ਖਾਲੜਾ, ਭਿੱਖੀਵਿੰਡ (ਭਾਟੀਆ) : ਪਿੰਡ ਨਾਰਲੀ ਨੇੜਿਓ ਡੀਫੈਂਸ ਡ੍ਰੇਨ 'ਚੋਂ ਇਕ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ। ਜਿਸਨੂੰ ਥਾਣਾ ਖਾਲੜਾ ਦੀ ਪੁਲਸ ਨੇ ਕਬਜ਼ੇ 'ਚ ਲੈ ਕਿ ਧਾਰਾ 174 ਤਹਿਤ ਕਾਰਵਾਈ ਅਮਲ 'ਚ ਲਿਆਂਦੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਨੇੜਿਓ ਲੰਘਦੀ ਡੀਫੈਂਸ ਡ੍ਰੇਨ ਦੇ ਪਾਣੀ 'ਚ ਤੈਰਦੀ ਹੋਈ ਲਾਸ਼ ਹੋਣ ਬਾਰੇ ਪਤਾ ਲੱਗਣ 'ਤੇ ਪੁਲਸ ਪਾਰਟੀ ਨੇ ਉਸ ਲਾਸ਼ ਨੂੰ ਪਾਣੀ 'ਚੋਂ ਬਾਹਰ ਕਢਵਾਇਆ। ਉਨ੍ਹਾਂ ਕਿਹਾ ਕਿ ਲਾਸ਼ ਜ਼ਿਆਦਾ ਦੇਰ ਪਾਣੀ 'ਚ ਰਹੀ ਹੋਣ ਕਾਰਨ ਉਸਦੀ ਪਛਾਣ ਨਹੀਂ ਹੋ ਸਕੀ। ਜਦਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲਾਸ਼ ਪਹਿਲੀ ਨਜ਼ਰੇ ਕਿਸੇ 45-50 ਸਾਲ ਦੇ ਮਰਦ ਵਿਅਕਤੀ ਦੀ ਪ੍ਰਤੀਤ ਹੁੰਦੀ ਹੈ। ਜਿਸਨੇ ਕਾਲੇ ਰੰਗ ਦਾ ਕੱਛਾ ਅਤੇ ਗਲ ਵਿਚ ਚਿੱਟੇ ਰੰਗ ਦੀ ਬਨੈਣ ਅਤੇ ਖੱਬੇ ਹੱਥ ਵਿਚ ਕੜਾ ਪਹਿਨਿਆ ਹੋਇਆ ਹੈ।
ਕੈਦੀਆਂ ਨੇ ਪ੍ਰਤੀ ਬੈਰਕ ਦੇ ਹਿਸਾਬ ਨਾਲ ਮੋਬਾਇਲ ਤੇ ਹੋਰ ਸਹੂਲਤਾਂ ਲੈਣ ਲਈ ਬੰਨ੍ਹ ਰੱਖੇ ਨੇ ਮਹੀਨੇ
NEXT STORY