ਅੰਮ੍ਰਿਤਸਰ, (ਨੀਰਜ, ਇੰਦਰਜੀਤ, ਦੀਪਕ)- ਕੇਜਰੀਵਾਲ ਦੀ ਦਿੱਲੀ 'ਚ ਭਾਰੀ ਜਿੱਤ ਕਾਰਣ ਅੰਮ੍ਰਿਤਸਰ ਦੇ ਲੋਕ ਵੀ ਇਸ ਲਈ ਉਤਸ਼ਾਹਤ ਹਨ ਕਿ ਕੇਜਰੀਵਾਲ ਪਰਿਵਾਰ ਦਾ ਅੰਮ੍ਰਿਤਸਰ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਅੰਮ੍ਰਿਤਸਰ 'ਚ ਕਈ ਕੇਸਾਂ ਦੀ ਤਾਰੀਖ ਭੁਗਤਣ ਆਏ ਕੇਜਰੀਵਾਲ ਨੇ ਵੀ ਕਈ ਵਾਰ ਕਿਹਾ ਸੀ ਕਿ ਮੈਨੂੰ ਅੰਮ੍ਰਿਤਸਰੀ ਖਾਣਾ ਬਹੁਤ ਪਸੰਦ ਹੈ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸਾਲ 2005-06 'ਚ ਅੰਮ੍ਰਿਤਸਰ ਵਿਚ ਇਨਕਮ ਟੈਕਸ (ਰੇਂਜ 5) ਵਿਚ ਬਤੌਰ ਜੁਆਇੰਟ ਕਮਿਸ਼ਨਰ ਦੇ ਅਹੁਦੇ 'ਤੇ ਤਾਇਨਾਤ ਰਹਿ ਚੁੱਕੀ ਹੈ। ਹਾਲਾਂਕਿ ਮੈਡਮ ਕੇਜਰੀਵਾਲ ਨੇ ਇੱਥੇ ਸਿਰਫ 6 ਮਹੀਨੇ ਕੰਮ ਕੀਤਾ ਪਰ ਉਨ੍ਹਾਂ ਦੀ ਕਾਰਗੁਜ਼ਾਰੀ 'ਚ ਬਣੇ ਹੋਏ ਨਿਯਮ ਅੱਜ ਤੱਕ ਚੱਲ ਰਹੇ ਹਨ। ਇਸ ਲਈ ਵਪਾਰੀਆਂ ਅਤੇ ਪ੍ਰਬੰਧਕੀ ਅਧਿਕਾਰੀਆਂ ਨੇ ਵੀ ਮੈਡਮ ਦੀ ਭਰਪੂਰ ਸ਼ਲਾਘਾ ਕੀਤੀ। ਅੱਜ ਕੇਜਰੀਵਾਲ ਦੀ ਜਿੱਤ ਦੀ ਚਰਚਾ 'ਚ ਇਨਕਮ ਟੈਕਸ ਵਿਭਾਗ ਨਾਲ ਸਬੰਧਤ ਅਧਿਕਾਰੀ ਅਤੇ ਵਪਾਰੀ ਖਾਸੀ ਚਰਚਾ ਕਰਦੇ ਰਹੇ। ਉਥੇ ਹੀ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਦੀ ਇਮਾਨਦਾਰੀ ਅਤੇ ਸਾਦੇਪਨ ਦੀ ਮਿਸਾਲ ਕਿਤੇ ਨਹੀਂ ਮਿਲਦੀ ਹੈ।
ਰਾਜ ਸਭਾ 'ਚ ਪ੍ਰਤਾਪ ਸਿੰਘ ਬਾਜਵਾ ਨੇ ਫਰੋਲੇ ਪੰਜਾਬ ਦੇ ਕਈ ਮੁੱਦੇ
NEXT STORY