ਚੰਡੀਗੜ੍ਹ (ਬਿਊਰੋ)— ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਆਉਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਾਰਟੀ ਵਲੋਂ ਸੱਦਾ ਦਿੱਤਾ ਹੈ। ਇਸ ਸਬੰਧੀ ਖਹਿਰਾ ਵਲੋਂ ਪ੍ਰਵਾਨਗੀ ਲਈ ਜਸਟਿਨ ਟਰੂਡੋ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਵਿੰਗ ਵਲੋਂ ਮੈਂ ਤੁਹਾਡੀ ਪ੍ਰਸਤਾਵਿਤ ਪੰਜਾਬ ਫੇਰੀ ਮੌਕੇ ਤੁਹਾਡਾ ਅਤੇ ਸਮੁੱਚੀ ਕੈਨੇਡੀਅਨ ਟੀਮ ਦਾ ਨਿੱਘਾ ਸਵਾਗਤ ਕਰਨ ਵਿਚ ਮਾਣ ਮਹਿਸੂਸ ਕਰਦਾ ਹਾਂ ਅਤੇ ਅਸੀਂ ਤੁਹਾਡਾ ਸਨਮਾਨ ਕਰਨਾ ਚਾਹੁੰਦੇ ਹਾਂ।
ਖਹਿਰਾ ਨੇ ਕਿਹਾ ਕਿ ਕੈਨੇਡਾ ਸਰਕਾਰ ਨੇ ਪੰਜਾਬੀ ਕੌਮ ਵਿਸ਼ੇਸ਼ ਤੌਰ 'ਤੇ ਸਿੱਖਾਂ ਵਲੋਂ ਕੈਨੇਡੀਅਨ ਲੋਕਾਂ ਵਾਸਤੇ ਕੀਤੇ ਗਏ ਸਮਾਜਿਕ-ਸਿਆਸੀ ਯੋਗਦਾਨ ਦਾ ਮਾਣ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਵਾਸਤੇ ਬਹੁਤ ਹੀ ਫਖਰ ਅਤੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਕੈਨੇਡਾ ਵਿਚ ਮੰਤਰੀ, ਐੱਮ. ਪੀ. ਅਤੇ ਐੱਮ. ਪੀ. ਪੀ. ਬਣੇ ਹੋਏ ਹਨ। ਪੱਤਰ ਵਿਚ ਅੱਗੇ ਕਿਹਾ ਗਿਆ ਹੈ ਕਿ ਲੱਗਭਗ 100 ਸਾਲ ਪਹਿਲਾਂ ਹੋਏ ਬਦਕਿਸਮਤ ਕਾਮਾਗਾਟਾਮਾਰੂ ਹਾਦਸੇ ਵਾਸਤੇ ਤੁਹਾਡੇ ਅਤੇ ਕੈਨੇਡਾ ਸਰਕਾਰ ਵਲੋਂ ਫਰਾਖਦਿਲੀ ਦਿਖਾਉਂਦੇ ਹੋਏ ਮੁਆਫੀ ਮੰਗੇ ਜਾਣ 'ਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ।
ਦਿੱਲੀ 'ਚ ਹੋਏ ਦੰਗਿਆਂ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ : ਬਾਦਲ
NEXT STORY