ਜਲੰਧਰ (ਵਰੁਣ)– ਜਲੰਧਰ ਦੇ ਗੁਰਮੁੱਖ ਸਿੰਘ ਦੇ ਟਿਕਾਣਿਆਂ ਤੋਂ ਬਰਾਮਦ ਹੋਏ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਨੂੰ ਭੇਜਣ ਪਿੱਛੇ ਪਾਕਿਸਤਾਨ ਵਿਚ ਬੈਠੇ ਲਖਬੀਰ ਸਿੰਘ ਰੋਡੇ ਦਾ ਨਾਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪਾਕਿਸਤਾਨ ਤੋਂ ਆਈ ਇਸ ਖੇਪ ਦੀ ਬਰਾਮਦਗੀ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਹੋਰ ਵੀ ਚੌਕਸ ਹੋ ਗਈਆਂ ਹਨ। ਹਾਲਾਂਕਿ ਖ਼ੁਫ਼ੀਆ ਏਜੰਸੀਆਂ ਨੇ ਪਹਿਲਾਂ ਹੀ ਕਿਸੇ ਨਾ ਕਿਸੇ ਜ਼ਰੀਏ ਪੰਜਾਬ ਦੇ ਹਾਲਾਤ ਵਿਗੜਨ ਦੇ ਇਨਪੁੱਟ ਦਿੱਤੇ ਹੋਏ ਹਨ ਪਰ ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਲਾਹੌਰ ਵਿਚ ਬੈਠਾ ਆਈ. ਐੱਸ. ਵਾਈ. ਐੱਫ. (ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ) ਦਾ ਮੁਖੀ ਲਖਬੀਰ ਸਿੰਘ ਰੋਡੇ ਆਈ. ਐੱਸ. ਆਈ. ਦਾ ਮਦਦਗਾਰ ਬਣ ਕੇ ਪੰਜਾਬ ਵਿਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਦੋਬਾਰਾ ਤਿਆਰ ਕਰਨ ਵਿਚ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ: ਜਲੰਧਰ: ਟਿਫਨ ਬੰਬ ਮਿਲਣ ਦੇ ਮਾਮਲੇ 'ਚ ਐੱਨ.ਆਈ.ਏ. ਦੀ ਵੱਡੀ ਕਾਰਵਾਈ, ਜਸਬੀਰ ਰੋਡੇ ਦਾ ਪੁੱਤਰ ਗ੍ਰਿਫ਼ਤਾਰ
ਪਾਕਿਸਤਾਨ ਵਿਚ ਸ਼ਰਨ ਲਈ ਬੈਠੇ ਲਖਬੀਰ ਸਿੰਘ ਰੋਡੇ ਦਾ ਨਾਂ ਪਹਿਲੀ ਵਾਰ ਸਾਹਮਣੇ ਨਹੀਂ ਆਇਆ। ਇਸ ਤੋਂ ਪਹਿਲਾਂ ਏਅਰ ਇੰਡੀਆ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚਣ ਪਿੱਛੇ ਵੀ ਉਸ ਦਾ ਨਾਂ ਉਛਲਿਆ ਸੀ, ਜਦਕਿ 1998 ਵਿਚ ਲਖਬੀਰ ਸਿੰਘ ਰੋਡੇ ਨੂੰ ਕਾਠਮੰਡੂ ਨੇੜੇ 20 ਕਿਲੋ ਆਰ. ਡੀ. ਐਕਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਲਖਬੀਰ ਸਿੰਘ ਰੋਡੇ ਦਾ ਨਾਂ ਵੱਖ-ਵੱਖ ਅੱਤਵਾਦੀ ਸੰਗਠਨਾਂ ਨਾਲ ਵੀ ਜੁੜਿਆ ਹੋਇਆ ਹੈ, ਜਦਕਿ ਇਸ ਸਮੇਂ ਉਹ ਆਈ. ਐੱਸ. ਵਾਈ. ਐੱਫ. ਦਾ ਮੁਖੀ ਹੈ, ਜਿਹੜੀ ਕਿ ਸੋਸ਼ਲ ਮੀਡੀਆ ਜ਼ਰੀਏ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਵਿਚ ਹੀ ਅੰਮ੍ਰਿਤਸਰ ਵਿਚੋਂ ਕਾਬੂ ਕੀਤੇ ਗਏ ਅਤੇ ਕਥਿਤ ਅੱਤਵਾਦੀ ਅੰਮ੍ਰਿਤਪਾਲ ਸਿੰਘ ਅਤੇ ਸੈਮੀ ਕੋਲੋਂ ਮਿਲੇ ਪਿਸਤੌਲ ਅਤੇ ਹੈਂਡ ਗ੍ਰਨੇਡ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਗੁਰਪ੍ਰੀਤ ਸਿੰਘ ਖ਼ਾਲਸਾ ਵੱਲੋਂ ਆਏ ਸਨ, ਜਿਹੜਾ ਕਿ ਇਸ ਸਮੇਂ ਯੂ. ਕੇ. ਵਿਚ ਹੈ। ਲਖਬੀਰ ਸਿੰਘ ਰੋਡੇ ਇਸ ਸਮੇਂ ਕੈਨੇਡਾ ਅਤੇ ਪੱਛਮੀ ਯੂਰਪ ਵਿਚ ਦਰਜਨ ਤੋਂ ਵੀ ਵੱਧ ਆਈ. ਐੱਸ. ਵਾਈ. ਐੱਫ. ਦੀਆਂ ਸ਼ਾਖਾਵਾਂ ਚਲਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਨੂੰ ਵੱਡੀ ਸੌਗਾਤ, ਕਰੋੜਾਂ ਦਾ ਕਰਜ਼ਾ ਕੀਤਾ ਮੁਆਫ਼
