚੱਢਾ ਦੀ ਹਾਜ਼ਰੀ ’ਚ ਸ਼ਨੀਵਾਰ ਨੂੰ ਦਿੱਲੀ ’ਚ ‘ਪੰਜਾਬ’ਜ਼ ਵਾਇਸ ਇਨ ਦਿ ਪਾਰਲੀਆਮੈਂਟ’ ਨਾਂ ਦੀ ਇਕ ਕੌਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ। ਇਹ ਪੁਸਤਕ ‘ਆਪ’ ਸੰਸਦ (ਰਾਜ ਸਭਾ) ਸੰਜੀਵ ਅਰੋੜਾ ਦੇ ਰਾਜ ਸਭਾ ’ਚ ਪਹਿਲੇ ਸਾਲ 2022-23 ਸਬੰਧੀ ਹੈ। ਪੁਸਤਕ ਦੀ ਘੁੰਡ ਚੁਕਾਈ ਕਰਦਿਆਂ ਕੇਜਰੀਵਾਲ ਨੇ ਰਾਜ ਸਭਾ ਅਤੇ ਉਸ ਦੇ ਬਾਹਰ ਲੋਕ ਹਿੱਤ ਦੇ ਮੁੱਦਿਆਂ ਨੂੰ ਉਜਾਗਰ ਕਰਨ ’ਚ ਅਰੋੜਾ ਵੱਲੋਂ ਕੀਤੇ ਕੰਮਾਂ ਅਤੇ ਯਤਨਾਂ ਦੀ ਕਾਫੀ ਸ਼ਲਾਘਾ ਕੀਤੀ।
ਕੇਜਰੀਵਾਲ ਨੇ ਕਿਹਾ ਕਿ ਇਹ ਪੁਸਤਕ ਅਰੋੜਾ ਦੇ ਕੰਮ ਕਰਨ ਦੀ ਅੰਦਰੂਨੀ ਭਾਵਨਾ ਨੂੰ ਦਰਸਾਉਂਦੀ ਹੈ, ਜੋ ਹਰ ਸੰਭਵ ਪੱਧਰ ’ਤੇ ਜਨਤਕ ਮੁੱਦਿਆਂ ਨੂੰ ਹੱਲ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਨੇ ਅਰੋੜਾ ਨੂੰ ਕਿਹਾ ਕਿ ਸਾਨੂੰ ਤੁਹਾਡੇ ’ਤੇ ਮਾਣ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਅਰੋੜਾ ਨੂੰ ਅਤੀਤ ਵਾਂਗ ਭਵਿੱਖ ’ਚ ਵੀ ਚੰਗੇ ਕੰਮ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਅਰੋੜਾ ਦੇ ਕੰਮ ਕਰਨ ਦੇ ਤਰੀਕੇ ਤੋਂ ਕਾਫੀ ਪ੍ਰੇਰਿਤ ਹੈ। ਇਹ ਲੁਧਿਆਣਾ ਦੇ ਲੋਕਾਂ ਦੀ ਕਿਸਮਤ ਹੈ ਕਿ ਉਨ੍ਹਾਂ ਨੂੰ ਅਰੋੜਾ ਰਾਜ ਸਭਾ ’ਚ ਆਪਣੇ ਨੁਮਾਇੰਦੇ ਦੇ ਰੂਪ ’ਚ ਮਿਲੇ।
ਇਹ ਵੀ ਪੜ੍ਹੋ : ਮੋਬਾਇਲ ਚੋਰੀ ਕਰਨ ਵਾਲੇ ਨੂੰ ਹੀ ਦਿਲ ਦੇ ਬੈਠੀ ਕੁੜੀ, ਵਾਇਰਲ ਹੋ ਰਹੀ ਅਜਬ ਪ੍ਰੇਮ ਦੀ ਗਜ਼ਬ ਕਹਾਣੀ
ਕੇਜਰੀਵਾਲ ਨੇ ਕਿਹਾ ਕਿ ਅਰੋੜਾ ਦੇ ਯਤਨਾਂ ਨਾਲ ਲੁਧਿਆਣਾ ਦੇ ਲੋਕਾਂ ਦੇ ਕਈ ਮੁੱਦੇ ਪਹਿਲਾਂ ਹੀ ਹੱਲ ਹੋ ਚੁੱਕੇ ਹਨ ਅਤੇ ਉਮੀਦ ਹੈ ਕਿ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ ਅਤੇ ਅਰੋੜਾ ਤੇ ਆਮ ਆਦਮੀ ਪਾਰਟੀ ਦੋਵਾਂ ਦੇ ਯਤਨਾਂ ਨਾਲ ਲੁਧਿਆਣਾ ਦੇਸ਼ ਭਰ ’ਚ ਇਕ ਸ਼ਾਈਨਿੰਗ ਸਿਟੀ ਬਣ ਜਾਵੇਗਾ।
ਇਸ ਮੌਕੇ ਐੱਮਪੀ ਰਾਘਵ ਚੱਢਾ ਵੀ ਮੌਜੂਦ ਰਹੇ। ਉਨ੍ਹਾਂ ਨੇ ਵੀ ਅਰੋੜਾ ਦੇ ਯਤਨਾਂ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਤੇ ਅਰੋੜਾ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਕੰਮਾਂ ਲਈ ਵਧਾਈ ਵੀ ਦਿੱਤੀ। ਆਪਣੀ ਪੁਸਤਕ ਪੇਸ਼ ਕਰਦਿਆਂ ਅਰੋੜਾ ਨੇ ਪੰਜਾਬ ਤੋਂ ਐੱਮਪੀ ਮੈਂਬਰ ਵਜੋਂ ਕੇਜਰੀਵਾਲ ਦੇ ਵਿਸ਼ਵਾਸ ਅਤੇ ਆਤਮ-ਵਿਸ਼ਵਾਸ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਅਤੇ ਦੇਸ਼ ਪ੍ਰਤੀ ਨਜ਼ਰੀਏ ਤਹਿਤ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਕੌਫੀ ਟੇਬਲ ਬੁੱਕ 2022-23 ’ਚ ਉਨ੍ਹਾਂ ਵੱਲੋਂ ਕੀਤੀਆਂ ਸਾਰੀਆਂ ਪਹਿਲਾਂ ਦਾ ਇਕ ਦ੍ਰਿਸ਼ ਅਤੇ ਪਾਠ ਪ੍ਰਦਰਸ਼ਨ ਹੈ, ਜਦੋਂਕਿ ਸਾਲਾਨਾ ਰਿਪੋਰਟ 2022-23 ਮੇਰੀਆਂ ਸੰਸਦੀ ਗਤੀਵਿਧੀਆਂ ਜਿਵੇਂ ਕਿ ਬਹਿਸ, ਪ੍ਰਸ਼ਨ, ਭਾਸ਼ਣ ਅਤੇ ਪ੍ਰਸਤਾਵ ਦਾ ਦਸਤਾਵੇਜ਼ੀਕਰਣ ਕਰਦੀਆਂ ਹਨ, ਜਿਸ ਵਿੱਚ ਉਨ੍ਹਾਂ ਨੇ ਹਿੱਸਾ ਲਿਆ ਹੈ।
ਇਹ ਵੀ ਪੜ੍ਹੋ : ਇਸ ਦੇਸ਼ 'ਚ ਮਿਲਿਆ 1000 ਸਾਲ ਪੁਰਾਣਾ ਰਹੱਸਮਈ ਸ਼ਹਿਰ, ਖੁੱਲ੍ਹਣਗੇ ਇਤਿਹਾਸ ਦੇ ਕਈ ਵੱਡੇ ਰਾਜ਼
ਅਰੋੜ ਨੇ ਕੇਜਰੀਵਾਲ ਨੂੰ ਕਿਹਾ ਕਿ ਉਨ੍ਹਾਂ ਦੀ ਹਮਾਇਤ ਅਤੇ ਉਤਸ਼ਾਹ ਪੰਜਾਬ ਅਤੇ ਦੇਸ਼ ਦੇ ਕਲਿਆਣ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਣਾ ਦਾ ਸਰੋਤ ਰਿਹਾ ਹੈ। ਉਨ੍ਹਾਂ ਕੇਜਰੀਵਾਲ ਨੂੰ ਅੱਗੇ ਕਿਹਾ ਕਿ ਮੈਂ ਤੁਹਾਡੇ ਅਨੁਕਰਣੀ ਸ਼ਾਸਨ ਅਤੇ ਇਨੋਵੇਟਿਵ ਨੀਤੀਆਂ ਤੋਂ ਬਹੁਤ ਕੁਝ ਸਿੱਖਿਆ ਹੈ, ਜਿਸ ਨੇ ਦਿੱਲੀ ਨੂੰ ਇਕ ਮਾਡਲ ਰਾਜ ’ਚ ਬਦਲ ਦਿੱਤਾ ਹੈ। ਉਹ ਪੰਜਾਬ ਅਤੇ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਅਤੇ ਚੁਣੌਤੀਆਂ ’ਤੇ ਇਕ ਸੰਸਦ ਮੈਂਬਰ ਵਜੋਂ ਹਮੇਸ਼ਾ ਉਨ੍ਹਾਂ ਦਾ ਮਾਰਗਦਰਸ਼ਨ ਅਤੇ ਸਲਾਹ ਲੈਂਦੇ ਰਹਿਣਗੇ।
ਅਰੋੜਾ ਨੇ ਮੁੱਖ ਰੂਪ ਨਾਲ ਲੁਧਿਆਣਾ ਅਤੇ ਪੂਰੇ ਪੰਜਾਬ ਰਾਜ ’ਚ ਕਫਾਇਤੀ ਸਿਹਤ ਦੇਖਭਾਲ, ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹ ਦੇਣ ਲਈ ਕੰਮ ਕੀਤਾ ਹੈ। ਇਸ ’ਚ ਹਲਵਾਰਾ ਹਵਾਈ ਅੱਡਾ, ਐੱਨ. ਐੱਚ. ਏ. ਆਈ. ਪ੍ਰਾਜੈਕਟਾਂ, ਰੇਲਵੇ ਸਟੇਸ਼ਨ ਦਾ ਆਧੁਨਿਕੀਕਰਨ, ਈ. ਐੱਸ. ਆਈ. ਸੀ. ਹਸਪਤਾਲ ਨੂੰ ਅਪਗ੍ਰੇਡ ਕਰਨਾ, ਪਾਸਪੋਰਟ ਦਫਤਰ ਦੀ ਨਵੀਂ ਅਤੇ ਬਿਹਤਰ ਸਹੂਲਤ ਸਮੇਤ ਕਈ ਹੋਰ ਕੰਮ ਸ਼ਾਮਲ ਹਨ। ਅਰੋੜਾ ਨੇ ਦਿੱਤੇ ਸਮੇਂ ’ਚ ਆਪਣੀ ਪੂਰੀ ਐੱਮ. ਪੀ. ਐੱਲ. ਏ. ਡੀ. ਰਾਸ਼ੀ ਵੀ ਮਨਜ਼ੂਰ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਹਰ ਅੱਖ ਹੋਈ ਨਮ
NEXT STORY