ਕੁਝ ਮਹੀਨੇ ਪਹਿਲਾਂ ਹੀ ਜਲੰਧਰ ’ਚ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਲੈ ਕੇ ਆਇਆ ਸੀ ਗੁਰਮੁੱਖ ਸਿੰਘ
ਜਾਂਚ ਵਿਚ ਪਤਾ ਲੱਗਾ ਹੈ ਕਿ ਪਾਕਿਸਤਾਨ ਤੋਂ ਭੇਜੇ ਗਏ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਗੁਰਮੁੱਖ ਸਿੰਘ ਕੁਝ ਸਮਾਂ ਪਹਿਲਾਂ ਹੀ ਜਲੰਧਰ ਵਿਚ ਲੈ ਕੇ ਆਇਆ ਸੀ ਅਤੇ ਫਿਰ ਉਸ ਨੇ ਇਹ ਖੇਪ ਲੁਕਾ ਦਿੱਤੀ। ਹੈਰਾਨੀ ਦੀ ਗੱਲ ਹੈ ਕਿ ਜਲੰਧਰ ਪੁਲਸ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ। ਇਸੇ ਤਰ੍ਹਾਂ 2018 ਵਿਚ ਜਦੋਂ ਇੰਜੀਨੀਅਰਿੰਗ ਕਾਲਜ ਦੇ ਹੋਸਟਲ ਵਿਚੋਂ ਕਸ਼ਮੀਰੀ ਅੱਤਵਾਦੀ ਫੜੇ ਗਏ ਸਨ, ਉਦੋਂ ਵੀ ਜਲੰਧਰ ਪੁਲਸ ਬੇਖਬਰ ਸੀ ਅਤੇ ਵਿਦਿਆਰਥੀ ਬਣ ਕੇ ਹੋਸਟਲ ਵਿਚ ਰਹਿ ਰਹੇ ਕਸ਼ਮੀਰੀ ਅੱਤਵਾਦੀਆਂ ਕੋਲੋਂ ਏ. ਕੇ. 56 ਅਤੇ ਧਮਾਕਾਖੇਜ਼ ਸਮੱਗਰੀ ਮਿਲੀ ਸੀ। ਉਦੋਂ ਵੀ ਉਹ ਕਾਰ ਵਿਚ ਸਾਰੀ ਖੇਪ ਮਾਨਾਂਵਾਲਾ ਤੋਂ ਲੈ ਕੇ ਆਏ ਸਨ।
ਗੁਰਮੁੱਖ ਦੀ ਗ੍ਰਿਫ਼ਤਾਰੀ ਨਾਲ ਜਲੰਧਰ ਪੁਲਸ ਦੀ ਸੁਰੱਖਿਆ ਦੀ ਖੁੱਲ੍ਹੀ ਪੋਲ : ਰੂਬਲ ਸੰਧੂ
ਇਸ ਬਾਰੇ ਸ਼ਿਵ ਸੈਨਾ (ਪੰਜਾਬ) ਦੇ ਜ਼ਿਲ੍ਹਾ ਜਲੰਧਰ ਪ੍ਰਧਾਨ ਰੂਬਲ ਸੰਧੂ ਨੇ ਕਿਹਾ ਕਿ ਜਲੰਧਰ ਵਿਚ ਪਾਕਿਸਤਾਨ ਤੋਂ ਭੇਜੇ ਗਏ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਪਈ ਸੀ ਤਾਂ ਜਲੰਧਰ ਪੁਲਸ ਕੋਲ ਕੋਈ ਇਨਪੁੱਟ ਕਿਉਂ ਨਹੀਂ ਆਇਆ? ਉਨ੍ਹਾਂ ਕਿਹਾ ਕਿ ਗੁਰਮੁੱਖ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਲੰਧਰ ਪੁਲਸ ਦੀ ਸੁਰੱਖਿਆ ਦੀ ਪੋਲ ਵੀ ਖੁੱਲ੍ਹ ਗਈ ਹੈ। ਸਥਾਨਕ ਪੁਲਸ ਵੀ ਇਸ ਮਾਮਲੇ ਵਿਚ ਦਖਲ ਦੇਵੇ ਤਾਂ ਕਿ ਹੋਰ ਵੀ ਲਿੰਕ ਖੁੱਲ੍ਹ ਕੇ ਸਾਹਮਣੇ ਆ ਸਕਣ। ਉਨ੍ਹਾਂ ਕਪੂਰਥਲਾ ਪੁਲਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਉਸ ਕੋਲ ਇਹ ਇਨਪੁੱਟ ਨਾ ਆਉਂਦੇ ਤਾਂ ਪੰਜਾਬ ਵਿਚ ਵੱਡੀ ਵਾਰਦਾਤ ਹੋ ਸਕਦੀ ਸੀ।
ਇਹ ਵੀ ਪੜ੍ਹੋ: ਜਲੰਧਰ: ਹੁਣ ਜੇਲ੍ਹ ’ਚੋਂ ਨਵੇਂ ਨਾਂ ਨਾਲ ਚਲਾਇਆ ਜਾ ਰਿਹੈ ਸਪਾ ਸੈਂਟਰ, ਖੇਡੀ ਜਾ ਰਹੀ ਫਿਰ ਪੁਰਾਣੀ ਗੰਦੀ ਖੇਡ!
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਰੰਟ ਲੱਗਣ ਨਾਲ 20 ਸਾਲਾ ਨੌਜਵਾਨ ਦੀ ਮੌਤ
NEXT STORY